'Prauhne' ਬਣੇ ਨਜ਼ਰ ਆਉਣਗੇ Amrit Maan ਤੇ Prem Dhillon
'ਪ੍ਰਾਹੁਣੇ' ਸੌਂਗ ਨੂੰ ਅੰਮ੍ਰਿਤ ਮਾਨ ਤੇ ਪ੍ਰੇਮ ਢਿੱਲੋਂ ਨੇ ਲਿਖਿਆ ਹੈ ਤੇ ਸੈਨ ਬੀ ਨੇ ਇਸਦਾ ਮਿਊਜ਼ਿਕ ਤਿਆਰ ਕੀਤਾ ਹੈ। ਇਹ ਟ੍ਰੈਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਰਸੈਂਟ ਕੀਤਾ ਹੈ। ਜਿਸ ਨੂੰ ਹੁਣ ਰਿਲੀਜ਼ ਵੀ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ।
ਚੰਡੀਗੜ੍ਹ: ਬੰਬ ਜੱਟ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬੀ ਸਿੰਗਰ ਅੰਮ੍ਰਿਤ ਮਾਨ ਕਈ ਪੰਜਾਬੀ ਤੇ ਹਿੰਦੀ ਕਲਾਕਾਰਾਂ ਦੇ ਨਾਲ ਕੋਲੈਬ੍ਰੇਟ ਕਰਦੇ ਨਜ਼ਰ ਆਏ ਹਨ। ਹਾਲ ਹੀ 'ਚ ਅੰਮ੍ਰਿਤ ਮਾਨ ਦੇ ਗਾਣੇ 'ਕਾਲਾ ਘੋੜਾ' ਵਿੱਚ ਮਸ਼ਹੂਰ ਰੈਪਰ ਡਿਵਾਇਨ ਫ਼ੀਚਰ ਹੋਏ ਸੀ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਇੱਕ ਫੇਰ ਅੰਮ੍ਰਿਤ ਮਾਨ ਦੇ ਨਾਲ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਫੇਮਸ ਚਿਹਰਾ ਨਜ਼ਰ ਆਉਣ ਲਈ ਤਿਆਰ ਹੈ।
ਦੱਸ ਦਈਏ ਕਿ ਇਸ ਵਾਰ ਅੰਮ੍ਰਿਤ ਮਾਨ ਦੇ ਨਾਲ ਪ੍ਰੇਮ ਢਿੱਲੋਂ ਨਜ਼ਰ ਆਉਣਗੇ। ਜੀ ਹਾਂ ਦੋਵਾਂ ਦੇ ਇਕੱਠਿਆਂ ਦਾ ਗਾਣਾ 'ਪ੍ਰਾਹੁਣੇ' ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ ਦਾ ਫਸਟ ਲੁੱਕ ਵਜੋਂ ਇੱਕ ਪੋਸਟਰ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਮ੍ਰਿਤ ਮਾਨ ਦੇ ਨਾਲ ਸਿੰਗਰ ਪ੍ਰੇਮ ਢਿੱਲੋਂ ਨਜ਼ਰ ਆ ਰਹੇ ਹਨ।
'ਪ੍ਰਾਹੁਣੇ' ਸੌਂਗ ਨੂੰ ਅੰਮ੍ਰਿਤ ਮਾਨ ਤੇ ਪ੍ਰੇਮ ਢਿੱਲੋਂ ਨੇ ਲਿਖਿਆ ਹੈ ਤੇ ਸੈਨ ਬੀ ਨੇ ਇਸਦਾ ਮਿਊਜ਼ਿਕ ਤਿਆਰ ਕੀਤਾ ਹੈ। ਇਹ ਟ੍ਰੈਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਰਸੈਂਟ ਕੀਤਾ ਹੈ। ਜਿਸ ਨੂੰ ਹੁਣ ਰਿਲੀਜ਼ ਵੀ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ। ਦੱਸ ਦਈਏ ਕਿ ਫਿਲਹਾਲ ਪ੍ਰੇਮ ਢਿੱਲੋਂ ਇੰਨੀ ਦਿਨੀ ਇੰਡੀਆ ਟੂਰ 'ਤੇ ਹਨ ਤੇ ਇਸ ਗਾਣੇ ਦਾ ਵੀਡੀਓ ਸ਼ੂਟ ਹੋ ਚੁੱਕਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਸ਼ੁਰੂਆਤੀ ਗੀਤਾਂ ਨੂੰ ਵੀ ਸਿੱਧੂ ਮੂਸੇਵਾਲਾ ਨੇ ਹੀ ਪੇਸ਼ ਕੀਤਾ ਸੀ। ਇਨ੍ਹਾਂ ਤਿੰਨੇ ਕਲਾਕਾਰਾਂ 'ਚ ਕਾਫ਼ੀ ਗੂੜ੍ਹੀ ਯਾਰੀ ਹੈ। ਇਸ ਤੋਂ ਪਹਿਲਾ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਵੀ ਇਕੱਠੇ ਗੀਤ ਕਰ ਚੁੱਕੇ ਹਨ ਜਿਸ ਦਾ ਟਾਈਟਲ 'ਬੰਬੀਹਾ ਬੋਲੇ' ਹੈ। ਇਸ ਗਾਣੇ ਦੇ ਯੂਟਿਊਬ ਵਿਊਜ਼ 148 ਮਿਲੀਅਨ ਤੋਂ ਪਾਰ ਹਨ।
ਹੁਣ ਇਸ ਵੇਲੇ ਪ੍ਰੇਮ ਢਿੱਲੋਂ ਦੀ ਤੇ ਅੰਮ੍ਰਿਤ ਮਾਨ ਦੀ ਆਪਣੀ ਆਪਣੀ ਵੱਡੀ ਫੈਨ ਫੋਲੋਵਿੰਗ ਹੈ। ਦੋਵਾਂ ਦੇ ਫੈਨਜ਼ ਨੂੰ ਇੰਤਜ਼ਾਰ ਹੈ ਕਿ ਕਦੋਂ ਇਹ ਗੀਤ ਰਿਲੀਜ਼ ਹੋਵੇਗਾ ਤੇ ਉਹ ਇਸ ਗੀਤ ਨੂੰ ਇੰਜੋਏ ਕਰ ਪਾਉਣਗੇ। ਤੁਸੀਂ ਦੋਵਾਂ ਸਿੰਗਰਸ ਨੂੰ ਇੱਕਠੇ ਵੇਖਣ ਲਈ ਕਿੰਨੇ ਐਕਸਾਈਟਿਡ ਹੋ ਕੁਮੈਂਟ ਕਰਕੇ ਜ਼ਰੂਰ ਦੱਸੋ।
ਇਹ ਵੀ ਪੜ੍ਹੋ: ਅੱਜ ਰਾਤ ਤੋਂ ਪੂਰੇ ਦੇਸ਼ 'ਚ ਲੌਕਡਾਉਨ! ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਮਗਰੋਂ ਫੈਲ ਗਈ ਸੀ ਸਨਸਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904