Amrita Singh Affair: ਅੰਮ੍ਰਿਤਾ ਸਿੰਘ ਤਿੰਨ ਅਫੇਅਰਾਂ ਤੇ ਇੱਕ ਵਿਆਹ ਤੋਂ ਬਾਅਦ ਵੀ ਇਕੱਲੀ, ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਦੂਜਾ ਵਿਆਹ !
ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ (Amrita Singh) ਅੱਜ ਆਪਣਾ 64ਵਾਂ ਜਨਮ ਦਿਨ ਮਨਾ ਰਹੀ ਹੈ। ਅੰਮ੍ਰਿਤਾ 80-90 ਦੇ ਦਹਾਕੇ ਦੀ ਟਾਪ ਦੀ ਅਦਾਕਾਰਾ ਸੀ।

Amrita Singh Birthday: ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ (Amrita Singh) ਅੱਜ ਆਪਣਾ 64ਵਾਂ ਜਨਮ ਦਿਨ ਮਨਾ ਰਹੀ ਹੈ। ਅੰਮ੍ਰਿਤਾ 80-90 ਦੇ ਦਹਾਕੇ ਦੀ ਟਾਪ ਦੀ ਅਦਾਕਾਰਾ ਸੀ। ਉਨ੍ਹਾਂ 1983 ਵਿੱਚ ਆਈ ਫਿਲਮ ਬੇਤਾਬ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਅੰਮ੍ਰਿਤਾ ਨੇ ਪ੍ਰੋਫੈਸ਼ਨਲ ਲਾਈਫ 'ਚ ਕਈ ਬੁਲੰਦੀਆਂ ਨੂੰ ਛੂਹਿਆ ਪਰ ਪਰਸਨਲ ਲਾਈਫ ਹਮੇਸ਼ਾ ਉਸ ਲਈ ਕਾਫੀ ਉਤਰਾਅ-ਚੜ੍ਹਾਅ ਵਾਲੀ ਸਾਬਤ ਹੋਈ। ਇਸ ਫਿਲਮ 'ਚ ਸੰਨੀ ਦਿਓਲ ਉਨ੍ਹਾਂ ਦੇ ਕੋ-ਸਟਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ੂਟਿੰਗ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ, ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਜਲਦੀ ਹੀ ਟੁੱਟ ਗਿਆ।
ਅਸਲ 'ਚ ਸੰਨੀ ਪੂਜਾ ਨਾਂ ਦੀ ਲੜਕੀ ਨਾਲ ਵਿਆਹ ਕਰਵਾ ਕੇ ਚੋਰੀ-ਛਿਪੇ ਇੰਗਲੈਂਡ 'ਚ ਸੈਟਲ ਹੋ ਗਏ ਸਨ। ਜਦੋਂ ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਇਹ ਰਿਸ਼ਤਾ ਟੁੱਟ ਗਿਆ। ਇਸ ਤੋਂ ਬਾਅਦ ਅੰਮ੍ਰਿਤਾ ਦਾ ਨਾਂ ਮਸ਼ਹੂਰ ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਨਾਲ ਜੁੜਿਆ। ਦੋਹਾਂ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਤੇ ਦੋਹਾਂ ਵਿਚਾਲੇ ਪਿਆਰ ਦੀਆਂ ਚੰਗਿਆੜੀਆਂ ਭੜਕ ਉੱਠੀਆਂ।
ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਦੀ ਮੰਗਣੀ ਵੀ ਹੋ ਗਈ ਸੀ ਪਰ ਵਿਆਹ ਤੋਂ ਪਹਿਲਾਂ ਰਵੀ ਸ਼ਾਸਤਰੀ ਨੇ ਅੰਮ੍ਰਿਤਾ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਉਹ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਨਹੀਂ ਕਰੇਗੀ ਤੇ ਘਰੇਲੂ ਔਰਤ ਦੇ ਤੌਰ 'ਤੇ ਹੀ ਰਹੇਗੀ। ਅੰਮ੍ਰਿਤਾ ਨੇ ਇਹ ਗੱਲ ਨਹੀਂ ਮੰਨੀ, ਇਸ ਲਈ ਇਹ ਰਿਸ਼ਤਾ ਟੁੱਟ ਗਿਆ।
ਇਸ ਤੋਂ ਬਾਅਦ ਅੰਮ੍ਰਿਤਾ ਦਾ ਵਿਨੋਦ ਖੰਨਾ ਨਾਲ ਅਫੇਅਰ ਹੋ ਗਿਆ ਪਰ ਮਾਂ ਨੂੰ ਅੰਮ੍ਰਿਤਾ ਦਾ ਰਿਸ਼ਤਾ ਉਮਰ 'ਚ ਵੱਡੇ ਵਿਨੋਦ ਖੰਨਾ ਨਾਲ ਮਨਜ਼ੂਰ ਨਹੀਂ ਸੀ। ਇਸੇ ਲਈ ਇੱਥੇ ਵੀ ਅੰਮ੍ਰਿਤਾ ਨੂੰ ਬ੍ਰੇਕਅੱਪ ਦਾ ਦਰਦ ਝੱਲਣਾ ਪਿਆ।
ਇਸ ਤੋਂ ਬਾਅਦ ਅੰਮ੍ਰਿਤਾ ਦੀ ਮੁਲਾਕਾਤ 12 ਸਾਲ ਛੋਟੇ ਸੈਫ ਅਲੀ ਖਾਨ ਨਾਲ ਹੋਈ। ਉਸ ਸਮੇਂ ਸੈਫ ਨੇ ਡੈਬਿਊ ਵੀ ਨਹੀਂ ਕੀਤਾ ਸੀ ਅਤੇ ਉਹ ਸਿਰਫ 21 ਸਾਲ ਦੇ ਸਨ ਤੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇੱਕ ਫੋਟੋਸ਼ੂਟ ਦੌਰਾਨ ਸੈਫ ਨੇ ਅੰਮ੍ਰਿਤਾ ਨੂੰ ਦੇਖਿਆ ਅਤੇ ਆਪਣਾ ਦਿਲ ਦੇ ਦਿੱਤਾ। ਇਸ ਤੋਂ ਬਾਅਦ ਅੰਮ੍ਰਿਤਾ ਨੇ ਸੈਫ ਨੂੰ ਆਪਣੇ ਘਰ ਬੁਲਾਇਆ ਤੇ ਸੈਫ ਤਿੰਨ ਦਿਨ ਤੱਕ ਉਸਦੇ ਨਾਲ ਰਹੇ।
3 ਮਹੀਨੇ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਤੋਂ ਲੁਕ-ਛਿਪ ਕੇ ਵਿਆਹ ਕਰਵਾ ਲਿਆ ਕਿਉਂਕਿ ਦੋਹਾਂ ਦੀ ਉਮਰ 'ਚ 12 ਸਾਲ ਦਾ ਫਰਕ ਸੀ। ਵਿਆਹ ਤੋਂ ਬਾਅਦ ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਪਰ ਫਿਰ ਵਿਆਹ ਦੇ 13 ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ।
ਇਸ ਤਰ੍ਹਾਂ 3 ਮਸ਼ਹੂਰ ਅਫੇਅਰਾਂ ਅਤੇ ਇਕ ਵਿਆਹ ਦੇ ਬਾਵਜੂਦ ਅੰਮ੍ਰਿਤਾ ਹੁਣ ਸਿੰਗਲ ਮਦਰ ਬਣ ਕੇ ਜ਼ਿੰਦਗੀ ਬਤੀਤ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਆਪਣੇ ਬੱਚਿਆਂ ਸਾਰਾ ਅਲੀ ਖਾਨ ਤੇ ਇਬਰਾਹਿਮ ਅਲੀ ਖਾਨ ਦੀ ਪਰਵਰਿਸ਼ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ। ਇਸੇ ਲਈ ਉਨ੍ਹਾਂ ਦੁਬਾਰਾ ਵਿਆਹ ਨਹੀਂ ਕਰਵਾਇਆ।
ਇਹ ਵੀ ਪੜ੍ਹੋ :ਕੋਰੋਨਾ ਤੋਂ ਬਚਾਅ ਲਈ N95, KN95 ਮਾਸਕ ਕਿੰਨੇ ਪ੍ਰਭਾਵਸ਼ਾਲੀ? ਨਵੀਂ ਰਿਪੋਰਟ 'ਚ ਸਾਹਮਣੇ ਆਇਆ ਇਹ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
