Entertainment Live: ਦਿਲਜੀਤ ਦੋਸਾਂਝ ਦੇ ਸ਼ੋਅ 'ਚ ਪਹੁੰਚੇ PM ਟਰੂਡੋ, ਕਰਨ ਜੌਹਰ ਬੋਲੇ- ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਹਾਂ ਬੰਦ ਸਣੇ ਅਹਿਮ ਖਬਰਾਂ...
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਹਰ ਪਾਸੇ ਪੰਜਾਬ ਦੇ ਪੁੱਤ ਦੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਲੋਕਾਂ ਦਾ ਦਿਲ ਜਿੱਤ ਰਹੇ ਹਨ। ਦਿਲਜੀਤ ਦੁਨੀਆ ਭਰ ਵਿੱਚ ਕੰਸਰਟ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਦਿਲਜੀਤ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਇੱਕ ਕੰਸਰਟ ਕੀਤਾ, ਜਿੱਥੇ ਇਕ ਖਾਸ ਵਿਅਕਤੀ ਨੇ ਆ ਕੇ ਦੋਸਾਂਝਾਵਾਲੇ ਨੂੰ ਹੈਰਾਨ ਕਰ ਦਿੱਤਾ। ਇਹ ਸਰਪ੍ਰਾਈਜ਼ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀ। ਜਸਟਿਨ ਟਰੂਡੋ ਦਿਲਜੀਤ ਦੇ ਕੰਸਰਟ ਵਿੱਚ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਅਚਾਨਕ ਸਟੇਜ 'ਤੇ ਨਜ਼ਰ ਆਏ। ਦਿਲਜੀਤ ਨੇ ਵੀ ਹੱਥ ਜੋੜ ਕੇ ਪੀਐਮ ਟਰੂਡੋ ਦਾ ਸਵਾਗਤ ਕੀਤਾ। ਉਹ ਦਿਲਜੀਤ ਨੂੰ ਜੱਫੀ ਪਾ ਲੈਂਦੇ ਹਨ ਅਤੇ ਦੋਵੇਂ ਗੱਲਾਂ ਕਰਦੇ ਹਨ। ਜਸਟਿਨ ਟਰੂਡੋ ਨੂੰ ਦੇਖ ਕੇ ਦਿਲਜੀਤ ਵੀ ਹੈਰਾਨ ਰਹਿ ਗਏ।
ਦਿਲਜੀਤ ਨੇ ਵੀਡੀਓ ਸ਼ੇਅਰ ਕੀਤੀ
ਦਿਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਵਿਭਿੰਨਤਾ 🇨🇦 ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰੱਚਦੇ ਦੇਖਣ ਆਏ। ਅਸੀਂ ਅੱਜ ਰੋਜਰਸ ਸੈਂਟਰ ਵਿਖੇ ਸਾਰੀਆਂ ਟਿਕਟਾਂ ਵੇਚ ਦਿੱਤੀਆਂ। ਵੀਡੀਓ ਦੇ ਅੰਤ 'ਚ ਦਿਲਜੀਤ ਸਭ ਦੇ ਨਾਲ ਮਿਲ ਕੇ ਕਹਿੰਦੇ ਹਨ 'ਪੰਜਾਬੀ ਆ ਗਏ ਓਏ'।
View this post on Instagram
ਪ੍ਰਸ਼ੰਸਕ ਹੋਏ ਖੁਸ਼
ਦਿਲਜੀਤ ਨਾਲ ਪੀਐਮ ਟਰੂਡੋ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਉਹ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ- ਦਿਲਜੀਤ ਦੋਸਾਂਝ ਤੁਸੀਂ ਦੁਨੀਆ ਦੀ ਸ਼ਾਨ ਹੋ, ਵਧਾਈਆਂ। ਇੱਕ ਨੇ ਲਿਖਿਆ- ਦਿਲਜੀਤ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ। ਇੱਕ ਨੇ ਲਿਖਿਆ- ਪੰਜਾਬੀਆਂ ਲਈ ਮਾਣ ਵਾਲੀ ਗੱਲ। ਪੰਜਾਬੀ ਆ ਗਏ ਓਏ...
ਪੀਐਮ ਨੇ ਫੋਟੋ ਵੀ ਸ਼ੇਅਰ ਕੀਤੀ
ਪੀਐਮ ਜਸਟਿਨ ਟਰੂਡੋ ਨੇ ਵੀ ਦਿਲਜੀਤ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਵਧਾਈ ਦੇਣ ਲਈ ਰੋਜਰਸ ਸੈਂਟਰ 'ਤੇ ਰੁਕਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ - ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵਿੱਚ ਭੀੜ ਜਮਾ ਕਰ ਸਕਦਾ ਹੈ। ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ। ਇਹ ਇੱਕ ਮਹਾਂਸ਼ਕਤੀ ਹੈ।
Entertainment Live: Janhvi Kapoor: ਸੋਨਾਕਸ਼ੀ ਤੋਂ ਬਾਅਦ ਜਾਹਨਵੀ ਕਪੂਰ ਨੇ ਖਿੱਚੀ ਵਿਆਹ ਦੀ ਤਿਆਰੀ ? ਅਦਾਕਾਰਾ ਬੋਲੀ- ਮੇਰੇ ਕੋਲ ਇਕ ਰਾਜ਼...
Janhvi Kapoor: ਅਦਾਕਾਰਾ ਜਾਨ੍ਹਵੀ ਕਪੂਰ ਰਾਧਿਕਾ ਅਤੇ ਅਨੰਤ ਅੰਬਾਨੀ ਦੇ ਵਿਆਹ ਦੇ ਸਾਰੇ ਫੰਕਸ਼ਨਾਂ ਵਿੱਚ ਆਪਣੇ ਸ਼ਾਨਦਾਰ ਲੁੱਕ ਦੇ ਚਲਦੇ ਸੁਰਖੀਆਂ ਵਿੱਚ ਰਹੀ। ਇਨ੍ਹੀਂ ਦਿਨੀਂ ਜਾਨ੍ਹਵੀ ਆਪਣੀ ਆਉਣ ਵਾਲੀ ਫਿਲਮ 'Ulajh' ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਫਿਲਮ 'Ulajh' ਦੇ ਪ੍ਰੀਵਿਊ ਦੌਰਾਨ ਜਦੋਂ ਪਾਪਰਾਜ਼ੀ ਨੇ ਅਦਾਕਾਰਾ ਤੋਂ ਪੁੱਛਿਆ ਕਿ ਉਹ ਕਦੋਂ ਵਿਆਹ ਕਰ ਰਹੀ ਹੈ ਤਾਂ ਜਾਨ੍ਹਵੀ ਦਾ ਰਿਐਕਸ਼ਨ ਦੇਖਣ ਯੋਗ ਸੀ।
Read More: Janhvi Kapoor: ਸੋਨਾਕਸ਼ੀ ਤੋਂ ਬਾਅਦ ਜਾਹਨਵੀ ਕਪੂਰ ਨੇ ਖਿੱਚੀ ਵਿਆਹ ਦੀ ਤਿਆਰੀ ? ਅਦਾਕਾਰਾ ਬੋਲੀ- ਮੇਰੇ ਕੋਲ ਇਕ ਰਾਜ਼...
Entertainment Live Today: Sonam Bajwa: ਸੋਨਮ ਬਾਜਵਾ ਦੇ ਕਮੈਂਟ ਬਾੱਕਸ 'ਚ ਗਾਇਕ G Khan ਨੂੰ ਲੈ ਛਿੜੀ ਚਰਚਾ, ਜਾਣੋ ਲੋਕਾਂ ਨੇ ਕਿਸ ਗੱਲ ਨੂੰ ਲੈ ਘੇਰਿਆ...
Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦਾ ਜਲਵਾ ਸਿਰਫ ਪਾਲੀਵੁੱਡ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਸੁਣਨ ਨੂੰ ਮਿਲ ਰਿਹਾ ਹੈ।
Read MOre: Sonam Bajwa: ਸੋਨਮ ਬਾਜਵਾ ਦੇ ਕਮੈਂਟ ਬਾੱਕਸ 'ਚ ਗਾਇਕ G Khan ਨੂੰ ਲੈ ਛਿੜੀ ਚਰਚਾ, ਜਾਣੋ ਲੋਕਾਂ ਨੇ ਕਿਸ ਗੱਲ ਨੂੰ ਲੈ ਘੇਰਿਆ...
Entertainment Live: Virat Kohli: ਵਿਰਾਟ ਕੋਹਲੀ ਦੇ ਲੰਡਨ 'ਚ ਸ਼ਿਫਟ ਹੋਣ ਦੀ ਵਜ੍ਹਾ ਦਾ ਹੈਰਾਨੀਜਨਕ ਖੁਲਾਸਾ, ਵਿਦੇਸ਼ 'ਚ ਕ੍ਰਿਕਟ ਖੇਡਣ ਸਣੇ...
Virat Kohli Anushka Sharma Moving to London: ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਸਾਲ 2017 ਵਿੱਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ। ਇਸ ਰਿਸ਼ਤੇ ਤੋਂ ਉਨ੍ਹਾਂ ਦੇ ਦੋ ਬੱਚੇ ਵੀ ਹਨ, ਜਿਨ੍ਹਾਂ ਦੇ ਨਾਂ ਵਾਮਿਕਾ ਕੋਹਲੀ ਅਤੇ ਅਕਾਯ ਕੋਹਲੀ ਹੈ। ਹਾਲ ਹੀ 'ਚ ਇਹ ਜੋੜਾ ਲੰਡਨ ਸ਼ਿਫਟ ਹੋਣ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਹੈ। ਹੁਣ ਤੱਕ ਉਨ੍ਹਾਂ ਨੂੰ ਕਈ ਵਾਰ ਲੰਡਨ 'ਚ ਫੋਟੋਸ਼ੂਟ ਕਰਵਾਉਂਦੇ ਦੇਖਿਆ ਗਿਆ ਹੈ।
Read More: Virat Kohli: ਵਿਰਾਟ ਕੋਹਲੀ ਦੇ ਲੰਡਨ 'ਚ ਸ਼ਿਫਟ ਹੋਣ ਦੀ ਵਜ੍ਹਾ ਦਾ ਹੈਰਾਨੀਜਨਕ ਖੁਲਾਸਾ, ਵਿਦੇਸ਼ 'ਚ ਕ੍ਰਿਕਟ ਖੇਡਣ ਸਣੇ...
Entertainment Live Today: Karan Johar: 'ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਬੰਦ ...' ਸਮਲਿੰਗੀ ਸਬੰਧਾਂ ਵਿਚਾਲੇ ਕਰਨ ਜੌਹਰ ਨੇ ਕੀਤਾ ਹੈਰਾਨੀਜਨਕ ਖੁਲਾਸਾ...
Karan Johar: ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ, ਕਾਸਟਿਊਮ ਡਿਜ਼ਾਈਨਰ, ਅਭਿਨੇਤਾ ਅਤੇ ਟੀਵੀ ਹੋਸਟ ਕਰਨ ਜੌਹਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਖਾਸ ਇੰਟਰਵਿਊ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦਰਅਸਲ, ਨਿਰਮਾਤਾ ਨੇ ਬਾਡੀ ਡਿਸਮੋਰਫੀਆ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਬਚਪਨ ਤੋਂ ਹੀ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ।
Read MOre: Karan Johar: 'ਇੰਟੀਮੇਸੀ ਦੌਰਾਨ ਲਾਈਟਾਂ ਕਰ ਦਿੰਦਾ ਬੰਦ ...' ਸਮਲਿੰਗੀ ਸਬੰਧਾਂ ਵਿਚਾਲੇ ਕਰਨ ਜੌਹਰ ਨੇ ਕੀਤਾ ਹੈਰਾਨੀਜਨਕ ਖੁਲਾਸਾ...
Entertainment Live: Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ
Diljit Dosanjh Concert: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਹਰ ਪਾਸੇ ਪੰਜਾਬ ਦੇ ਪੁੱਤ ਦੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਲੋਕਾਂ ਦਾ ਦਿਲ ਜਿੱਤ ਰਹੇ ਹਨ। ਦਿਲਜੀਤ ਦੁਨੀਆ ਭਰ ਵਿੱਚ ਕੰਸਰਟ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਦਿਲਜੀਤ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਇੱਕ ਕੰਸਰਟ ਕੀਤਾ, ਜਿੱਥੇ ਇਕ ਖਾਸ ਵਿਅਕਤੀ ਨੇ ਆ ਕੇ ਦੋਸਾਂਝਾਵਾਲੇ ਨੂੰ ਹੈਰਾਨ ਕਰ ਦਿੱਤਾ। ਇਹ ਸਰਪ੍ਰਾਈਜ਼ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀ। ਜਸਟਿਨ ਟਰੂਡੋ ਦਿਲਜੀਤ ਦੇ ਕੰਸਰਟ ਵਿੱਚ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Read MOre: Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ