ਪੜਚੋਲ ਕਰੋ
Advertisement
ਨਾ ਕਪੂਰ, ਨਾ ਖ਼ਾਨ ਪਰ ਅਦਾਕਾਰ ਫਿਰ ਵੀ ਬੇਮਿਸਾਲ
ਮੁੰਬਈ: ਬਾਲੀਵੁੱਡ ‘ਚ ਅੱਜ ਜੇਕਰ ਇੰਡਸਟਰੀ ‘ਚ ਕਿਸੇ ਦਾ ਰਾਜ ਹੈ ਤਾਂ ਉਹ ਹੈ ਸਿਰਫ ਖ਼ਾਨਾਂ ਜਾਂ ਕਪੂਰਾਂ ਦਾ, ਅਜਿਹਾ ਨਹੀਂ ਕਿ ਇਨ੍ਹਾਂ ਤੋਂ ਇਲਾਵਾ ਕੋਈ ਐਕਟਰ ਨਹੀਂ। ਐਕਟਰ ਬਹੁਤ ਨੇ ਪਰ ਕਿ ਕਰੀਏ ਕਦੇ ਚਰਚਾ ‘ਚ ਨਹੀਂ ਰਹਿੰਦੇ।
ਦਿਖਦੇ ਨੇ ਤਾਂ ਸਿਰਫ ਕੰਮ ਕਰਦੇ ਅਤੇ ਫ਼ਿਲਮਾਂ ‘ਚ ਐਕਟਿੰਗ ਕਰਦੇ। ਅਜਿਹਾ ਹੀ ਇੱਕ ਐਕਟਰ ਹੈ ਨਵਾਜ਼ੂਦੀਨ ਸਿੱਦਕੀ, ਜਿਨ੍ਹਾਂ ਦਾ 19 ਮਈ ਨੂੰ ਜਨਮਦਿਨ ਹੈ। ਨਵਾਜ਼ੂਦੀਨ ਸਧਾਰਣ ਜਿਹੇ ਪਰਿਵਾਰ ਦਾ ਰਹਿਣ ਵਾਲਾ, ਜਿਸ ਨੂੰ ਨਹੀਂ ਸੀ ਪਤਾ ਕਿ ਉਸਦੀ ਕਿਸਮਤ ਉਸ ਨੂੰ ਮਹਾਨਗਰੀ ਮੁੰਬਈ ਲੈ ਆਵੇਗੀ।
ਉਂਝ ਇਸ ਐਕਟਰ ਨੇ ਆਪਣੀ ਜਿੰਦਗੀ ‘ਚ ਮਹਿਜ਼ 5 ਫ਼ਿਲਮਾਂ ਹੀ ਦੇਖੀਆਂ ਸਨ ਉਹ ਵੀ 45 ਕਿਲੋਮੀਟਰ ਦੂਰ ਜਾ ਕੇ। ਬਾਲੀਵੁੱਡ ‘ਚ ਇਸ ਐਕਟਰ ਨੇ 11 ਸਾਲ ਦਾ ਲੰਬਾ ਸ਼ੰਘਰਸ਼ ਦੇਖੀਆ ਹੈ, ਕਬੀਰ ਖ਼ਾਨ ਦੀ ਫ਼ਿਲਮ ‘ਨਿਊ- ਯਾਰਕ’ ਤੋਂ ਨਵਾਜ਼ ਨੂੰ ਦਰਸ਼ਕਾਂ ਨੇ ਨੋਟਿਸ ਕੀਤਾ। ਇਸ ਤੋਂ ਬਾਅਦ ਕਹਾਣੀ ਅਤੇ ਹੋਰ ਕਈ ਫ਼ਿਲਮਾਂ।
ਇਸ ਤੋਂ ਇਲਾਵਾ ਨਵਾਜ਼ ਨੇ ਆਪਣਾ ਇੱਕ ਕਿੱਸਾ ਵੀ ਸ਼ੇਅਰ ਕੀਤਾ ਅਤੇ ਉਹ ਹੈ ਨਵਾਜ਼ ਦੀ ਪਹਿਲੀ ਕਿੱਸ ਦਾ। ਕੀ ਤੁਸੀਂ ਯਕੀਨ ਕਰੋਗੇ ਇਸ ਐਕਟਰ ਨੇ ਪਹਿਲੀ ਬਾਰ ਆਪਣੀ ਕੋ-ਸਟਾਰ ਨੂੰ ਚੁੰਮਿਆ ਕੀਤਾ ਸੀ ਤੇ ਉਦੋਂ ਤਕ ਅਜਿਹਾ ਉਨ੍ਹਾਂ ਆਪਣੀ ਪਤਨੀ ਨਾਲ ਵੀ ਨਹੀਂ ਸੀ ਕੀਤਾ। ਜੀ ਹਾਂ ਇਸ ਬਾਰੇ ਖੁਦ ਨਵਾਜ਼ ਨੇ ਕਬੂਲ ਕੀਤਾ ਹੈ ਕਿ ‘ਮਿਸ ਲਵਲੀ’ ‘ਚ ਆਪਣੀ ਪਹਿਲੇ ਕਿਸ ਦਾ ਉਸ ਨੇ ਆਨੰਦ ਮਾਣਿਆ ਸੀ।
ਨਾਲ ਹੀ ਜਿਥੇ ਅੱਜ-ਕਲ੍ਹ ਦੇ ਲੋਕ ਸ਼ਾਹਰੁਖ, ਸਲਮਾਨ, ਅਮਿਤਾਭ ਦੇ ਫੈਨ ਨੇ ਇਹ ਜਨਾਬ ਫੈਨ ਹੈ ਆਸ਼ੀਸ਼ ਵਿਦਯਾਰਥੀ ਦਾ, ਜੋ ਅਕਸਰ ਫ਼ਿਲਮਾਂ ‘ਚ ਨੈਗਟਿਵ ਰੋਲ ਕਰਦੇ ਨਜ਼ਰ ਆਉਂਦੇ ਹਨ। ਅਤੇ ਨਵਾਜ਼ ਫ਼ਿਲਮ ‘ਮੁਗ਼ਲ-ਏ ਆਜ਼ਮ’ ‘ਚ ਸ਼ਹਿਜ਼ਾਦੇ ਸਲੀਮ ਦਾ ਰੋਲ ਜ਼ਰੂਰ ਪਲੇਅ ਕਰਨਾ ਚਾਹੁੰਦੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਕਾਰੋਬਾਰ
ਦੇਸ਼
Advertisement