ਪੜਚੋਲ ਕਰੋ
Advertisement
ਸੋਨਮ ਕਪੂਰ ਨਾਲ ਵਿਆਹ ਮਗਰੋਂ ਆਨੰਦ ਆਹੂਜਾ ਨੇ ਵੀ ਬਦਲਿਆ ਨਾਂ
ਮੁੰਬਈ: ਆਪਣੇ ਵਿਆਹ ਤੋਂ ਕੁਝ ਘੰਟੇ ਬਾਅਦ ਹੀ ਸੋਨਮ ਕਪੂਰ ਨੇ ਸੋਸ਼ਲ ਮੀਡੀਆ ‘ਤੇ ਆਪਣਾ ਸਰਨੇਮ ਬਦਲ ਕੇ ਸੋਨਮ ਕਪੂਰ ਆਹੂਜਾ ਰੱਖ ਲਿਆ ਸੀ। ਦੋਵਾਂ ਦੀ ਜਿੰਦਗੀ ਅਸਲ ‘ਚ ਹੀ ਨਹੀਂ ਸਗੋਂ ਨਾਲ-ਨਾਲ ਸੋਸ਼ਲ ਪਲੇਟਫਾਰਮ ‘ਤੇ ਵੀ ਬਦਲ ਗਈ।
ਅਕਸਰ ਦੇਖੀਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਕੁੜੀਆਂ ਆਪਣਾ ਸਰਨੇਮ ਬਦਲ ਲੈਂਦੀਆਂ ਹਨ, ਪਰ ਸਮਾਂ ਬਦਲ ਰਿਹਾ ਹੈ। ਜੀ ਹਾਂ ਹੁਣ ਸੋਨਮ ਤੋਂ ਬਾਅਦ ਆਪਣਾ ਸੋਸ਼ਲ ਮੀਡੀਆ ‘ਤੇ ਸਰਨੇਮ ਚੇਂਜ ਕੀਤਾ ਹੈ ਆਨੰਦ ਆਹੂਜਾ ਨੇ। ਆਨੰਦ ਨੇ ਆਪਣੇ ਇੰਸਟਾਗ੍ਰਾਮ ‘ਤੇ ਆਨੰਦ ਆਹੂਜਾ ਤੋਂ ਆਨੰਦ ਐਸ ਆਹੂਜਾ ਬਣ ਗਏ ਹਨ। ਆਨੰਦ ਦੇ ਅਜਿਹਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਉਨ੍ਹਾਂ ਦੀ ਕੀਤੀ ਹੈ ਖੂਬ ਤਾਰੀਫ।
ਦੂਜੇ ਪਾਸੇ ਜਦੋਂ ਸੋਨਮ ਨੇ ਆਪਣਾ ਸਰਨੇਮ ਚੇਂਜ ਕੀਤਾ ਸੀ ਤਾਂ ਕਈ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਸੀ। ਹਾਲ ਹੀ ‘ਚ ਸੋਨਮ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਆਨੰਦ ਨੇ ਆਪਣਾ ਸਰਨੇਮ ਬਦਲਿਆ ਤਾਂ ਕਿਸੇ ਨੇ ਕੁਝ ਕਿਉਂ ਨਹੀਂ ਕਿਹਾ,,, ਮੇਰੇ ‘ਤੇ ਨਿਸ਼ਾਨਾ ਸਾਧਣ ਵਾਲੇ ਹੁਣ ਚੁੱਪ ਕਿਉਂ ਹਨ?’
8 ਮਈ ਨੂੰ ਸੋਨਮ ਤੇ ਆਨੰਦ ਨੇ ਵਿਆਹ ਕੀਤਾ ਸੀ ਤੇ ਇਸ ਤੋਂ ਬਾਅਦ ਸੋਨਮ ਫਰਾਂਸ ਕਾਨਸ ਫ਼ਿਲਮ ਫੈਸਟੀਵਲ ਲਈ ਚਲੇ ਗਈ ਸੀ। ਸੋਨਮ ਭਾਰਤ ਵਾਪਸ ਆ ਗਈ ਹੈ ਤੇ ਜਲਦੀ ਹੀ ‘ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਲਈ ਕੰਮ ਕਰਨਾ ਸ਼ੁਰੂ ਕਰ ਦਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement