Parmishh Verma: ਪਰਮੀਸ਼ ਵਰਮਾ ਨੇ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਫੈਨ ਨੂੰ ਡਾਂਸ ਕਰਨਾ ਸਿਖਾਇਆ, ਫੈਨਜ਼ ਬੋਲੇ- 'ਡਾਊਨ ਟੂ ਅਰਥ'
Parmish Verma Video: ਵੀਡੀਓ 'ਚ ਪਰਮੀਸ਼ ਵਰਮਾ ਲਾਈਵ ਸ਼ੋਅ 'ਚ ਨਜ਼ਰ ਆ ਰਿਹਾ ਹੈ। ਉਹ ਸਟੇਜ 'ਤੇ ਪਰਫਾਰਮ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਕਿਸੇ ਫੈਨ ਨੂੰ ਗੀਤ 'ਤੇ ਨੱਚਦੇ ਦੇਖਿਆ ਤਾਂ ਉਸ ਨੂੰ ਸਟੇਜ 'ਤੇ ਬੁਲਾ ਲਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma Video: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਸ਼ਾਨਦਾਰ ਗੀਤ ਤੇ ਐਲਬਮਾਂ ਦਿੱਤੀਆ ਹਨ। ਇਸ ਦੇ ਨਾਲ ਨਾਲ ਪਰਮੀਸ਼ ਆਪਣੇ ਡਾਊਨ ਟੂ ਅਰਥ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਉਹ ਫੈਨਜ਼ ਨੂੰ ਬੇਹੱਦ ਪਿਆਰ ਤੇ ਸਤਿਕਾਰ ਦਿੰਦਾ ਨਜ਼ਰ ਆਉਂਦਾ ਹੈ।
ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵੀਡੀਓ 'ਚ ਪਰਮੀਸ਼ ਵਰਮਾ ਲਾਈਵ ਸ਼ੋਅ 'ਚ ਨਜ਼ਰ ਆ ਰਿਹਾ ਹੈ। ਉਹ ਸਟੇਜ 'ਤੇ ਪਰਫਾਰਮ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਕਿਸੇ ਫੈਨ ਨੂੰ ਗੀਤ 'ਤੇ ਨੱਚਦੇ ਦੇਖਿਆ ਤਾਂ ਉਸ ਨੂੰ ਸਟੇਜ 'ਤੇ ਬੁਲਾ ਲਿਆ। ਪਰਮੀਸ਼ ਨੇ ਉਸ ਫੈਨ ਨੂੰ ਸਿਰਫ ਇਸ ਲਈ ਸਟੇਜ 'ਤੇ ਬੁਲਾਇਆ ਕਿਉਂਕਿ ਡਾਂਸ ਦੇ ਸਟੈੱਪ ਗਲਤ ਕਰ ਰਿਹਾ ਸੀ।
ਪਰਮੀਸ਼ ਵਰਮਾ ਨੇ ਇਸ ਤੋਂ ਬਾਅਦ ਖੁਦ ਉਸ ਫੈਨ ਨੂੰ ਡਾਂਸ ਦੇ ਸਟੈੱਪ ਸਹੀ ਢੰਗ ਨਾਲ ਕਰਨੇ ਸਿਖਾਏ। ਦੱਸ ਦਈਏ ਕਿ ਇੰਸਟੈਂਟ ਪਾਲੀਵੁੱਡ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਨੇ 2012 'ਚ ਆਪਣਾ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਸੀ। ਗਾਇਕ ਬਣਨ ਤੋਂ ਪਹਿਲਾਂ ਉਹ ਵੀਡੀਓ ਗਾਣੇ ਡਾਇਰੈਕਟ ਕਰਦਾ ਹੁੰਦਾ ਸੀ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਪਰਮੀਸ਼ ਨੇ 2021 'ਚ ਆਪਣੀ ਲੰਬੇ ਸਮੇਂ ਦੀ ਗਰਲਫਰੈਂਡ ਗੀਤ ਗਰੇਵਾਲ ਨਾਲ ਵਿਆਹ ਕਰਵਾਇਆ ਸੀ। ਪਰਮੀਸ਼ ਤੇ ਗੀਤ ਦੇ ਘਰ 2022 'ਚ ਇੱਕ ਬੇਟੀ ਨੇ ਜਨਮ ਲਿਆ।