ਪੜਚੋਲ ਕਰੋ
Advertisement
ਇਮਰਾਨ ਹਾਸ਼ਮੀ ਦੀ 10 ਸਾਲ ਬਾਅਦ ਵਾਪਸੀ!
ਮੁੰਬਈ: 2008 ਦੀ ‘ਜੰਨਤ’ ਤਾਂ ਸਭ ਨੂੰ ਯਾਦ ਹੀ ਹੋਵੇਗੀ, ਇਸ ਫ਼ਿਲਮ ਨੂੰ ਔਡੀਅੰਸ ਨੇ ਵੀ ਖੂਬ ਪਿਆਰ ਦਿੱਤਾ ਸੀ। ਫ਼ਿਲਮ ਨੇ ਬਾਕਸ-ਆਫਿਸ ‘ਤੇ ਖੂਬ ਧਮਾਲ ਮਚਾਇਆ ਸੀ। ਇਮਰਾਨ ਤੇ ਸੋਨਲ ਚੌਹਾਨ ਦੀ ਫ਼ਿਲਮ ‘ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਫ਼ਿਲਮ ਨੂੰ ਰਿਲੀਜ਼ ਹੋਏ 10 ਸਾਲ ਹੋ ਗਏ ਹਨ। ਇਸ ਦੇ ਨਾਲ ਹੀ ਫ਼ਿਲਮ ਦੇ ਲੀਡ ਐਕਟਰ ਆਪਣੇ ਫੈਨਸ ਨੂੰ ਖੁਸ਼ਖਬਰੀ ਵੀ ਦੇ ਰਹੇ ਹਨ।
ਇਸ ਫ਼ਿਲਮ ਦਾ ਡਾਇਰੈਕਸ਼ਨ ਕੀਤਾ ਸੀ ਕੁਨਾਲ ਦੇਸ਼ਮੁੱਖ ਨੇ ਤੇ ਹੁਣ ਇਮਰਾਨ, ਕੁਨਾਲ ਨਾਲ ਇੱਕ ਵਾਰ ਫੇਰ ਕੰਮ ਕਰਨ ਵਾਲੇ ਹਨ। ਫ਼ਿਲਮ ‘ਜਨੰਤ’ ਤੋਂ ਬਾਅਦ ਐਕਟਰ ਇਮਰਾਨ ਹਾਸ਼ਮੀ ਤੇ ਡਾਇਰੈਕਟਰ ਨੇ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੀ ਜੋੜੀ ‘ਤੁਮ ਮਿਲੇ’, ‘ਜੰਨਤ-2’ ਤੇ ‘ਰਾਜਾ ਨਟਵਰਲਾਲ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਫ਼ਿਲਮ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ ਪਰ ਡਾਇਰੈਕਟਰ ਦਾ ਵਾਅਦਾ ਹੈ ਕਿ ਫ਼ਿਲਮ ‘ਚ ਲੋਕਾਂ ਨੂੰ ਖੂਬ ਰੋਮਾਂਚ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦਾ ਪ੍ਰੋਡਕਸ਼ਨ ਐਨਆਰ ਪਚੀਸਿਆ ਤੇ ਇਮਰਾਨ ਮਿਲ ਕੇ ਕਰਨਗੇ।
ਜਦੋਂ ਕਿ ਫ਼ਿਲਮ ਦੀ ਕਹਾਣੀ ਲਿਖੀ ਹੈ ਨੈਸ਼ਨਲ ਐਵਾਰਡ ਵਿਨਰ ਲੇਖਰ ਸ਼੍ਰੀਧਰ ਰਾਘਵਨ ਨੇ। ਅਜੇ ਫ਼ਿਲਮ ਦੀ ਕਾਸਟਿੰਗ ਚਲ ਰਹੀ ਹੈ। ਇਸ ਫ਼ਿਲਮ ਤੋਂ ਇਲਾਵਾ ਇਮਰਾਨ ਕੈਪਟਨ ਨਵਾਬ ‘ਚ ਵੀ ਨਜ਼ਰ ਆਉਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਕਾਰੋਬਾਰ
ਦੇਸ਼
Advertisement