ਪੜਚੋਲ ਕਰੋ

Salman Khan: ਸਲਮਾਨ ਦੇ ਘਰ ਫਾਇਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਜਾਣੋ ਵੱਡਾ ਕਾਰਨ

Salman Khan House Firing Case: ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਅਨੁਜਕੁਮਾਰ ਥਾਪਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ

Salman Khan House Firing Case: ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਅਨੁਜਕੁਮਾਰ ਥਾਪਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਕੋਈ ਜਾਂਚ ਕੀਤੀ ਜਾਵੇ ਨਹੀਂ ਤਾਂ ਉਹ ਲਾਸ਼ ਨਹੀਂ ਚੁੱਕਣਗੇ।

ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ 'ਚ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਅਨੁਜ ਕੁਮਾਰ ਥਾਪਨ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਜੇਜੇ ਹਸਪਤਾਲ ਲਿਆਂਦਾ ਗਿਆ ਜਿੱਥੇ ਕੱਲ੍ਹ 2 ਮਈ ਨੂੰ ਪੋਸਟਮਾਰਟਮ ਕੀਤਾ ਗਿਆ। ਬੀਤੇ ਦਿਨੀਂ ਅਨੁਜ ਦਾ ਪਰਿਵਾਰ ਮੁੰਬਈ ਪਹੁੰਚਿਆ ਜਿੱਥੇ ਉਨ੍ਹਾਂ ਨੇ ਅਨੁਜ ਦੀ ਲਾਸ਼ ਦੇਖੀ ਤਾਂ ਹੈਰਾਨ ਰਹਿ ਗਏ।

ਅਨੁਜ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਲਗਾਇਆ 

ਅਨੁਜ ਦੇ ਨਾਨੇ ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਇਹ ਕਤਲ ਹੈ ਨਾ ਕਿ ਖੁਦਕੁਸ਼ੀ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਲਾਸ਼ ਦੇਖੀ ਅਤੇ ਉਸ ਦੇ ਗਲੇ 'ਤੇ ਨਿਸ਼ਾਨ ਫਾਂਸੀ ਦਾ ਨਹੀਂ ਸਗੋਂ ਗਲਾ ਘੁੱਟਣ ਦਾ ਲੱਗ ਰਿਹਾ ਸੀ।

ਜਦੋਂ ਕਿ ਥਾਪਨ ਦੇ ਮਾਮਾ ਕੁਲਦੀਪ ਬਿਸ਼ਨੋਈ ਦਾ ਕਹਿਣਾ ਹੈ ਕਿ ਅਨੁਜ ਘਰ ਦਾ ਖਰਚਾ ਚਲਾਉਂਦਾ ਸੀ ਅਤੇ ਉਹ ਬਹੁਤ ਗਰੀਬ ਪਰਿਵਾਰ ਤੋਂ ਹੈ। ਉਸ ਨੇ ਦੱਸਿਆ ਕਿ ਅਨੁਜ ਦੀ ਵਿਧਵਾ ਮਾਂ, ਛੋਟਾ ਭਰਾ ਅਤੇ ਛੋਟੀ ਭੈਣ ਉਸ ਦੇ ਨਾਲ ਰਹਿੰਦੇ ਹਨ। ਉਸਦੇ ਜਾਣ ਤੋਂ ਬਾਅਦ ਉਸਦਾ ਪਰਿਵਾਰ ਕੌਣ ਚਲਾਏਗਾ? ਸਾਨੂੰ ਹੁਣ ਮਹਾਰਾਸ਼ਟਰ ਪੁਲਿਸ 'ਤੇ ਭਰੋਸਾ ਨਹੀਂ ਹੈ ਅਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ, ਤਾਂ ਹੀ ਸਾਨੂੰ ਇਨਸਾਫ਼ ਮਿਲੇਗਾ।

ਉਨ੍ਹਾਂ ਅੱਗੇ ਕਿਹਾ ਕਿ ਮੁੰਬਈ ਪੁਲਿਸ ਸਾਥੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਇਸ ਕਾਰਨ ਉਹ ਚਾਹੁੰਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਅਨੁਜ ਦੀ ਲਾਸ਼ ਲੈ ਕੇ ਇੱਥੋਂ ਚਲੇ ਜਾਈਏ। ਸਾਡੇ ਕੋਲ ਪੈਸੇ ਨਹੀਂ ਹਨ ਅਤੇ ਇਸੇ ਲਈ ਜਦੋਂ ਅਸੀਂ ਪੰਜਾਬ ਵਿੱਚ ਸੀ ਤਾਂ ਮੁੰਬਈ ਪੁਲਿਸ ਨੇ ਕਿਹਾ ਕਿ ਉਹ ਸਾਨੂੰ ਟਿਕਟਾਂ ਭੇਜ ਰਹੇ ਹਨ। ਉਸ ਨੇ ਦੱਸਿਆ ਕਿ ਪੁਲਿਸ ਨੇ ਸਾਨੂੰ ਜਲਦੀ ਇੱਥੇ ਆਉਣ ਅਤੇ ਲਾਸ਼ ਨੂੰ ਇੱਥੋਂ ਆਪਣੇ ਪਿੰਡ ਲੈ ਜਾਣ ਲਈ ਕਿਹਾ। ਇਸ ਲਈ ਵੀ ਪੈਸੇ ਦੇਣ ਦਾ ਵਾਅਦਾ ਕੀਤਾ। ਪੁਲਿਸ ਨੇ ਸਾਡੇ ਆਉਣ ਲਈ ਫਲਾਈਟ ਦੀਆਂ ਟਿਕਟਾਂ ਜਾਰੀ ਕਰ ਦਿੱਤੀਆਂ ਪਰ ਸਾਨੂੰ ਪੁਲਿਸ 'ਤੇ ਭਰੋਸਾ ਨਹੀਂ, ਸੀ.ਬੀ.ਆਈ. ਜਾਂਚ ਤਾਂ ਬੋਣੀ ਚਾਹੀਦੀ ਹੈ। 

ਸਲਮਾਨ ਦੇ ਘਰ 'ਤੇ ਕਦੋਂ ਹੋਈ ਗੋਲੀਬਾਰੀ?

14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ 'ਚ ਸਲਮਾਨ ਖਾਨ ਦੇ ਘਰ 'ਗਲੈਕਸੀ ਅਪਾਰਟਮੈਂਟ' 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 16 ਅਪ੍ਰੈਲ ਨੂੰ ਪੁਲਿਸ ਨੇ ਦੋ ਦੋਸ਼ੀਆਂ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਸੀ।

ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ ਬੰਦੂਕ ਸੂਰਤ ਦੀ ਤਾਪੀ ਨਦੀ ਤੋਂ ਬਰਾਮਦ ਹੋਈ ਹੈ। ਇਸ ਦੌਰਾਨ ਪੁਲਿਸ ਨੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਉਹ ਸੜਕ ਰਾਹੀਂ ਸੂਰਤ ਪੁੱਜੇ ਅਤੇ ਰੇਲ ਰਾਹੀਂ ਭੁਜ ਗਏ।

ਇਸ ਦੌਰਾਨ ਉਸ ਨੇ ਪਿਸਤੌਲ ਨਦੀ ਵਿੱਚ ਸੁੱਟ ਦਿੱਤਾ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਸੋਨੂੰ ਕੁਮਾਰ ਬਿਸ਼ਨੋਈ ਅਤੇ ਅਨੁਜ ਥਾਪਨ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਚਾਰਾਂ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀਆਂ 'ਤੇ ਮਕੋਕਾ ਵੀ ਲਗਾਇਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ

ਖਾਲਿਸਤਾਨੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ ? ਕੈਨੇਡਾ ਦੀ ਪਾਰਟੀ ਨੇ ਚੰਦਰ ਆਰੀਆ ਦੀ ਕੱਟੀ ਟਿਕਟ, PM ਮੋਦੀ ਨਾਲ ਕੀਤੀ ਸੀ ਮੁਲਾਕਾਤ

ਕਿਸਾਨਾਂ ਦਾ ਸਮਾਨ 'ਚੋਰੀ' ਕਰਦਿਆਂ ਦੀ ਖਹਿਰਾ ਨੇ ਸਾਂਝੀ ਕੀਤੀ ਵੀਡੀਓ ਤੇ ਪੁੱਛਿਆ- ਪੰਜਾਬ ਪੁਲਿਸ ਲੋਕਾਂ ਦੀ ਰਾਖਵਾਲੀ ਲਈ ਜਾਂ ਫਿਰ ਇਹ ਵਰਦੀ ਵਾਲੇ ਚੋਰ ?

Punjab News: ਮਾਨ ਸਰਕਾਰ ਦਾ ਵੱਡਾ ਫ਼ੈਸਲਾ ! ਪ੍ਰਾਈਵੇਟ ਸਕੂਲਾਂ 'ਚ EWS ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਕੀਤੀਆਂ ਰਾਖਵੀਆਂ

ABP Premium

ਵੀਡੀਓਜ਼

ਮਜੀਠੀਆ ਦੀ ਭਗਵੰਤ ਮਾਨ ਦੀ ਚਿਤਾਵਨੀ!ਸਰਕਾਰ ਘਰ  ਢਾਹੁਣ ਤਕ ਆ ਗਈ!ਪੰਜਾਬ ਦੇ ਅੰਨਦਾਤਾ ਦਾ ਘੋਟਿਆ ਗਲ੍ਹਾਂਲੋਕਤੰਤਰ ਦਾ ਘਾਣ ਕਰਨਾ ਮੁੱਖ ਮੰਤਰੀ ਤੋਂ ਸਿੱਖੋ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
ਖਾਲਿਸਤਾਨੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ ? ਕੈਨੇਡਾ ਦੀ ਪਾਰਟੀ ਨੇ ਚੰਦਰ ਆਰੀਆ ਦੀ ਕੱਟੀ ਟਿਕਟ, PM ਮੋਦੀ ਨਾਲ ਕੀਤੀ ਸੀ ਮੁਲਾਕਾਤ
ਖਾਲਿਸਤਾਨੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ ? ਕੈਨੇਡਾ ਦੀ ਪਾਰਟੀ ਨੇ ਚੰਦਰ ਆਰੀਆ ਦੀ ਕੱਟੀ ਟਿਕਟ, PM ਮੋਦੀ ਨਾਲ ਕੀਤੀ ਸੀ ਮੁਲਾਕਾਤ
ਕਿਸਾਨਾਂ ਦਾ ਸਮਾਨ 'ਚੋਰੀ' ਕਰਦਿਆਂ ਦੀ ਖਹਿਰਾ ਨੇ ਸਾਂਝੀ ਕੀਤੀ ਵੀਡੀਓ ਤੇ ਪੁੱਛਿਆ- ਪੰਜਾਬ ਪੁਲਿਸ ਲੋਕਾਂ ਦੀ ਰਾਖਵਾਲੀ ਲਈ ਜਾਂ ਫਿਰ ਇਹ ਵਰਦੀ ਵਾਲੇ ਚੋਰ ?
ਕਿਸਾਨਾਂ ਦਾ ਸਮਾਨ 'ਚੋਰੀ' ਕਰਦਿਆਂ ਦੀ ਖਹਿਰਾ ਨੇ ਸਾਂਝੀ ਕੀਤੀ ਵੀਡੀਓ ਤੇ ਪੁੱਛਿਆ- ਪੰਜਾਬ ਪੁਲਿਸ ਲੋਕਾਂ ਦੀ ਰਾਖਵਾਲੀ ਲਈ ਜਾਂ ਫਿਰ ਇਹ ਵਰਦੀ ਵਾਲੇ ਚੋਰ ?
Punjab News: ਮਾਨ ਸਰਕਾਰ ਦਾ ਵੱਡਾ ਫ਼ੈਸਲਾ ! ਪ੍ਰਾਈਵੇਟ ਸਕੂਲਾਂ 'ਚ EWS ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਕੀਤੀਆਂ ਰਾਖਵੀਆਂ
Punjab News: ਮਾਨ ਸਰਕਾਰ ਦਾ ਵੱਡਾ ਫ਼ੈਸਲਾ ! ਪ੍ਰਾਈਵੇਟ ਸਕੂਲਾਂ 'ਚ EWS ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਕੀਤੀਆਂ ਰਾਖਵੀਆਂ
Punjab News: ਕਿਸਾਨਾਂ 'ਤੇ ਵੱਡੀ ਕਾਰਵਾਈ! 101 ਕਿਸਾਨਾਂ ਤੇ BNS ਦੀ ਧਾਰਾ 126, 170 ਦੇ ਤਹਿਤ ਮਾਮਲਾ ਦਰਜ, ਪਰਚੇ 'ਚ ਪੰਧੇਰ ਸਮੇਤ ਕਈ ਕਿਸਾਨ ਆਗੂਆਂ ਦੇ ਨਾਮ ਸ਼ਾਮਿਲ

Punjab News: ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅਜਨਾਲਾ ਦੀ ਅਦਾਲਤ 'ਚ ਕੀਤਾ ਗਿਆ ਪੇਸ਼, ਪੁਲਿਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ

ਟਰੰਪ ਨੇ ਫਿਰ ਦਿਖਾਏ ਤਿੱਖੇ ਤੇਵਰ! ਗੈਰਕਾਨੂੰਨੀ ਪ੍ਰਵਾਸੀਆਂ ਲਈ ਲਾਂਚ ਕੀਤੀ CBP Home ਐਪ, ਕਿਹਾ – ‘ਆਪਣੀ ਮਰਜ਼ੀ ਨਾਲ ਅਮਰੀਕਾ ਛੱਡੋ, ਨਹੀਂ ਤਾਂ...’

Punjab News: ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਸ਼ਹਿਰ! 2 ਦੀ ਮੌਤ ਤੇ ਇੱਕ ਹੋਰ ਜਖ਼ਮੀ, ਇਲਾਕੇ 'ਚ ਮੱਚੀ ਤਰਥੱਲੀ

Embed widget