Entertainment Live: 'ਕੰਗਨਾ ਮੇਰੇ ਬੇਟੇ ਨੂੰ ਗਾਲ੍ਹਾਂ ਕੱਢਦੀ ਸੀ...', ਰੈਪਰ ਨਸੀਬ ਨਹੀਂ ਟਲਿਆ ਹੁਣ ਦਿਲਜੀਤ ਦੋਸਾਂਝ ਨੂੰ ਪੁੱਛਿਆ ਇਹ ਸਵਾਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

Background
Entertainment News Live Today: ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਦਾਕਾਰ ਬਦਲ ਗਏ ਹਨ ਅਤੇ ਉਹ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਸ਼ੇਖਰ ਸੁਮਨ, ਨੇ ਕੰਗਨਾ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਏ ਸੀ ਹੁਣ ਉਸੇ ਅਦਾਕਾਰ ਨੇ ਕਿਹਾ ਹੈ ਕਿ ਜੇਕਰ ਕੰਗਨਾ ਚਾਹੇ ਤਾਂ ਉਹ ਉਸ ਲਈ ਪ੍ਰਚਾਰ ਕਰਨਗੇ।
ਦਰਅਸਲ, ਸ਼ੇਖਰ ਸੁਮਨ ਦੇ ਬੇਟੇ ਅਧਿਯਨ ਸੁਮਨ ਅਤੇ ਕੰਗਨਾ ਰਣੌਤ ਇੱਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਅਜਿਹੇ 'ਚ ਇੱਕ ਵਾਰ ਸ਼ੇਖਰ ਸੁਮਨ ਅਤੇ ਉਨ੍ਹਾਂ ਦੀ ਪਤਨੀ ਅਲਕਾ ਨੇ ਕੰਗਨਾ 'ਤੇ ਉਨ੍ਹਾਂ ਦੇ ਬੇਟੇ 'ਤੇ ਕਾਲਾ ਜਾਦੂ ਕਰਨ, ਉਸ ਨਾਲ ਕੁੱਟਮਾਰ ਕਰਨ ਅਤੇ ਗਾਲ੍ਹਾਂ ਕੱਢਣ ਦਾ ਦੋਸ਼ ਲਗਾਇਆ ਸੀ।
ਸ਼ੇਖਰ ਸੁਮਨ ਨੇ ਕੰਗਨਾ 'ਤੇ ਇਹ ਇਲਜ਼ਾਮ ਲਗਾਏ ਸੀ
ABP ਨਿਊਜ਼ ਨਾਲ ਗੱਲ ਕਰਦੇ ਹੋਏ ਸ਼ੇਖਰ ਸੁਮਨ ਨੇ ਕਿਹਾ- 'ਅਧਿਯਨ ਦੇ ਵਿਵਹਾਰ 'ਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਗਏ ਸਨ। ਜਦੋਂ ਅਲਕਾ ਨੇ ਆਪਣੀ ਸਟੱਡੀ ਦਾ ਦਰਾਜ਼ ਖੋਲ੍ਹਿਆ ਤਾਂ ਉਸ ਵਿੱਚ ਸੁਪਾਰੀ, ਕੁਝ ਸਿੱਕੇ ਅਤੇ ਹੋਰ ਅਜੀਬ ਚੀਜ਼ਾਂ ਮਿਲੀਆਂ। ਅਸੀਂ ਇੱਕ ਪੰਡਿਤ ਜੀ ਨਾਲ ਸਲਾਹ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਅਧਿਯਨ ਵਸ਼ੀਕਰਨ ਹੋ ਗਿਆ ਹੈ।
'ਉਹ ਉਸਨੂੰ ਕੁੱਟਦੀ ਸੀ...'
ਸ਼ੇਖਰ ਦੀ ਪਤਨੀ ਅਲਕਾ ਨੇ ਕਿਹਾ, 'ਉਸ ਦੀਆਂ ਅੱਖਾਂ ਤੋਂ ਲੱਗਦਾ ਸੀ ਕਿ ਉਹ ਜਾਂ ਤਾਂ ਨਸ਼ੇ 'ਚ ਸੀ ਜਾਂ ਕਿਸੇ ਦੇ ਪ੍ਰਭਾਵ 'ਚ ਸੀ। ਉਹ ਹਰ ਗੱਲ 'ਤੇ ਉਸ ਦੀ ਕੁੱਟਮਾਰ ਕਰਦੀ ਸੀ ਅਤੇ ਗਾਲ੍ਹਾਂ ਕੱਢਦੀ ਸੀ। ਅਲਕਾ ਨੇ ਅੱਗੇ ਦੱਸਿਆ ਕਿ ਜਦੋਂ ਅਧਿਯਨ ਨੇ ਕੰਗਨਾ ਅਤੇ ਰਿਤਿਕ ਦੇ ਇੰਟੀਮੇਟ ਮੈਸੇਜ ਦੇਖੇ ਤਾਂ ਉਨ੍ਹਾਂ ਨੇ ਅਭਿਨੇਤਰੀ ਨੂੰ ਛੱਡਣ ਦਾ ਫੈਸਲਾ ਕੀਤਾ।
ਕੰਗਨਾਲਈ ਪ੍ਰਚਾਰ ਕਰਨ ਲਈ ਤਿਆਰ ਸ਼ੇਖਰ
ਦੱਸ ਦੇਈਏ ਕਿ ਇਨ੍ਹਾਂ ਸਾਰੇ ਵਿਵਾਦਾਂ ਦੇ ਬਾਵਜੂਦ ਹੁਣ ਜਦੋਂ ਸ਼ੇਖਰ ਸੁਮਨ ਭਾਜਪਾ 'ਚ ਸ਼ਾਮਲ ਹੋ ਗਏ ਹਨ ਅਤੇ ਕੰਗਨਾ ਰਣੌਤ ਵੀ ਭਾਜਪਾ ਦੀ ਟਿਕਟ 'ਤੇ ਮੰਡੀ ਤੋਂ ਚੋਣ ਲੜਨ ਜਾ ਰਹੀ ਹੈ ਤਾਂ ਸ਼ੇਖਰ ਦੇ ਬੋਲ ਬਦਲ ਗਏ ਹਨ। ਸ਼ੇਖਰ ਸੁਮਨ ਨੇ INS ਨਾਲ ਗੱਲ ਕਰਦੇ ਹੋਏ ਕਿਹਾ, 'ਜੇਕਰ ਬੁਲਾਏਗੀ ਤਾਂ ਕਿਉਂ ਨਹੀਂ ਜਾਵਾਂਗਾ। ਇਹ ਮੇਰਾ ਫਰਜ਼ ਵੀ ਹੈ ਅਤੇ ਮੇਰਾ ਹੱਕ ਵੀ।
Entertainment Live Today: Sunny Deol: ਸੰਨੀ ਦਿਓਲ ਨਾਲ ਹੁੰਦੀ ਸੀ ਕੁੱਟਮਾਰ, ਪਿਤਾ ਧਰਮਿੰਦਰ ਦੇ ਘਰੋਂ ਬਾਹਰ ਜਾਂਦੇ ਹੀ ਕੀਤਾ ਜਾਂਦਾ ਅਜਿਹਾ ਸਲੂਕ
Sunny Deol Beaten by Family In Childhood: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦਿਓਲ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਨੇ 1983 'ਚ ਫਿਲਮ 'ਬੇਤਾਬ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਇੰਨੀ ਸ਼ਾਨਦਾਰ ਸੀ ਕਿ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਆਪਣੇ ਨਾਂਅ ਕੀਤਾ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ। ਲੰਬੇ ਬ੍ਰੇਕ ਤੋਂ ਬਾਅਦ ਸੰਨੀ ਦਿਓਲ 'ਗਦਰ 2' 'ਚ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਸਾਲ 2023 ਦਿਓਲ ਪਰਿਵਾਰ ਲਈ ਬੇਹੱਦ ਖਾਸ ਰਿਹਾ। ਧਰਮਿੰਦਰ, ਬੌਬੀ ਅਤੇ ਸੰਨੀ ਨੇ ਲੰਬੇ ਬ੍ਰੇਕ ਤੋਂ ਬਾਅਦ ਇੰਨੀ ਸ਼ਾਨਦਾਰ ਵਾਪਸੀ ਕੀਤੀ ਕਿ ਸਾਰਿਆਂ ਦੇ ਬੁੱਲਾਂ 'ਤੇ ਸਿਰਫ ਦਿਓਲ ਪਰਿਵਾਰ ਦਾ ਨਾਂਅ ਸੁਣਨ ਨੂੰ ਮਿਲਿਆ।
Read More: Sunny Deol: ਸੰਨੀ ਦਿਓਲ ਨਾਲ ਹੁੰਦੀ ਸੀ ਕੁੱਟਮਾਰ, ਪਿਤਾ ਧਰਮਿੰਦਰ ਦੇ ਘਰੋਂ ਬਾਹਰ ਜਾਂਦੇ ਹੀ ਕੀਤਾ ਜਾਂਦਾ ਅਜਿਹਾ ਸਲੂਕ
Entertainment Live: Salman Khan: ਸਲਮਾਨ ਖਾਨ ਤੋਂ ਇਲਾਵਾ ਦੋ ਹੋਰ ਫਿਲਮੀ ਸਿਤਾਰਿਆਂ ਦੀ ਹੋਈ ਰੇਕੀ, ਪੰਜਵੇਂ ਦੋਸ਼ੀ ਮੁਹੰਮਦ ਰਫੀਕ ਵੱਲੋਂ ਹੈਰਾਨੀਜਨਕ ਖੁਲਾਸੇ
Salman Khan Firing Case Update: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ਦੇ ਪੰਜਵੇਂ ਦੋਸ਼ੀ ਮੁਹੰਮਦ ਰਫੀਕ ਚੌਧਰੀ ਨੂੰ ਅਦਾਲਤ ਨੇ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਉਹ 13 ਮਈ ਤੱਕ ਪੁਲਿਸ ਹਿਰਾਸਤ ਵਿੱਚ ਰਹੇਗਾ। ਰਫੀਕ ਚੌਧਰੀ ਨੂੰ ਮੰਗਲਵਾਰ (7 ਮਈ) ਨੂੰ ਕ੍ਰਾਈਮ ਬ੍ਰਾਂਚ ਨੇ ਮਕੋਕਾ ਅਦਾਲਤ 'ਚ ਪੇਸ਼ ਕੀਤਾ। ਉਹ ਮੁੰਬਈ ਦਾ ਹੀ ਵਸਨੀਕ ਹੈ। ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਉਹ ਮੁੰਬਈ ਛੱਡ ਕੇ ਭੱਜ ਗਿਆ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦੋਸ਼ੀ ਰਫੀਕ ਵੱਲੋਂ ਹੋਰ ਵੀ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ।






















