(Source: ECI/ABP News)
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਭਰਾ-ਪਿਤਾ ਦੀ ਜ਼ੋਖਿਮ 'ਚ ਇੰਝ ਪਈ ਜਾਨ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਖ਼ਾਨ ਭੈਣੀ ਦਾ ਪਰਿਵਾਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ

Punjabi Singer: ਮਸ਼ਹੂਰ ਪੰਜਾਬੀ ਗਾਇਕ ਖ਼ਾਨ ਭੈਣੀ ਦਾ ਪਰਿਵਾਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਗਾਇਕ ਖਾਨ ਭੈਣੀ ਦੇ ਪਿਤਾ ਅਤੇ ਭਰਾ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਖਿਰ ਇਸਦੀ ਵਜ੍ਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਗਾਇਕ ਦੇ ਭਰਾ ਅਤੇ ਪਿਤਾ ਨੇ ਬਚਾਈ ਜਾਨ
ਅਸਲ ਵਿੱਚ ਗਾਇਕ ਖ਼ਾਨ ਭੈਣੀ ਦੇ ਪਿਤਾ ਅਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਇੱਕ ਮੁੰਡੇ ਅਤੇ ਕੁੜੀ ਦੀ ਜਾਨ ਬਚਾਈ ਹੈ। ਉਨ੍ਹਾਂ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਕੇ ਇਹ ਨੇਕ ਕੰਮ ਕੀਤਾ। ਦੱਸ ਦੇਈਏ ਕਿ ਇਸਦਾ ਵੀਡੀਓ ਚਮਕੌਰ ਸਿੱਧੂ ਨਾਂ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਖ਼ਾਨ ਭੈਣੀ ਦਾ ਪਿਤਾ ਅਤੇ ਉਨ੍ਹਾਂ ਦਾ ਭਰਾ ਅਤੇ ਕਰਮ ਭੈਣੀ ਇਨ੍ਹਾਂ ਦੋਵਾਂ ਜਣਿਆਂ ਨੂੰ ਨਹਿਰ 'ਚੋਂ ਕੱਢ ਕੇ ਲਿਆਏ ਹਨ।
View this post on Instagram
ਕਾਰ ਸਣੇ ਨਹਿਰ 'ਚ ਡਿੱਗੇ ਮੁੰਡਾ ਅਤੇ ਕੁੜੀ
ਜਾਣਕਾਰੀ ਮੁਤਾਬਕ ਇਹ ਮੁੰਡਾ ਕੁੜੀ ਕਾਰ ਸਣੇ ਨਹਿਰ 'ਚ ਡਿੱਗ ਪਏ ਸੀ, ਜਿਸ ਮਗਰੋਂ ਖ਼ਾਨ ਭੈਣੀ ਤੇ ਭਰਾ ਜੋ ਕਿ ਆਪਣੇ ਨਾਨਕੇ ਪਿੰਡ ਤੋਂ ਆ ਰਹੇ ਸਨ ਤਾਂ ਰਸਤੇ 'ਚ ਇਸ ਮੁੰਡੇ ਕੁੜੀ ਨੂੰ ਡੁੱਬਦੇ ਹੋਏ ਵੇਖਿਆ ਤਾਂ ਤੁਰੰਤ ਨਹਿਰ 'ਚ ਇਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿੰਦੇ ਹਨ। ਇਸ ਤਰ੍ਹਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਅਤੇ ਦੋਵਾਂ ਦੀ ਜਾਨ ਬਚਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ-ਕੁੜੀ ਸਣੇ ਕਾਰ ਨਹਿਰ 'ਚ ਜਾ ਡਿੱਗੇ ਸਨ ਅਤੇ ਕਾਰ 'ਚੋਂ ਕਿਸੇ ਤਰ੍ਹਾਂ ਨਿਕਲ ਕੇ ਇਹ ਕਾਰ 'ਤੇ ਖੜ੍ਹੇ ਹੋ ਗਏ ਸੀ। ਇਸ ਦੌਰਾਨ ਖ਼ਾਨ ਭੈਣੀ ਦੇ ਭਰਾ ਤੇ ਉਸ ਦੇ ਪਿਤਾ ਨੇ ਨਹਿਰ 'ਚ ਜਾ ਕੇ ਇਨ੍ਹਾਂ ਦੀ ਜਾਨ ਬਚਾਈ। ਫੈਨਜ਼ ਵਲੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਖ਼ਾਨ ਭੈਣੀ ਦੇ ਭਰਾ ਤੇ ਪਿਤਾ ਦੀ ਲੋਕ ਰੱਜ ਕੇ ਤਾਰੀਫ਼ ਕਰ ਰਹੇ ਹਨ। ਖਾਨ ਭੈਣੀ ਦੀ ਗੱਲ ਕਰਿਏ ਤਾਂ ਉਨ੍ਹਾਂ ਕਈ ਹਿੱਟ ਗੀਤਾਂ ਨਾਲ ਪੰਜਾਬੀਆਂ ਦਾ ਮਨ ਮੋਹਿਆ ਹੈ। ਉਨ੍ਹਾਂ ਦੇ ਗੀਤਾਂ ਨੂੰ ਸੁਣਨਾ ਦਰਸ਼ਕ ਬੇਹੱਦ ਪਸੰਦ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
