Alia Bhatt Baby: ਆਲੀਆ ਭੱਟ ਨੂੰ ਮਾਂ ਬਣਨ ਦੀ ਬਾਲੀਵੁੱਡ ਕਲਾਕਾਰਾਂ ਨੇ ਦਿੱਤੀ ਵਧਾਈ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਪੋਸਟਾਂ
Alia Bhatt Ranbir Kapoor: ਆਲੀਆ ਭੱਟ ਦੀ ਸੱਸ ਨੀਤੂ ਕਪੂਰ ਦਾਦੀ ਬਣ ਕੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਦੀ ਪੋਸਟ ਤੇ ਬਾਲੀਵੁੱਡ ਕਲਾਕਾਰ ਕਮੈਂਟ ਕਰ ਰਹੇ ਹਨ
Alia Bhatt Baby Girl; ਆਲੀਆ ਭੱਟ ਨੇ 6 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਹ ਮਾਂ ਅਤੇ ਰਣਬੀਰ ਕਪੂਰ ਪਿਤਾ ਬਣ ਗਏ ਹਨ। ਦਾਦੀ ਬਣਨ ਤੋਂ ਬਾਅਦ ਨੀਤੂ ਕਪੂਰ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਨੀਤੂ ਨੇ ਇਹ ਖੁਸ਼ੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਨੀਤੂ ਦੀ ਇਸ ਪੋਸਟ 'ਤੇ ਫਿਲਮ ਇੰਡਸਟਰੀ ਦੇ ਸਾਰੇ ਸਿਤਾਰੇ ਉਸ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ।
ਨੀਤੂ ਕਪੂਰ ਦੀ ਪੋਸਟ
ਨੀਤੂ ਕਪੂਰ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇੰਸਟਾਗ੍ਰਾਮ 'ਤੇ ਜ਼ਾਹਰ ਕੀਤੀ ਹੈ। ਨੀਤੂ ਨੇ ਸ਼ੇਅਰ ਦੀ ਪੋਸਟ 'ਚ ਲਿਖਿਆ,"ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ, ਮੇਰਾ ਬੱਚਾ ਦੁਨੀਆ `ਚ ਆ ਗਿਆ ਹੈ, ਕਿੰਨੀ ਸ਼ਾਨਦਾਰ ਲੜਕੀ ਹੈ। ਅਸੀਂ ਅਧਿਕਾਰਕ ਤੌ `ਤੇ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਇਮੋਸ਼ਨਲ ਹੋ ਰਹੇ ਹਾਂ। ਜਨੂੰਨੀ ਮਾਤਾ ਪਿਤਾ ਆਲੀਆ ਤੇ ਰਣਬੀਰ ਨੂੰ ਢੇਰ ਸਾਰਾ ਪਿਆਰ।" ਨੀਤੂ ਕਪੂਰ ਨੇ ਇਸ ਖਾਸ ਪੋਸਟ ਨੂੰ ਤਸਵੀਰ ਦੇ ਰੂਪ `ਚ ਸ਼ੇਅਰ ਕੀਤਾ ਹੈ।
View this post on Instagram
ਸਿਤਾਰਿਆਂ ਨੇ ਨੀਤੂ ਕਪੂਰ ਨੂੰ ਵਧਾਈ ਦਿੱਤੀ
ਨੀਤੂ ਕਪੂਰ ਦੀ ਇਸ ਪੋਸਟ 'ਤੇ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਦੀਆ ਮਿਰਜ਼ਾ, ਬਿਪਾਸ਼ਾ ਬਾਸੂ, ਮਹੀਪ ਕਪੂਰ, ਅਰਚਨਾ ਪੂਰਨ ਸਿੰਘ, ਸੋਫੀ ਚੌਧਰੀ ਅਤੇ ਪੰਮੀ ਬਖਸ਼ੀ ਗੌਤਮ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਅਭਿਨੇਤਰੀਆਂ ਦੇ ਨਾਲ-ਨਾਲ ਫਿਲਮ ਜਗਤ ਦੇ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਅਤੇ ਸੰਜੇ ਕਪੂਰ ਨੇ ਨੀਤੂ ਕਪੂਰ ਦੀ ਪੋਸਟ 'ਤੇ ਟਿੱਪਣੀ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਇਸ ਤੋਂ ਇਲਾਵਾ ਮਸ਼ਹੂਰ ਡਿਜ਼ਾਈਨਰ ਫਰਾਹ ਖਾਨ ਅਲੀ ਨੇ ਆਪਣੀ ਟਿੱਪਣੀ 'ਚ ਲਿਖਿਆ, 'ਤੁਹਾਨੂੰ, ਆਲੀਆ, ਰਣਬੀਰ ਅਤੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ। ਛੋਟੀ ਰਾਜਕੁਮਾਰੀ ਤੁਹਾਡੇ ਸਾਰਿਆਂ ਲਈ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ। ਉਹ ਖੁਸ਼ੀਆਂ ਵਿੱਚ ਬਰਕਤ ਹੋਵੇ, ਸਿਹਤ, ਧਨ ਅਤੇ ਖੁਸ਼ੀਆਂ ਨਾਲ ਜੀਵਨ ਬਤੀਤ ਕਰੇ। ਇਸ ਦੇ ਨਾਲ ਹੀ ਮਸ਼ਹੂਰ ਸ਼ੈੱਫ ਸੰਜੀਵ ਕਪੂਰ ਨੇ ਵੀ ਨੀਤੂ ਕਪੂਰ ਨੂੰ ਦਾਦੀ ਬਣਨ ਦੀ ਵਧਾਈ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਨੀਤੂ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰਿਧੀਮਾ ਕਪੂਰ, ਪੰਮੀ ਬਖਸ਼ੀ ਗੌਤਮ, ਫਰਾਹ ਅਲੀ ਖਾਨ, ਸੁਨੀਤਾ ਕਪੂਰ, ਸੋਫੀ ਚੌਧਰੀ ਸਮੇਤ ਕਈ ਸਿਤਾਰਿਆਂ ਦੀਆਂ ਵਧਾਈਆਂ ਵੀ ਸ਼ੇਅਰ ਕੀਤੀਆਂ ਹਨ।