ਪੜਚੋਲ ਕਰੋ

Salman Khan: ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਤੋਂ ਨਹੀਂ ਡਰੇ ਸਲਮਾਨ ਖਾਨ, ਭਾਰਤ ਛੱਡ ਰਾਤੋਂ-ਰਾਤ ਇਸ ਦੇਸ਼ ਹੋਏ ਰਵਾਨਾ

Salman Khan News: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਸਾਲ ਅਦਾਕਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਜਿਨ੍ਹਾ ਨੇ ਫਿਲਮ ਇੰਡਸਟਰੀ

Salman Khan News: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਸਾਲ ਅਦਾਕਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਜਿਨ੍ਹਾ ਨੇ ਫਿਲਮ ਇੰਡਸਟਰੀ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਅਪ੍ਰੈਲ ਮਹੀਨੇ 'ਚ ਸਲਮਾਨ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਪਰ ਗੱਲ ਇੱਥੇ ਹੀ ਨਹੀਂ ਰੁਕੀ, ਇਸ ਤੋਂ ਬਾਅਦ ਹਮਲਾਵਰਾਂ ਨੇ ਸਲਮਾਨ ਖਾਨ ਦੇ ਦੋਸਤ ਬਾਬਾ ਸਿੱਦੀਕੀ ਨੂੰ ਦੁਸਹਿਰੇ ਵਾਲੇ ਦਿਨ ਉਨ੍ਹਾਂ ਦੇ ਬੇਟੇ ਦੇ ਦਫਤਰ ਤੋਂ ਆਉਂਦੇ ਸਮੇਂ ਗੋਲੀਆਂ ਮਾਰ ਦਿੱਤੀਆਂ। ਜਿਸ ਨੇ ਮਨੋਰੰਜਨ ਜਗਤ ਵਿੱਚ ਹਲਚਲ ਮਚਾ ਦਿੱਤੀ। 

ਦੱਸ ਦੇਈਏ ਕਿ ਇਸ ਤੋਂ ਬਾਅਦ ਲੀਲਾਵਤੀ ਹਸਪਤਾਲ 'ਚ ਹੀ ਸਲਮਾਨ ਖਾਨ ਦੇ ਦੋਸਤ ਬਾਬਾ ਸਿੱਦੀਕੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੀ ਸਲਮਾਨ ਖਾਨ ਨੂੰ ਇਕ ਹੋਰ ਧਮਕੀ ਮਿਲੀ, ਜਿਸ 'ਚ ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਪਰ ਬਾਅਦ 'ਚ ਧਮਕੀ ਦੇਣ ਵਾਲੇ ਨੇ ਮੁਆਫੀ ਵੀ ਮੰਗ ਲਈ। ਹੁਣ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਦੇਸ਼ ਛੱਡ ਚੁੱਕੇ ਹਨ।

ਸਲਮਾਨ ਖਾਨ ਨੇ ਛੱਡਿਆ ਦੇਸ਼

ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਧਮਕੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਲਮਾਨ ਖਾਨ ਨੂੰ ਪਹਿਲਾਂ ਹੀ Y+ ਸੁਰੱਖਿਆ ਦਿੱਤੀ ਗਈ ਸੀ। ਹੁਣ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸਲਮਾਨ ਦੇ ਘਰ ਤੋਂ ਲੈ ਕੇ ਉਨ੍ਹਾਂ ਦੀ ਨਿੱਜੀ ਸੁਰੱਖਿਆ ਅਤੇ ਸਲਮਾਨ ਦੀ ਸ਼ੂਟਿੰਗ ਵਾਲੀ ਜਗ੍ਹਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ ਆਪਣੇ ਆਉਣ ਵਾਲੇ ਪ੍ਰੋਜੈਕਟ 'ਤੇ ਥੋੜ੍ਹੇ ਸਮੇਂ ਲਈ ਕੰਮ ਕਰਨਾ ਬੰਦ ਕਰ ਦੇਣਗੇ। ਪਰ ਇਸ ਸਭ ਦੇ ਬਾਵਜੂਦ ਸਲਮਾਨ ਨੇ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਦਿੱਤੇ ਗਏ ਵਾਅਦੇ ਨੂੰ ਪੂਰੇ ਕੀਤੇ। ਪਹਿਲਾਂ ਉਨ੍ਹਾਂ ਬਿੱਗ ਬੌਸ 18 ਲਈ ਸ਼ੂਟ ਕੀਤਾ, ਇਸ ਤੋਂ ਬਾਅਦ ਉਨ੍ਹਾਂ ਰੋਹਿਤ ਸ਼ੈੱਟੀ ਦੀ ਫਿਲਮ ਸਿੰਘਮ ਅਗੇਨ ਵਿੱਚ ਇੱਕ ਕੈਮਿਓ ਰੋਲ ਲਈ ਸ਼ੂਟ ਕੀਤਾ।

ਧਮਕੀਆਂ ਦੇ ਬਾਵਜੂਦ ਕੰਮ ਕਰ ਰਹੇ ਸਲਮਾਨ  

ਇਸ ਲਈ ਹੁਣ ਆਪਣੀ ਕਮਿਟਮੇਂਟ ਨੂੰ ਪੂਰਾ ਕਰਦੇ ਹੋਏ ਸਲਮਾਨ ਖਾਨ ਭਾਰਤ ਤੋਂ ਦੁਬਈ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਸਲਮਾਨ ਆਪਣੇ ਦਬੰਗ ਟੂਰ ਲਈ ਦੁਬਈ ਗਏ ਹੋਏ ਹਨ। ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਸਲਮਾਨ ਖਾਨ ਦਬੰਗ ਟੂਰ ਲਈ ਆਪਣੀ ਟੀਮ ਨਾਲ ਦੇਸ਼ ਅਤੇ ਦੁਨੀਆ ਭਰ ਵਿੱਚ ਘੁੰਮਦੇ ਰਹਿੰਦੇ ਹਨ। ਸਲਮਾਨ ਆਪਣੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। 

ਇਸ ਲਈ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਦੀ ਬਾਕੀ ਸ਼ੂਟਿੰਗ ਵੀ ਪੂਰੀ ਕਰਨਗੇ। ਸਲਮਾਨ ਖਾਨ ਨੇ ਬਿੱਗ ਬੌਸ 18 ਦੇ ਸੈੱਟ 'ਤੇ ਕਿਹਾ ਸੀ ਕਿ ਉਹ ਨਹੀਂ ਆਉਣਾ ਚਾਹੁੰਦੇ, ਪਰ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਪੂਰਾ ਕਰਨਾ ਹੈ, ਇਸ ਲਈ ਉਨ੍ਹਾਂ ਨੂੰ ਇੱਥੇ ਆਉਣਾ ਪਿਆ। ਜਿਸ ਕਾਰਨ ਸਲਮਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ ਉਹ ਆਪਣਾ ਕੰਮ ਜਾਰੀ ਰੱਖਣਗੇ।


 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Terror Attack: ਅੱਤ*ਵਾਦੀ ਹ*ਮਲੇ ਨਾਲ ਹਿੱਲੀ ਰਾਜਧਾਨੀ, ਕਈ ਲੋਕਾਂ ਦੀ ਮੌ*ਤ ਦਾ ਖਦਸ਼ਾ
Terror Attack: ਅੱਤ*ਵਾਦੀ ਹ*ਮਲੇ ਨਾਲ ਹਿੱਲੀ ਰਾਜਧਾਨੀ, ਕਈ ਲੋਕਾਂ ਦੀ ਮੌ*ਤ ਦਾ ਖਦਸ਼ਾ
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Highest T20 Total: 10 ਓਵਰਾਂ 'ਚ 150 ਦੌੜਾਂ, ਫਿਰ ਬਣਾਇਆ ਟੀ-20 'ਚ ਵਿਸ਼ਵ ਰਿਕਾਰਡ; ਜ਼ਿੰਬਾਬਵੇ ਦੀ 290 ਦੌੜਾਂ ਨਾਲ ਇਤਿਹਾਸਕ ਜਿੱਤ
10 ਓਵਰਾਂ 'ਚ 150 ਦੌੜਾਂ, ਫਿਰ ਬਣਾਇਆ ਟੀ-20 'ਚ ਵਿਸ਼ਵ ਰਿਕਾਰਡ; ਜ਼ਿੰਬਾਬਵੇ ਦੀ 290 ਦੌੜਾਂ ਨਾਲ ਇਤਿਹਾਸਕ ਜਿੱਤ
Stubble Burning: ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
Advertisement
ABP Premium

ਵੀਡੀਓਜ਼

AAP | ਡਰੱਗ ਮਾਮਲੇ 'ਚ ਕਾਂਗਰਸ ਵਿਧਾਇਕਾਂ ਗਿਰਫ਼ਤਾਰ ! 'ਆਪ' ਨੇ ਕੀਤੇ ਖ਼ੁਲਾਸੇ | Durgs | Congress | PunjabAkali Dal  ਨੇ ਬੁਲਾਈ ਐਮਰਜੰਸੀ ਮੀਟਿੰਗ ਜਿਮਨੀ ਚੋਣਾਂ ਨੂੰ ਲੈਕੇ ਮੀਟਿੰਗ 'ਚ ਹੋਵੇਗਾ ਵੱਡਾ ਫੈਸਲੇ  |By ElectionGidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇStubble Burning: ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Terror Attack: ਅੱਤ*ਵਾਦੀ ਹ*ਮਲੇ ਨਾਲ ਹਿੱਲੀ ਰਾਜਧਾਨੀ, ਕਈ ਲੋਕਾਂ ਦੀ ਮੌ*ਤ ਦਾ ਖਦਸ਼ਾ
Terror Attack: ਅੱਤ*ਵਾਦੀ ਹ*ਮਲੇ ਨਾਲ ਹਿੱਲੀ ਰਾਜਧਾਨੀ, ਕਈ ਲੋਕਾਂ ਦੀ ਮੌ*ਤ ਦਾ ਖਦਸ਼ਾ
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Highest T20 Total: 10 ਓਵਰਾਂ 'ਚ 150 ਦੌੜਾਂ, ਫਿਰ ਬਣਾਇਆ ਟੀ-20 'ਚ ਵਿਸ਼ਵ ਰਿਕਾਰਡ; ਜ਼ਿੰਬਾਬਵੇ ਦੀ 290 ਦੌੜਾਂ ਨਾਲ ਇਤਿਹਾਸਕ ਜਿੱਤ
10 ਓਵਰਾਂ 'ਚ 150 ਦੌੜਾਂ, ਫਿਰ ਬਣਾਇਆ ਟੀ-20 'ਚ ਵਿਸ਼ਵ ਰਿਕਾਰਡ; ਜ਼ਿੰਬਾਬਵੇ ਦੀ 290 ਦੌੜਾਂ ਨਾਲ ਇਤਿਹਾਸਕ ਜਿੱਤ
Stubble Burning: ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ
Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ
Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Supreme Court: ਦਿੱਲੀ-NCR 'ਚ ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'
ਦਿੱਲੀ-NCR 'ਚ ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'
ਲਾਰੇਂਸ ਦੀ ਅਗਲੀ ਲਿਸਟ 'ਚ ਰਾਹੁਲ ਗਾਂਧੀ ਅਤੇ ਓਵੈਸੀ ਦਾ ਨਾਮ! ਜਾਨੋਂ ਮਾਰਨ ਦੀ ਦਿੱਤੀ ਧਮਕੀ, ਮਾਮਲਾ ਦਰਜ
ਲਾਰੇਂਸ ਦੀ ਅਗਲੀ ਲਿਸਟ 'ਚ ਰਾਹੁਲ ਗਾਂਧੀ ਅਤੇ ਓਵੈਸੀ ਦਾ ਨਾਮ! ਜਾਨੋਂ ਮਾਰਨ ਦੀ ਦਿੱਤੀ ਧਮਕੀ, ਮਾਮਲਾ ਦਰਜ
Embed widget