ਪੜਚੋਲ ਕਰੋ
ਇੰਡੀਅਨ ਹਾਕੀ ਟੀਮ ਨਾਲ ਕੇਬੀਸੀ ਦਾ ਖਾਸ ਐਪੀਸੋਡ

ਮੁੰਬਈ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਰਿਐਲਟੀ ਸ਼ੋਅ ਕੇਬੀਸੀ ਦਾ ਸ਼ੁਕਰਵਾਰ ਦਾ ਐਪੀਸੋਡ ਕਰਮਵੀਰ ਐਪਿਸੋਡ ਰਿਹਾ। ਜਿਸ ‘ਚ ਇੰਡੀਅਨ ਹਾਕੀ ਟੀਮ ਨੇ ਸ਼ਿਰਕਤ ਕੀਤੀ। ਇਸ ਦੌਰਾਨ ਟੀਮ ਦੇ ਕਪਤਾਨ ਸਰਦਾਰ ਸਿੰਘ ਕੇਬੀਸੀ ਦੀ ਹੌਟ ਸੀਟ ‘ਤੇ ਬੈਠੇ ਨਜ਼ਰ ਆਏ।
ਅਮਿਤਾਭ ਨੇ ਦੱਸਿਆ ਕਿ ਇਸ ਦੇਸ਼ ਦਾ ਸਿਰ ਫਕਰ ਦੇ ਨਾਲ ਉਦੋਂ ਉੱਚਾ ਹੋ ਗਿਆ ਜਦੋਂ ਭਾਰਤੀ ਹਾਕੀ ਟੀਮ ਨੇ ਵਿਸ਼ਵ ਦੀ 5 ਸਭ ਤੋਂ ਬੇਸਟ ਟੀਮਾਂ ‘ਚ ਖੁਦ ਲਈ ਥਾਂ ਬਣਾ ਲਈ। 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੈਨਸ ਹਾਕੀ ਵਿਸ਼ਵਕੱਪ ‘ਚ ਟੀਮ ਇਤਿਹਾਸ ਦੁਹਰਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
ਜਦੋਂ ਹੌਟ ਸੀਟ ‘ਤੇ ਬੈਠੇ ਸਰਦਾਰ ਸਿੰਘ ਤੋਂ ਬਿੱਗ ਬੀ ਨੇ ਪੁੱਛਿਆ ਕਿ ਉਹ ਰਿਟਾਈਟਮੈਂਟ ਤੋਂ ਬਾਅਦ ਸਭ ਤੋਂ ਵੱਧ ਕੀ ਮਿਸ ਕਰਨਗੇ? ਸਿੰਘ ਨੇ ਇਸ ਦਾ ਜਵਾਬ ਦੇ ਕੇ ਸਭ ਨੂੰ ਇਮੋਸ਼ਨਲ ਕਰ ਦਿੱਤਾ। ਸਰਦਾਰ ਸਿੰਘ ਨੇ ਕਿਹਾ, ‘ਮੈਂ ਸਭ ਤੋਂ ਵੱਧ ਆਪਣੀ ਜਰਸੀ ‘ਤੇ ਲਿਖੇ ਪੰਜ ਅੱਖ਼ਰ ਇੰਡੀਆ ਨੂੰ ਮਿਸ ਕਰਾਂਗਾ। ਨਾਲ ਹੀ ਮੈਚ ਤੋਂ ਪਹਿਲਾਂ ਸ਼ੁਰੂ ਹੋਣ ਵਾਲੇ ਰਾਸ਼ਟਰ ਗਾਨ ਨੂੰ ਅਤੇ ਜਿੱਤਣ ਤੋਂ ਬਾਅਦ ਰਾਸ਼ਟਰੀ ਝੰਡੇ ਦਾ ਉੱਚਾ ਚੁੱਕ ਹੋਣਾ ਮਿਸ ਕਰਾਂਗਾ। ਆਪਣੀ ਟੀਮ ਦੇ ਨਾਲ ਕਮਰਾ ਸ਼ੇਅਰ ਕਰਨਾ ਮਿਸ ਕਰਾਂਗਾ।’
ਸਰਦਾਰ ਸਿੰਘ ਦੀ ਇਹ ਗੱਲ ਸੁਣ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਉਂਝ ਸ਼ੁਕਰਵਾਰ ਨੂੰ ਹਰਿਆਣਾ ਦੀ ਇੱਕ ਕਮਫਨੀ ਦੀ ਮੈਨੇਜਰ ਵਸੁਧਾ ਨੇ ਸ਼ੋਅ ‘ਚ ਆਪਣੀ ਕਿਸਮਤ ਅਜ਼ਮਾਈ। ਜਿਸ ਨੇ ਮੰਚ ‘ਤੇ ਆ ਕੇ ਕਿਹਾ, ‘ਮੈਂ ਤੁਹਾਡੀ ਭਤੀਜੀ ਹਾਂ ਅਤੇ ਤੁਹਾਡੇ ਲਈ ਜਨਮ ਦਿਨ ਦਾ ਤੋਹਫਾ ਲੈ ਕੇ ਆਈ ਹੈ’। ਇਸ ‘ਤੇ ਬਿੱਗ ਬੀ ਵੀ ਹੈਰਾਨ ਹੋ ਗਏ ਅਤੇ ਬਾਅਦ ‘ਚ ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਅਮਿਤਾਭ ਨੂੰ ਪਮਪਮ ਚਾਚੂ ਕਹਿੰਦੀ ਹੈ।


Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
