(Source: ECI/ABP News)
Filhaal 2 Song: ਅਕਸੈ ਕੁਮਾਰ-ਨੂਪੁਰ ਸੈਨਨ ਦੇ ਗਾਣੇ 'ਫਿਲਹਾਲ 2' ਦਾ ਫਸਟ ਲੁੱਕ ਰਿਲੀਜ਼, ਇਸ ਦਿਨ ਆਵੇਗਾ ਟੀਜ਼ਰ
ਅਕਸ਼ੈ ਕੁਮਾਰ ਅਤੇ ਨੂਪੁਰ ਸੈਨਨ ਦੀ ਫਰੈਸ਼ ਜੋੜੀ ਨੇ ਜਾਨੀ ਵਲੋਂ ਲਿਖੇ ਅਤੇ ਬੀ ਪ੍ਰਾਕ ਦੇ ਗਾਏ ਗੀਤ 'ਫਿਲਹਾਲ' ਦੇ ਮਿਊਜ਼ਿਕ ਵੀਡੀਓ 'ਚ ਖੂਬ ਧਮਾਲ ਕੀਤਾ ਸੀ। ਇਸ ਗਾਣੇ ਨੇ ਸਾਰਿਆਂ ਦੇ ਦਿਲ ਨੂੰ ਛੂਹਿਆ ਸੀ। ਇਹ ਜੋੜੀ ਇੱਕ ਵਾਰ ਫਿਰ ਤੋਂ ਤਿਆਰ ਹੈ।
![Filhaal 2 Song: ਅਕਸੈ ਕੁਮਾਰ-ਨੂਪੁਰ ਸੈਨਨ ਦੇ ਗਾਣੇ 'ਫਿਲਹਾਲ 2' ਦਾ ਫਸਟ ਲੁੱਕ ਰਿਲੀਜ਼, ਇਸ ਦਿਨ ਆਵੇਗਾ ਟੀਜ਼ਰ Filhaal 2 Song: Akshay Kumar shares FIRST LOOK of the song with Nupur Sanon Filhaal 2 Song: ਅਕਸੈ ਕੁਮਾਰ-ਨੂਪੁਰ ਸੈਨਨ ਦੇ ਗਾਣੇ 'ਫਿਲਹਾਲ 2' ਦਾ ਫਸਟ ਲੁੱਕ ਰਿਲੀਜ਼, ਇਸ ਦਿਨ ਆਵੇਗਾ ਟੀਜ਼ਰ](https://feeds.abplive.com/onecms/images/uploaded-images/2021/06/25/962f6dec98c534bdf558f488cce0f62a_original.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਅਤੇ ਅਭਿਨੇਤਰੀ ਕ੍ਰਿਤੀ ਸਨਨ ਦੀ ਭੈਣ ਨੂਪੁਰ ਸੈਨਨ ਦਾ ਗਾਣਾ 'ਫਿਲਹਾਲ' ਬਹੁਤ ਹਿੱਟ ਹੋਇਆ ਸੀ। ਹੁਣ ਇਸ ਗਾਣੇ ਦਾ ਦੂਜਾ ਪਾਰਟ ਵੀ ਆਉਣ ਵਾਲਾ ਹੈ। ਨਿਰਮਾਤਾ ਇਸ ਸੌਂਗ ਨੂੰ 'ਫਿਲਹਾਲ 2' ਦੇ ਨਾਂ ਨਾਲ ਰਿਲੀਜ਼ ਕਰਨ ਜਾ ਰਹੇ ਹਨ। ਅਕਸ਼ੈ ਕੁਮਾਰ ਨੇ ਖ਼ੁਦ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਅਭਿਨੇਤਾ ਨੇ 'ਫਿਲਹਾਲ 2' ਦਾ ਪਹਿਲਾ ਲੁੱਕ ਜਾਰੀ ਕਰਕੇ ਆਪਣੇ ਟੀਜ਼ਰ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਕੀਤਾ ਹੈ।
ਖਿਲਾੜੀ ਅਕਸ਼ੈ ਕੁਮਾਰ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਅਤੇ ਦਰਦ ਜਾਰੀ ਹੈ ... ਜੇਕਰ ਫਿਲਹਾਲ ਨੇ ਤੁਹਾਡੇ ਦਿਲ ਨੂੰ ਛੂਹਿਆ ਤਾਂ ਫਿਲਹਾਲ 2 ਦਾ ਪਿਆਰ ਤੁਹਾਡੀ ਰੂਹ ਨੂੰ ਛੂਹ ਲਵੇਗਾ। ਇਹ ਇਸ ਗਾਣੇ ਦੀ ਪਹਿਲੀ ਝਲਕ ਹੈ। ਇਸ ਦਾ ਟੀਜ਼ਰ 30 ਜੂਨ ਨੂੰ ਰਿਲੀਜ਼ ਹੋਵੇਗਾ। ਹਮੇਸ਼ਾ ਸਾਡੇ ਨਾਲ ਰਹੋ।'
ਪੋਸਟਰ ਵਿਚ ਅਕਸ਼ੈ ਕੁਮਾਰ ਨੇ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਨਜ਼ਰ ਆ ਰਹੀ ਹੈ, ਜਦਕਿ ਨੂਪੁਰ ਸੈਨਨ ਇੱਕ ਗੁਲਾਬੀ ਸਲਵਾਰ ਕਮੀਜ਼ ਵਿਚ ਅਕਸ਼ੈ ਨੂੰ ਫੜ ਕੇ ਬਾਈਕ 'ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਗਾਣੇ ਦਾ ਪਹਿਲਾ ਪਾਰਟ ਬਹੁਤ ਵੱਡਾ ਹਿੱਟ ਸੀ। ਜਿਥੇ ਇਸ ਗਾਣੇ ਨੂੰ ਆਵਾਜ਼ ਮਸ਼ਹੂਰ ਪੰਜਾਬੀ ਗਾਇਕ ਬੀ-ਪ੍ਰਕ ਨੇ ਦਿੱਤੀ, ਇਸ ਦੇ ਬੋਲ ਜੈਨੀ ਨੇ ਲਿਖੇ ਹਨ। 'ਫਿਲਹਾਲ' ਦੇ ਪਹਿਲੇ ਹਿੱਸੇ ਦੀ ਤਰ੍ਹਾਂ ਇਸ ਦੇ ਦੂਜੇ ਭਾਗ ਨੂੰ ਵੀ ਅਰਵਿੰਦ ਖਹਿਰਾ ਨੇ ਡਾਇਰੈਕਟ ਕੀਤਾ ਹੈ।
ਇਸ ਦੇ ਪਹਿਲੇ ਪਾਰਟ ਵਿਚ ਦੋ ਅਜਿਹੇ ਲੋਕਾਂ ਦੀ ਕਹਾਣੀ ਦੱਸੀ ਗਈ ਹੈ ਜੋ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਦੋਵਾਂ ਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਹੈ। ਇਸ ਗਾਣੇ ਵਿਚ ਅਕਸ਼ੈ ਕੁਮਾਰ ਇੱਕ ਡਾਕਟਰ ਬਣਿਆ ਹੈ, ਜਦਕਿ ਨੂਪੁਰ ਉਸ ਦੀ ਮਰੀਜ਼ ਹੈ। ਇਸ ਗਾਣੇ ਦਾ ਜਾਦੂ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਫਿਲਮ 'ਫਿਲਹਾਲ 2' ਦਾ ਦੂਜਾ ਭਾਗ ਵੀ ਕੁਝ ਕਮਾਲ ਕਰ ਪਾਉਂਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Fire in Bank: ਪੀਐਨਬੀ ਬੈਂਕ ‘ਚ ਲੱਗੀ ਅੱਗ, ਦੇਰ ਰਾਤ ਸ਼ਾਰਟ ਸਰਕਿਟ ਕਰਕੇ ਲੱਗੀ ਅੱਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)