Lohri 2024: ਅਨਮੋਲ ਕਵਾਤਰਾ ਤੋਂ ਬੱਬੂ ਮਾਨ, ਪੰਜਾਬੀ ਕਲਾਕਾਰਾਂ 'ਤੇ ਚੜ੍ਹਿਆ ਲੋਹੜੀ ਦਾ ਬੁਖਾਰ, ਦੇਖੋ ਕਿਵੇਂ ਕਰ ਰਹੇ ਤਿਆਰੀਆਂ
Happy Lohri 2024: ਪੰਜਾਬੀ ਕਲਾਕਾਰ ਵੀ ਲੋਹੜੀ ਦੀਆਂ ਰੱਜ ਕੇ ਤਿਆਰੀਆਂ ਕਰ ਰਹੇ ਹਨ। ਜੀ ਹਾਂ, ਪੰਜਾਬੀ ਸੈਲੀਬ੍ਰਿਟੀਜ਼ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Lohri 2024 Praparations: ਲੋਹੜੀ ਦਾ ਤਿਓਹਾਰ ਆਉਣ ਵਾਲਾ ਹੈ। 13 ਜਨਵਰੀ ਨੂੰ ਪੂਰਾ ਦੇਸ਼ ਪੂਰੇ ਉਤਸ਼ਾਹ ਤੇ ਜੋਸ਼ ਦੇ ਨਾਲ ਲੋਹੜੀ ਸੈਲੀਬ੍ਰੇਟ ਕਰੇਗਾ। ਲੋਹੜੀ ਦਾ ਪੰਜਾਬ ਨਾਲ ਬਹੁਤ ਖਾਸ ਕਨੈਕਸ਼ਨ ਹੈ। ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਧੂਮਧਾਮ ਇਸ ਤਿਓਹਾਰ ਨੂੰ ਪੰਜਾਬ ;ਚ ਹੀ ਮਨਾਇਆ ਜਾਂਦਾ ਹੈ। ਲੋਹੜੀ 13 ਜਨਵਰੀ ਨੂੰ ਹੈ, ਪਰ 2 ਦਿਨ ਪਹਿਲਾਂ ਤੋਂ ਹੀ ਪੰਜਾਬੀਆਂ ਦਾ ਐਕਸਾਈਟਮੈਂਟ ਲੈਵਲ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ।
ਪੰਜਾਬੀ ਕਲਾਕਾਰ ਵੀ ਲੋਹੜੀ ਦੀਆਂ ਰੱਜ ਕੇ ਤਿਆਰੀਆਂ ਕਰ ਰਹੇ ਹਨ। ਜੀ ਹਾਂ, ਪੰਜਾਬੀ ਸੈਲੀਬ੍ਰਿਟੀਜ਼ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ। ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕੜਾਕੇ ਦੀ ਠੰਢ 'ਚ ਅੱਗ ਤਾਪ ਰਹੇ ਹਨ ਤੇ ਨਾਲ ਹੀ ਗਰਮਾ ਗਰਮ ਗਜਰੇਲੇ ਦਾ ਅਨੰਦ ਵੀ ਮਾਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ 'ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ।
View this post on Instagram
ਅਨਮੋਲ ਕਵਾਤਰਾ ਨੇ ਦਿਖਾਈ ਤਿਆਰੀਆਂ ਦੀ ਝਲਕ
ਸਮਾਜ ਸੇਵੀ ਅਨਮੋਲ ਕਵਾਤਰਾ ਨੇ ਵੀ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਲੋਹੜੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 13 ਜਨਵਰੀ ਨੂੰ ਦੇਸ਼ ਭਰ 'ਚ ਲੋਹੜੀ ਮਨਾਈ ਜਾਵੇਗੀ। ਲੋਹੜੀ ਦਾ ਤਿਓਹਾਰ ਪੰਜਾਬ ਲਈ ਬਹੁਤ ਖਾਸ ਹੈ। ਕਿਉਂਕਿ ਇਸ ਦਾ ਕਨੈਕਸ਼ਨ ਪੰਜਾਬ ਨਾਲ ਹੈ।