(Source: ECI/ABP News)
Accident: ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਾਣਾ; ਪੈਰ 'ਤੇ ਲੱਗਿਆ ਪਲੱਸਤਰ, ਹਾਦਸੇ ਦੀਆਂ ਤਸਵੀਰਾਂ ਵੇਖ ਕੰਬ ਜਾਏਗੀ ਰੂਹ
Accident: ਬਾਲੀਵੁੱਡ ਅਦਾਕਾਰਾ ਸ਼ਵੇਤਾ ਰੋਹਿਰਾ ਨੂੰ ਲੈ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਪੁਲਕਿਤ ਸਮਰਾਟ ਦੀ ਸਾਬਕਾ ਪਤਨੀ ਦਾ ਭਿਆਨਕ ਹਾਦਸਾ ਹੋਇਆ ਹੈ। ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Accident: ਬਾਲੀਵੁੱਡ ਅਦਾਕਾਰਾ ਸ਼ਵੇਤਾ ਰੋਹਿਰਾ ਨੂੰ ਲੈ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਪੁਲਕਿਤ ਸਮਰਾਟ ਦੀ ਸਾਬਕਾ ਪਤਨੀ ਦਾ ਭਿਆਨਕ ਹਾਦਸਾ ਹੋਇਆ ਹੈ। ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਉਹ ਹਸਪਤਾਲ ਦੇ ਬਿਸਤਰੇ 'ਤੇ ਨਜ਼ਰ ਆ ਰਹੀ ਹੈ। ਉਸਦੇ ਬੁੱਲ੍ਹਾਂ 'ਤੇ ਪੱਟੀ ਹੈ ਅਤੇ ਉਨ੍ਹਾਂ ਦੀ ਪੂਰੀ ਲੱਤ 'ਤੇ ਪਲਾਸਟਰ ਦਿਖਾਈ ਦੇ ਰਿਹਾ ਹੈ। ਫੋਟੋਆਂ ਵਿੱਚ ਸ਼ਵੇਤਾ ਦੀ ਗੰਭੀਰ ਹਾਲਤ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ।
ਸ਼ਵੇਤਾ ਰੋਹਿਰਾ ਨੇ ਖੁਦ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਜ਼ਿੰਦਗੀ ਉਥਲ-ਪੁਥਲ ਨਾਲ ਭਰੀ ਹੋਈ ਹੈ। ਤੁਸੀ ਇੱਕ ਪਲ ਵਿੱਚ 'ਕਲ ਹੋ ਨਾ ਹੋ' ਗੁਣਗੁਣਾ ਰਹੇ ਹੋ। ਦਿਨ ਭਰ ਕੀ ਕਰਨਾ ਹੈ, ਇਸਦੀ ਪਲਾਨਿੰਗ ਕਰ ਰਹੇ ਹੁੰਦੇ ਹਾਂ? ਦੂਜੇ ਹੀ ਪਲ ਜ਼ਿੰਦਗੀ ਇਹ ਕਹਿਣ ਨੂੰ ਡਿਸਾਈਡ ਨਹੀਂ ਕਰਦੀ ਕਿ 'ਮੇਰੀ ਚਾਹ ਫੜ੍ਹੋ' ਇਤੇ ਇੱਕ ਮੋਟਰਸਾਈਕਲ ਨੂੰ ਰਸਤੇ ਵਿੱਚ ਭੇਜ ਦਿੰਦੀ ਹੈ। ਮੇਰੀ ਕੋਈ ਗਲਤੀ ਨਹੀਂ ਸੀ, ਇਸ ਤੋਂ ਬਾਅਦ ਵੀ ਮੈਂ ਚੱਲਦੇ-ਚੱਲਦੇ ਅਚਾਨਕ ਹੇਠਾਂ ਡਿੱਗ ਗਈ।
View this post on Instagram
ਸੋਚਿਆ ਨਹੀਂ ਸੀ ਕਿ ਅਜਿਹਾ ਹੋਵੇਗਾ
ਸ਼ਵੇਤਾ ਅੱਗੇ ਲਿਖਦੀ ਹੈ ਕਿ ਸੱਟਾਂ, ਟੁੱਟੀਆਂ ਹੱਡੀਆਂ, ਬਿਸਤਰੇ 'ਤੇ ਬੇਅੰਤ ਘੰਟੇ ਬਿਤਾਉਣਾ, ਉਨ੍ਹਾਂ ਨੇ ਇਹ ਸਭ ਨਹੀਂ ਸੋਚਿਆ ਸੀ। ਪਰ ਸ਼ਾਇਦ ਬ੍ਰਹਿਮੰਡ ਨੇ ਸੋਚਿਆ ਕਿ ਮੈਨੂੰ ਸਬਰ ਦੇ ਪਾਠ ਦੀ ਜ਼ਰੂਰਤ ਹੈ। ਉਹ ਸਿਰਫ਼ ਇਹ ਚਾਹੁੰਦਾ ਸੀ ਕਿ ਮੈਂ ਹਸਪਤਾਲ ਡਰਾਮੇ ਵਿੱਚ ਆਪਣੇ ਖੁਦ ਦੇ ਮਿੰਨੀ-ਸੋਪ ਓਪੇਰਾ ਵਿੱਚ ਐਕਟਿੰਗ ਕਰਾਂ। ਕਈ ਵਾਰ ਜ਼ਿੰਦਗੀ ਸਾਨੂੰ ਮਜ਼ਬੂਤ ਬਣਾਉਣ ਲਈ ਇਮਤਿਹਾਨ ਲੈਂਦੀ ਹੈ। ਮੈਨੂੰ ਪਤਾ ਹੈ ਕਿ ਇਹ ਸਿਰਫ਼ ਇੱਕ ਅਧਿਆਇ ਹੈ, ਪੂਰੀ ਕਹਾਣੀ ਨਹੀਂ। ਤਬਾਹੀ ਤੋਂ ਹੀ ਉਸਾਰੀ ਦਾ ਰਸਤਾ ਖੁੱਲ੍ਹਦਾ ਹੈ।
ਸ਼ਵੇਤਾ ਅੱਗੇ ਪ੍ਰਸ਼ੰਸਕਾਂ ਨੂੰ ਦੱਸਦੀ ਹੈ ਕਿ ਉਹ ਦਰਦ ਵਿੱਚ ਵੀ ਹੱਸਣਾ ਪਸੰਦ ਕਰਦੀ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਸਮਾਂ ਵੀ ਲੰਘ ਜਾਵੇਗਾ। ਜ਼ਿੰਦਗੀ ਵਿੱਚ ਫਿਲਮਾਂ ਵਾਂਗ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਜੇਕਰ ਕਿਸੇ ਦੀ ਜ਼ਿੰਦਗੀ ਵਿੱਚ ਔਖਾ ਸਮਾਂ ਆਏ ਤਾਂ ਖੁਦ ਤੇ ਯਕੀਨ ਰੱਖੋ। ਉਹ ਸਮਾਂ ਗੁਜ਼ਰ ਜਾਏਗਾ। ਜ਼ਿੰਦਗੀ ਵਿੱਚ ਹਮੇਸ਼ਾ ਲਚਕਤਾ ਜ਼ਰੂਰੀ ਹੈ। ਫਿਲਮ ਅਜੇ ਬਾਕੀ ਹੈ, ਮੇਰੇ ਦੋਸਤ। ਮੈਂ ਹਸਪਤਾਲ ਦੇ ਬਿਸਤਰੇ ਵਿੱਚ ਹੰਪਟੀ-ਡੰਪਟੀ ਮਹਿਸੂਸ ਕਰ ਰਹੀ ਹਾਂ, ਜਲਦ ਵਾਪਸੀ ਕਰੂਂਗੀ। ਸ਼ਵੇਤਾ ਦਾ ਹਾਲ ਵੇਖ ਫੈਨਜ਼ ਵੀ ਹੈਰਾਨ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। ਸ਼ਵੇਤਾ ਮਸ਼ਹੂਰ ਸ਼ਾਰਟ ਫਿਲਮ ਸਪਾਟਲੈੱਸ ਵਿੱਚ ਕੰਮ ਕਰਕੇ ਸੁਰਖੀਆਂ ਬਟੋਰੀਆਂ ਹਨ। ਉਹ ਵੱਖ-ਵੱਖ ਕਿਤਾਬਾਂ ਦਾ ਪ੍ਰਚਾਰ ਵੀ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
