Jyoti Nooran: ਜੋਤੀ ਨੂਰਾਂ ਨੇ ਉਸਮਾਨ ਨੂਰ ਨਾਲ ਇੰਝ ਮਨਾਈ ਹੋਲੀ, ਪਿਆਰ ਦੇ ਰੰਗ 'ਚ ਰੰਗੀ ਨਜ਼ਰ ਆਈ ਜੋੜੀ
Jyoti Nooran-Usman Noor Holi Celebration: ਦੇਸ਼ ਭਰ ਵਿੱਚ 25 ਮਾਰਚ ਨੂੰ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਮ ਜਨਤਾ ਤੋਂ ਇਲਾਵਾ ਫਿਲਮੀ ਸਿਤਾਰਿਆਂ ਨੇ ਵੀ ਇਸ ਦਿਨ
Jyoti Nooran-Usman Noor Holi Celebration: ਦੇਸ਼ ਭਰ ਵਿੱਚ 25 ਮਾਰਚ ਨੂੰ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਮ ਜਨਤਾ ਤੋਂ ਇਲਾਵਾ ਫਿਲਮੀ ਸਿਤਾਰਿਆਂ ਨੇ ਵੀ ਇਸ ਦਿਨ ਨੂੰ ਮਸਤੀ ਭਰੇ ਅੰਦਾਜ਼ ਵਿੱਚ ਸੈਲਿਬ੍ਰੇਟ ਕੀਤਾ। ਇਸ ਦੌਰਾਨ ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਉਸਮਾਨ ਨੂਰ ਨਾਲ ਹੋਲੀ ਨੂੰ ਬੇਹੱਦ ਖਾਸ ਤਰੀਕੇ ਨਾਲ ਮਨਾਇਆ। ਜਿਸ ਦਾ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰੋਫੈਸ਼ਨਲ ਦੇ ਨਾਲ-ਨਾਲ ਜੋਤੀ ਨੂਰਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਫਿਲਹਾਲ ਤੁਸੀ ਵੀ ਵੇਖੋ ਜੋਤੀ ਅਤੇ ਉਸਮਾਨ ਦਾ ਮਸਤੀ ਭਰਿਆ ਅੰਦਾਜ਼...
ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਫੈਨਜ਼ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਜ਼ਿਆਦਾਤਰ ਲੋਕ ਜਾਣੂ ਹਨ ਕਿ ਜੋਤੀ ਨੇ ਉਸਮਾਨ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ। ਜਿਸਦੇ ਚੱਲਦੇ ਜੋਤੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਉਸਮਾਨ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।
View this post on Instagram
ਕਾਬਿਲੇਗੌਰ ਹੈ ਕਿ ਕੁਨਾਲ ਪਾਸੀ ਤੋਂ ਵੱਖ ਹੋਣ ਤੋਂ ਬਾਅਦ ਜੋਤੀ ਨੂਰਾਂ ਦਾ ਨਾਂਅ ਉਸਮਾਨ ਨੂਰ ਨਾਲ ਜੁੜਿਆ। ਇਸ ਤੋ ਬਾਅਦ ਦੋਵਾਂ ਨੂੰ ਅਕਸਰ ਇਕੱਠੇ ਵੇਖਿਆ ਜਾਣ ਲੱਗਾ। ਫਿਲਹਾਲ ਦੋਵੇਂ ਇੱਕ-ਦੂਜੇ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਦੋਵਾਂ ਦੀ ਜੋੜੀ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕੁਨਾਲ ਪਾਸੀ ਨੇ ਜੋਤੀ ਨੂਰਾਂ ਉੱਪਰ ਉਸਮਾਨ ਨਾਲ ਰਿਸ਼ਤੇ ਨੂੰ ਲੈ ਖੁਲਾਸਾ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।