ਪੜਚੋਲ ਕਰੋ
Advertisement
ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਨਵੀਂ ਦਿੱਲੀ: ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਹਾਲਾਂਕਿ ਅਲੀ ਜ਼ਫ਼ਰ ਨੇ ਮੀਸ਼ਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਇਨ੍ਹਾਂ ਤਿੰਨਾਂ ਮਹਿਲਾਵਾਂ ਦੇ ਇਲਜ਼ਾਮਾਂ ਨੇ ਅਲੀ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ।
ਮੇਕਅੱਪ ਆਰਟਿਸਟ ਲੀਨਾ ਗ਼ਨੀ ਨੇ ਦੋਸ਼ ਲਾਏ ਹਨ ਕਿ ਅਲੀ ਜ਼ਫ਼ਰ ਨੇ ਉਸ ਨੂੰ ਅਸ਼ਲੀਲ ਗੱਲਾਂ ਕਹੀਆਂ ਸਨ। ਇਸ ਤੋਂ ਇਲਾਵਾ ਬਲਾਗਰ ਹੁਮਨਾ ਰਜ਼ਾ ਨੇ ਦੋਸ਼ ਲਾਇਆ ਕਿ ਅਲੀ ਨੇ ਇੱਕ ਵਾਰ ਉਸ ਨੂੰ ਗ਼ਲਤ ਢੰਗ ਨਾਲ ਛੋਹਿਆ ਸੀ। ਮਹਿਲਾ ਪੱਤਰਕਾਰ ਮਹਿਮ ਜਾਵੇਗ ਨੇ ਅਲੀ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਨੇ ਉਸ ਦੀ ਭੈਣ (ਕਜ਼ਨ) ਦਾ ਚੁੰਮਣ ਲੈਣ ਦੀ ਕੋਸ਼ਿਸ਼ ਸੀ ਤੇ ਉਸ ਨੂੰ ਗ਼ੁਸਲਖਾਨੇ ਵਿੱਚ ਧੂਹ ਲਿਆਂਦਾ ਸੀ।
ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ‘ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸਨ। ਅਲੀ ਜ਼ਫ਼ਰ ਨਾ ਸਿਰਫ਼ ਪਾਕਿਸਤਾਨ ਬਲਕਿ ਬਾਲੀਵੁੱਡ ਵਿੱਚ ਵੀ ਇੱਕ ਵੱਡਾ ਨਾਂ ਹੈ। ਮੀਸ਼ਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਕਿ 36 ਸਾਲਾ ਜ਼ਫਰ ਨੇ ਉਸ ਦਾ ਕਈ ਵਾਰ ਸੋਸ਼ਣ ਕੀਤਾ ਤੇ ਲਿਖਿਆ ਕਿ ਉਹ ਹੁਣ ਹੋਰ ਚੁੱਪ ਨਹੀਂ ਰਹਿ ਸਕਦੀ। ਉਸ ਨੇ ਜਿਣਸੀ ਸੋਸ਼ਣ ਵਿਰੁੱਧ ਚੱਲੀ ਵਿਸ਼ਵ ਵਿਆਪੀ ਹੈਸ਼ਟੈਗ ਕੰਪੇਨ #MeToo ਵੀ ਲਿਖਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement