![ABP Premium](https://cdn.abplive.com/imagebank/Premium-ad-Icon.png)
Diljit Dosanjh: ਵਿਦੇਸ਼ੀ ਬੱਚਿਆਂ 'ਚ ਦਿਲਜੀਤ ਦਾ ਕ੍ਰੇਜ਼! ਛੋਟੇ ਬੱਚੇ ਨੇ ਜ਼ਿੱਦ ਕਰ ਪਲੇਅ ਕਰਵਾਇਆ ਸੌਂਗ, ਵੀਡੀਓ ਵਾਇਰਲ
Diljit Dosanjh Viral Video:ਵਿਦੇਸ਼ੀ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਖੂਬ ਰੋਂਦਾ ਨਜ਼ਰ ਆ ਰਿਹਾ ਹੈ। ਉਹ ਆਪਣੀ ਮਾਂ ਨੂੰ ਦਿਲਜੀਤ ਦੋਸਾਂਝ ਦਾ ਗਾਣਾ ਟੀਵੀ 'ਤੇ ਪਲੇਅ ਕਰਨ ਦੀ ਜ਼ਿੱਦ ਕਰ ਰਿਹਾ ਹੈ।
![Diljit Dosanjh: ਵਿਦੇਸ਼ੀ ਬੱਚਿਆਂ 'ਚ ਦਿਲਜੀਤ ਦਾ ਕ੍ਰੇਜ਼! ਛੋਟੇ ਬੱਚੇ ਨੇ ਜ਼ਿੱਦ ਕਰ ਪਲੇਅ ਕਰਵਾਇਆ ਸੌਂਗ, ਵੀਡੀਓ ਵਾਇਰਲ foreigners go crazyfor diljt dosanjh little kid makes his mother play diljit song video viral Diljit Dosanjh: ਵਿਦੇਸ਼ੀ ਬੱਚਿਆਂ 'ਚ ਦਿਲਜੀਤ ਦਾ ਕ੍ਰੇਜ਼! ਛੋਟੇ ਬੱਚੇ ਨੇ ਜ਼ਿੱਦ ਕਰ ਪਲੇਅ ਕਰਵਾਇਆ ਸੌਂਗ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/04/01/8b0e88615d32b5839236e7494118e9501711972368686469_original.png?impolicy=abp_cdn&imwidth=1200&height=675)
Diljit Dosanjh Viral Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਹੀ ਨਹੀਂ, ਬਲਕਿ ਗਲੋਬਲ ਆਈਕਨ ਵੀ ਹਨ। ਉਹ 2023 'ਚ ਕੋਚੇਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਸਟਾਰ ਬਣ ਕੇ ਉੱਭਰੇ। ਇਸ ਦਾ ਸਬੂਤ ਹੈ ਪੂਰੀ ਦੁਨੀਆ 'ਚ ਗਾਇਕ ਦੀ ਜ਼ਬਰਦਸਤ ਫੈਨ ਫਾਲੋਇੰਗ।
ਹਾਲ ਹੀ 'ਚ ਇੱਕ ਵਿਦੇਸ਼ੀ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਖੂਬ ਰੋਂਦਾ ਨਜ਼ਰ ਆ ਰਿਹਾ ਹੈ। ਉਹ ਆਪਣੀ ਮਾਂ ਨੂੰ ਦਿਲਜੀਤ ਦੋਸਾਂਝ ਦਾ ਗਾਣਾ ਟੀਵੀ 'ਤੇ ਪਲੇਅ ਕਰਨ ਦੀ ਜ਼ਿੱਦ ਕਰ ਰਿਹਾ ਹੈ। ਜਿਵੇਂ ਹੀ ਮਾਂ ਟੀਵੀ 'ਤੇ ਦਿਲਜੀਤ ਦੋਸਾਂਝ ਦਾ ਗਾਣਾ ਚਲਾਉਂਦੀ ਹੈ, ਬੱਚਾ ਚੁੱਪ ਹੋ ਜਾਂਦਾ ਹੈ ਤੇ ਗਾਣੇ 'ਤੇ ਡਾਂਸ ਕਰਨ ਲੱਗ ਪੈਂਦਾ ਹੈ। ਇਸ ਵੀਡੀਓ ਨੂੰ ਇੰਟਰਨੈੱਟ 'ਤੇ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਤੁਸੀਂ ਵੀ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਇਹ ਛੋਟਾ ਜਿਹਾ ਬੱਚਾ ਦਿਲਜੀਤ ਦੀ ਐਲਬਮ 'ਗੋਸਟ' ਦੇ ਗਾਣੇ 'ਕੇਸ' 'ਤੇ ਡਾਂਸ ਕਰ ਰਿਹਾ ਹੈ। ਦਿਲਜੀਤ ਦੀ ਐਲਬਮ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਗਾਣੇ ਹਾਲੇ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਦੂਜੇ ਪਾਸੇ, ਇੰਨੀਂ ਦਿਨੀਂ ਦਿਲਜੀਤ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਕਰਕੇ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਇਹ ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਚਮਕੀਲਾ ਬਣੇ ਨਜ਼ਰ ਆ ਰਹੇ ਹਨ, ਜਦਕਿ ਪਰਿਣੀਤੀ ਚੋਪੜਾ ਨੇ ਚਮਕੀਲੇ ਦੀ ਵਾਈਫ ਗਾਇਕਾ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਦਿਲਜੀਤ ਦੀ ਫਿਲਮ 'ਕਰੂ' ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜੋ ਕਿ ਸਿਨੇਮਾਘਰਾਂ 'ਚ ਕਾਫੀ ਵਧੀਆ ਪਰਫਾਰਮ ਕਰ ਰਹੀ ਹੈ। ਫਿਲਮ 'ਚ ਦਿਲਜੀਤ ਐਕਸਾਈਜ਼ ਅਫਸਰ ਦੀ ਭੂਮਿਕਾ 'ਚ ਨਜ਼ਰ ਆਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)