Aishwarya Rai: ਪੈਰਿਸ 'ਚ ਛਾਈ ਅਸ਼ੈਵਰਿਆ ਰਾਏ, ਫੈਸ਼ਨ ਵੀਕ 'ਚ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, ਦੇਖੋ ਤਸਵੀਰਾਂ
Paris Fashion Week 2023: ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਨੇ 'ਪੈਰਿਸ ਫੈਸ਼ਨ ਵੀਕ' ਵਿੱਚ ਇੱਕ ਵਾਰ ਫਿਰ ਲੋਰੀਅਲ ਲਈ ਰੈਂਪ ਵਾਕ ਕੀਤਾ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Paris Fashion Week 2023: ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਇਸ ਸਮੇਂ 'ਪੈਰਿਸ ਫੈਸ਼ਨ ਵੀਕ' ਦੇ 'ਲੋਰੀਅਲ' ਸ਼ੋਅ 'ਚ ਹਿੱਸਾ ਲੈਣ ਲਈ ਪੈਰਿਸ 'ਚ ਹੈ। ਉਹ ਇੱਥੇ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਗਈ ਹੈ। 'ਲੋਰੀਅਲ' ਦੀ ਭਾਰਤੀ ਰਾਜਦੂਤ ਹੋਣ ਕਾਰਨ ਐਸ਼ਵਰਿਆ ਹਰ ਸਾਲ ਇਸ ਈਵੈਂਟ ਦਾ ਹਿੱਸਾ ਬਣਦੀ ਹੈ। ਬੀਤੇ ਦਿਨ ਇਸ ਇਵੈਂਟ ਤੋਂ ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਐਸ਼ਵਰਿਆ ਬਲੈਕ ਲੁੱਕ 'ਚ ਸੁਪਰ ਸਟਾਈਲਿਸ਼ ਲੱਗ ਰਹੀ ਸੀ।
ਪੈਰਿਸ ਫੈਸ਼ਨ ਵੀਕ 'ਚ ਚੱਲਿਆ ਐਸ਼ਵਰਿਆ ਦਾ ਜਾਦੂ
ਹੁਣ ਅਦਾਕਾਰਾ ਨੇ ਪੈਰਿਸ ਫੈਸ਼ਨ ਵੀਕ ਵਿੱਚ ਲੋਰੀਅਲ ਲਈ ਰੈਂਪ ਵਾਕ ਕੀਤਾ ਹੈ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ। ਵੀਡੀਓ 'ਚ ਅਭਿਨੇਤਰੀ ਗੋਲਡਨ ਰੰਗ ਦੇ ਚਮਕੀਲੇ ਗਾਊਨ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
Nah my Ash slayedddd 🔥#AishwaryaRaiBachchan #ParisFashionWeek #PFW23 @lorealparisfr pic.twitter.com/P3BvLK4nqP
— Bewitching Bachchans (@TasnimaKTastic) October 1, 2023
ਫੈਸ਼ਨ ਸ਼ੋਅ 'ਚ ਐਸ਼ਵਰਿਆ ਨੇ ਆਪਣੇ ਗਲੈਮਰਸ ਗਾਊਨ ਦੇ ਨਾਲ ਕੇਪ ਵੀ ਪਹਿਨੀ ਹੋਈ ਹੈ, ਜਿਸ ਨੂੰ ਉਹ ਖੂਬ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਵਾਲਾਂ ਦਾ ਗੋਲਡਨ ਕਲਰ ਵੀ ਬਹੁਤ ਖੂਬਸੂਰਤ ਲੱਗ ਰਿਹਾ ਹੈ। ਅਦਾਕਾਰਾ ਨੇ ਸਟੇਜ ਤੋਂ ਹੀ ਫਲਾਇੰਗ ਕਿੱਸ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇੰਨਾ ਹੀ ਨਹੀਂ ਐਸ਼ਵਰਿਆ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਅੱਖਾਂ ਵੀ ਮੀਚੀਆਂ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਿਹਾ। ਫੈਨਜ਼ ਉਸ ਦੇ ਖਾਸ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।
Aishwarya and viola holding hands 😍😻 I won 🙌 @violadavis #AishwaryaRaiBachchan #AishwaryaRai pic.twitter.com/sJuAeacSvR
— AISHWARYA RAI BACHCHAN 💙 (@my_aishwarya) October 1, 2023
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਬੱਚਨ ਪਰਿਵਾਰ ਦੇ ਇੱਕ ਨਹੀਂ ਬਲਕਿ ਦੋ ਮੈਂਬਰ ਇਸ ਇਵੈਂਟ ਦਾ ਹਿੱਸਾ ਬਣੇ ਹਨ। ਅਮਿਤਾਭ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਵੀ 'ਪੈਰਿਸ ਫੈਸ਼ਨ ਵੀਕ' 'ਚ ਆਪਣੇ ਡੈਬਿਊ ਲਈ ਤਿਆਰ ਹੈ। ਉਹ 'ਪੈਰਿਸ ਫੈਸ਼ਨ ਵੀਕ' 'ਚ ਲੋਰੀਅਲ ਪੈਰਿਸ ਦੀ ਕਾਜ਼ ਅੰਬੈਸਡਰ ਵਜੋਂ ਡੈਬਿਊ ਕਰਨ ਜਾ ਰਹੀ ਹੈ। ਨਵਿਆ ਨੇ ਬੀਤੇ ਦਿਨੀਂ ਪੈਰਿਸ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਸਫੇਦ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।