ਅੰਨ੍ਹੇਪਣ ਨੂੰ ਰੋਕਣ ਲਈ ਵਾਕਾਥੌਨ ਦਾ ਕੀਤਾ ਗਿਆ ਆਯੋਜਨ, ਪੰਜਾਬੀ ਸਿਨੇਮਾ ਜਗਤ ਦੇ ਸਿਤਾਰੇ ਵੀ ਹੋਏ ਸ਼ਾਮਲ
ਡਾ: ਅਗਰਵਾਲ ਅੱਖਾਂ ਦੇ ਹਸਪਤਾਲ ਦੀ ਯੂਨਿਟ "ਜੇ.ਪੀ. ਆਈ ਹਸਪਤਾਲ" ਨੇ ਅੱਖਾਂ ਦਾਨ ਨੂੰ ਉਤਸ਼ਾਹਿਤ ਕਰਨ ਅਤੇ ਅੰਨ੍ਹੇਪਣ ਨੂੰ ਰੋਕਣ ਲਈ ਅੱਜ ਸਵੇਰੇ ਮੋਹਾਲੀ ਵਿਖੇ 5 ਕਿਲੋਮੀਟਰ ਦੀ ਵਾਕਾਥੌਨ ਦਾ ਆਯੋਜਨ ਕੀਤਾ...
ਡਾ: ਅਗਰਵਾਲ ਅੱਖਾਂ ਦੇ ਹਸਪਤਾਲ ਦੀ ਯੂਨਿਟ "ਜੇ.ਪੀ. ਆਈ ਹਸਪਤਾਲ" ਨੇ ਅੱਖਾਂ ਦਾਨ ਨੂੰ ਉਤਸ਼ਾਹਿਤ ਕਰਨ ਅਤੇ ਅੰਨ੍ਹੇਪਣ ਨੂੰ ਰੋਕਣ ਲਈ ਅੱਜ ਸਵੇਰੇ ਮੋਹਾਲੀ ਵਿਖੇ 5 ਕਿਲੋਮੀਟਰ ਦੀ ਵਾਕਾਥੌਨ ਦਾ ਆਯੋਜਨ ਕੀਤਾ। ਟ੍ਰਾਈਸਿਟੀ ਦੇ ਵੱਖ-ਵੱਖ ਖੇਤਰਾਂ ਅਤੇ ਹਰ ਉਮਰ ਵਰਗ ਦੇ ਪ੍ਰਤੀਭਾਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਨੇਕ ਕਾਰਜ ਲਈ ਭਾਰੀ ਉਤਸ਼ਾਹ ਦਿਖਾਇਆ।
ਵਾਕਾਥੌਨ ਸਵੇਰੇ 6:00 ਵਜੇ ਜੇ.ਪੀ.ਆਈ ਹਸਪਤਾਲ, 35 ਫੇਜ਼ 7 ਮੁਹਾਲੀ ਤੋਂ ਫੇਜ਼ 7 ਮਾਰਕੀਟ ਪਾਰਕਿੰਗ ਏਰੀਆ ਤੱਕ ਸ਼ੁਰੂ ਹੋਈ। ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ., ਆਈ.ਜੀ.ਪੀ., ਕਮਿਸ਼ਨਰ, ਪੰਜਾਬ ਪੁਲਿਸ), ਸ੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ., ਡਿਪਟੀ ਕਮਿਸ਼ਨਰ, ਮੋਹਾਲੀ), ਹਸਪਤਾਲ ਤੋਂ ਡਾ: ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਹਿੱਸਾ ਲਿਆ।
ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ, ਜਸਵਿੰਦਰ ਭੱਲਾ ਅਤੇ ਗੁਰਵਿੰਦਰ ਕੌਰ ਨੇ ਨਾ ਸਿਰਫ ਸਹਿਯੋਗ ਦਿੱਤਾ, ਸਗੋਂ ਅੱਖਾਂ ਦਾਨ ਜਾਗਰੂਕਤਾ ਵਾਕ ਲਈ ਉਨ੍ਹਾਂ ਨਾਲ ਆ ਕੇ ਸ਼ਾਮਲ ਹੋਏ। ਅੰਤ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ., ਆਈ.ਜੀ.ਪੀ., ਕਮਿਸ਼ਨਰ, ਪੰਜਾਬ ਪੁਲਿਸ), ਸ੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ., ਡਿਪਟੀ ਕਮਿਸ਼ਨਰ, ਮੋਹਾਲੀ), ਡਾ: ਜਤਿੰਦਰ ਸਿੰਘ ਨੇ ਅੱਖਾ ਦਾਨ ਕਰਨ ਲਈ ਸਭ ਨੂੰ ਪ੍ਰੋਤਸਾਹਿਤ ਕੀਤਾ।
Read More:- Baani Sandhu: ਬਾਣੀ ਸੰਧੂ ਨੇ ਪੋਸਟ ਸਾਂਝੀ ਕਰ ਕੱਢੀ ਭੜਾਸ, ਗਾਇਕਾ ਬੋਲੀ- ਬਹੁਤੀਆਂ ਅਕਲਾਂ ਵਾਲਿਆਂ ਤੋਂ ਕਮਲੇ ਚੰਗੇ...
Read More:- Sonam Bajwa: ਸੋਨਮ ਬਾਜਵਾ-ਤਾਨੀਆ ਦੀ ਇਸ ਵੀਡੀਓ ਨੂੰ ਦੇਖ ਹੱਸ-ਹੱਸ ਲੋਟ ਪੋਟ ਹੋਏ ਫੈਨਜ਼ ਬੋਲੇ- 'ਕਮਲੀਆਂ'
Read More:- Raghav- Parineeti Engagement: ਪਰਿਣੀਤੀ- ਰਾਘਵ ਨੂੰ ਦਿੱਲੀ CM ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- 'ਪ੍ਰਮਾਤਮਾ ਤੁਹਾਨੂੰ ਹਮੇਸ਼ਾ ਰੱਖੇ ਖੁਸ਼'
Read More:-Neeru Bajwa: ਨੀਰੂ ਬਾਜਵਾ ਪਤੀ ਹੈਰੀ ਜਵੰਧਾ ਤੇ ਬੱਚਿਆਂ ਨਾਲ ਬਿਤਾ ਰਹੀ ਖਾਸ ਸਮਾਂ, ਦੇਖੋ ਕਲੱਬ 'ਚ ਕਿਵੇਂ ਪਾਈ ਧਮਾਲ