ਪੜਚੋਲ ਕਰੋ
Advertisement
33 ਸਾਲ ਦੀ ਹੋਈ ਜੈਨੀਫਰ, ਸ਼ੇਅਰ ਕੀਤੀ ਗਲੈਮਰਸ ਫੋਟੋ
ਮੁੰਬਈ: ਟੀਵੀ ਦੀ ਫੇਮਸ ਐਕਟਰਸ ਜੈਨੀਫਰ ਵਿੰਗੇਟ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਜੈਨੀਫਰ ਕਾਫੀ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਨਾਲ ਜੁੜੀ ਹੋਈ ਹੈ। ਰਾਤ ਤੋਂ ਹੀ ਫੈਨਸ ਤੇ ਕਰੀਬੀ ਦੋਸਤ ਜੈਨੀਫਰ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਜਿੱਥੇ ਜੈਨੀਫਰ ਨੂੰ ਵਧਾਈਆਂ ਮਿਲ ਰਹੀਆਂ ਹਨ ਅਜਿਹੇ ‘ਚ ਜੈਨੀਫਰ ਨੇ ਵੀ ਆਪਣੇ ਫੈਨਸ ਨੂੰ ਖੁਸ਼ ਕਰਨ ਲਈ ਬੇਹੱਦ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਸ਼ੇਅਰ ਕੀਤੀ ਤਸਵੀਰ ‘ਚ ਜੈਨੀਫਰ ਨੇ ਗੁਲਾਬੀ ਤੇ ਮਲਟੀਕਲਰ ਦੇ ਖੂਬਸੂਰਤ ਫੁੱਲਾਂ ਵਾਲੀ ਡ੍ਰੈਸ ਪਾਈ ਹੋਈ ਹੈ ਜਿਸ ‘ਚ ਜੈਨੀਫਰ ਕਾਫੀ ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਜੈਨੀਫਰ ਨੇ ਫੋਟੋ ਨੂੰ ਕੈਪਸ਼ਨ ਵੀ ਦਿੱਤਾ ਹੈ, ‘ਬੇਅਰ ਈਟ, ਸ਼ੇਅਰ ਈਟ, ਹੈਵ ਦ ਗਟਸ ਐਂਡ ਡੇਅਰ ਈਟ।’
ਜੈਨੀਫਰ ਨੂੰ ਹਾਲ ਹੀ ‘ਚ ਬੈਸਟ ਟੀਵੀ ਐਕਟਰਸ ਲਈ ਸਨਮਾਨਤ ਕੀਤਾ ਗਿਆ ਸੀ। ਜੈਨੀਫਰ ਨੇ ਆਪਣੇ ਕਰੀਅਰ ‘ਚ ਕਾਫੀ ਵਧੀਆ ਪ੍ਰਫੋਰਮੈਂਸ ਦਿੱਤੀਆਂ ਹਨ। ਕੁਝ ਸਮਾਂ ਪਹਿਲਾਂ ਜੈਨੀਫਰ ਸੋਨੀ ਦੇ ਸੀਰੀਅਲ ‘ਮਾਈਆ’ ‘ਚ ਨਜ਼ਰ ਆਉਂਦੀ ਸੀ। ਇਸ ਤੋਂ ਬਾਅਦ ਹੁਣ ਉਹ ਕਲਰਸ ਦੇ ਟੀਵੀ ਸ਼ੋਅ ‘ਬੁਹਦ’ ਨਾਲ ਫੈਨਸ ਦੀ ਖੂਬ ਤਾਰੀਫ ਪਾ ਰਹੀ ਹੈ।
‘ਬੇਹੱਦ’ ‘ਚ ਜੈਨੀਫਰ ਜ਼ੋਯਾ ਰੋਲ ਪਲੇ ਕਰ ਰਹੀ ਹੈ ਜਿਸ ‘ਚ ਉਸ ਦੇ ਨਾਲ ਹਰਸ਼ਦ ਚੋਪਵਾ ਵੀ ਮੁੱਖ ਭੂਮਿਕਾ ‘ਚ ਹਨ। ਇਸ ਤੋਂ ਪਹਿਲਾਂ ਜੈਨੀਫਰ ਕਈ ਸੀਰੀਅਲਸ ‘ਕੋਈ ਦਿਲ ਮੇਂ ਹੈ’, ‘ਕੁਸੁਮ’, ‘ਕਸੋਟੀ ਜਿੰਦਗੀ ਕੀ’, ‘ਦਿਲ ਮਿਲ ਗਏ’ ਤੇ ‘ਸਰਸਵਤੀਚੰਦਰ’ ‘ਚ ਨਜ਼ਰ ਆ ਚੁੱਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement