Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਪਹੁੰਚੀ 600 ਕਰੋੜ ਦੇ ਕਰੀਬ, ਰਣਬੀਰ ਕਪੂਰ ਦੀ 'ਐਨੀਮਲ' ਦਾ ਖਤਰਨਾਕ ਟੀਜ਼ਰ ਰਿਲੀਜ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE

Background
Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ GHOST ਤੋਂ ਸ਼ੇਅਰ ਕੀਤਾ ਲੁੱਕ, ਪੰਜਾਬੀ ਗਾਇਕ ਪਹਿਲੀ ਵਾਰ ਬੋਲਡ ਅੰਦਾਜ਼ 'ਚ ਆਇਆ ਨਜ਼ਰ
Diljit Dosanjh Ghost Album Look: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਾਲੇ ਗਾਇਕ ਵੱਲੋਂ ਵੱਡਾ ਧਮਾਕਾ ਕੀਤਾ ਗਿਆ ਹੈ।
Read More: Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ GHOST ਤੋਂ ਸ਼ੇਅਰ ਕੀਤਾ ਲੁੱਕ, ਪੰਜਾਬੀ ਗਾਇਕ ਪਹਿਲੀ ਵਾਰ ਬੋਲਡ ਅੰਦਾਜ਼ 'ਚ ਆਇਆ ਨਜ਼ਰ
Entertainment News Live: Ranbir Kapoor: ਰਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਰਣਬੀਰ ਦਾ ਖਤਰਨਾਕ ਲੁੱਕ ਦੇਖ ਉੱਡਣਗੇ ਹੋਸ਼
Animal Teaser Out: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ, ਨਿਰਮਾਤਾਵਾਂ ਨੇ ਰਣਬੀਰ ਕਪੂਰ ਦੇ ਜਨਮਦਿਨ ਯਾਨੀ 28 ਸਤੰਬਰ ਨੂੰ 'ਐਨੀਮਲ' ਦਾ ਸਭ ਤੋਂ ਉਡੀਕਿਆ ਟੀਜ਼ਰ ਰਿਲੀਜ਼ ਕੀਤਾ ਹੈ। ਟੀਜ਼ਰ ਕਾਫੀ ਧਮਾਕੇਦਾਰ ਹੈ।
Read More: Ranbir Kapoor: ਰਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਰਣਬੀਰ ਦਾ ਖਤਰਨਾਕ ਲੁੱਕ ਦੇਖ ਉੱਡਣਗੇ ਹੋਸ਼
Entertainment News Live Today: Diljit Dosanjh: ਦਿਲਜੀਤ ਦੋਸਾਂਝ ਦਾ ਐਲਬਮ 'Ghost' 'ਚੋਂ ਗੀਤ Feel My Love ਰਿਲੀਜ਼, ਵੀਡੀਓ 'ਚ ਲਗਾਇਆ ਰੋਮਾਂਸ ਦਾ ਤੜਕਾ
Song Feel My Love Out from the album Ghost: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਐਲਬਮ ਘੋਸਟ ਦੇ ਗਾਣੇ ਰਿਲੀਜ਼ ਹੋਣ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਵਿਚਾਲੇ ਕਲਾਕਾਰ ਨੇ ਐਲਬਮ ਦਾ ਪਹਿਲਾ ਗੀਤ ਫੀਲ ਮਾਈ ਲਵ (Feel My Love) ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ। ਦਰਅਸਲ, ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਦਿਲਜੀਤ ਦੋਸਾਂਝ ਬੋਲਡ ਅੰਦਾਜ਼ ਵਿੱਚ ਵਿਖਾਈ ਦੇਣਗੇ। ਵੇਖੋ ਦਿਲਜੀਤ ਦੀ ਐਲਬਮ ਘੋਸਟ ਵਿੱਚੋਂ ਗੀਤ ਫੀਲ ਮਾਈ ਲਵ...
Read More: Diljit Dosanjh: ਦਿਲਜੀਤ ਦੋਸਾਂਝ ਦਾ ਐਲਬਮ 'Ghost' 'ਚੋਂ ਗੀਤ Feel My Love ਰਿਲੀਜ਼, ਵੀਡੀਓ 'ਚ ਲਗਾਇਆ ਰੋਮਾਂਸ ਦਾ ਤੜਕਾ
Entertainment News Live: Vicky Kaushal Dance: 'ਸੌਦਾ ਖਰਾ-ਖਰਾ' ਗੀਤ 'ਤੇ ਵਿੱਕੀ ਕੌਸ਼ਲ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ
Vicky Kaushal Dance: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਐਕਟਿੰਗ ਤੋਂ ਲੈ ਕੇ ਡਾਂਸ ਤੱਕ ਸਭ ਕੁਝ ਸ਼ਾਨਦਾਰ ਹੈ। ਖਾਸ ਕਰਕੇ ਜਦੋਂ ਅਦਾਕਾਰ ਪੰਜਾਬੀ ਗੀਤਾਂ 'ਤੇ ਨੱਚਦਾ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਵੀ ਉਨ੍ਹਾਂ ਦੇ ਨਾਲ ਨੱਚਦੇ ਹਨ। ਹਾਲ ਹੀ 'ਚ ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' ਦੇ ਗੀਤ 'ਸੌਦਾ ਖਰਾ ਖਰਾ' 'ਤੇ ਜ਼ੋਰਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Read More: Vicky Kaushal Dance: 'ਸੌਦਾ ਖਰਾ-ਖਰਾ' ਗੀਤ 'ਤੇ ਵਿੱਕੀ ਕੌਸ਼ਲ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ
Entertainment News Live Today: Sir Michael Gambon Died: 'ਹੈਰੀ ਪੋਟਰ' ਫੇਮ ਮਾਈਕਲ ਗੈਂਬੋਨ ਦਾ ਦੇਹਾਂਤ, 82 ਸਾਲ ਦੀ ਉਮਰ 'ਚ ਦੁਨੀਆ ਤੋਂ ਹੋਏ ਰੁਖਸਤ
Sir Michael Gambon Died: ਹਾਲੀਵੁੱਡ ਫਿਲਮ 'ਹੈਰੀ ਪੋਟਰ' 'ਚ ਐਲਬਸ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਰ ਮਾਈਕਲ ਗੈਂਬਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਰਹੀ ਹੈ। ਦਰਅਸਲ ਹਾਲ ਹੀ 'ਚ ਅਦਾਕਾਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ 'ਚ ਹਸਪਤਾਲ 'ਚ ਆਖਰੀ ਸਾਹ ਲਿਆ। ਇਹ ਜਾਣਕਾਰੀ ਅਦਾਕਾਰ ਦੀ ਪਤਨੀ ਅਤੇ ਬੇਟੇ ਨੇ ਦਿੱਤੀ ਹੈ। ਅਭਿਨੇਤਾ ਦੀ ਮੌਤ ਦੀ ਖਬਰ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਬਲਕਿ ਉਸਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ।
Read More: Sir Michael Gambon Died: 'ਹੈਰੀ ਪੋਟਰ' ਫੇਮ ਮਾਈਕਲ ਗੈਂਬੋਨ ਦਾ ਦੇਹਾਂਤ, 82 ਸਾਲ ਦੀ ਉਮਰ 'ਚ ਦੁਨੀਆ ਤੋਂ ਹੋਏ ਰੁਖਸਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
