ਸਿੱਧੂ ਮੂਸੇਵਾਲਾ ਦੀ ਚੜ੍ਹਾਈ, ਪਾਕਿਸਤਾਨੀ ਕਲਾਕਾਰ ਨਾਲ ਕੋਲੈਬੋਰੇਸ਼ਨ
K2 ਕ੍ਰਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਫਿਲਹਾਲ ਇਸ ਟ੍ਰੈਕ ਦਾ ਸ਼ੂਟ ਬਾਕੀ ਹੈ। ਇਸ ਤੋਂ ਬਾਅਦ ਹੀ ਉਹ ਟ੍ਰੈਕ ਰਿਲੀਜ਼ ਕਰਨਗੇ।

ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਕੋਲੈਬੋਰੇਸ਼ਨ ਲਈ ਤਿਆਰ ਹੈ। ਇਸ ਵਾਰ ਇਹ ਇੱਕ ਪਾਕਿਸਤਾਨੀ ਕਲਾਕਾਰ ਹੈ, ਜਿਸਨੇ ਸਿੱਧੂ ਨਾਲ ਕੋਲੈਬੋਰੇਸ਼ਨ ਦਾ ਖੁਲਾਸਾ ਕੀਤਾ ਹੈ। ਯੂਕੇ ਬੇਸਡ ਪਾਕਿਸਤਾਨੀ ਕਲਾਕਾਰ K2 ਕ੍ਰਡੀ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਹੀ ਪੰਜਾਬੀ ਸੁਪਰਸਟਾਰ ਸਿੱਧੂ ਮੂਸੇਵਾਲਾ ਦੇ ਨਾਲ ਕੋਲੈਬੋਰੇਸ਼ਨ ਦੇ ਵਿਚ ਆ ਰਹੇ ਹਨ।
K2 ਕ੍ਰਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਫਿਲਹਾਲ ਇਸ ਟ੍ਰੈਕ ਦਾ ਸ਼ੂਟ ਬਾਕੀ ਹੈ। ਇਸ ਤੋਂ ਬਾਅਦ ਹੀ ਉਹ ਟ੍ਰੈਕ ਰਿਲੀਜ਼ ਕਰਨਗੇ। K2 ਕ੍ਰਡੀ ਰਾਸ਼ੋਲਮੇ ਮਾਨਚੈਸਟਰ, ਯੂਕੇ ਤੋਂ ਇੱਕ ਪਾਕਿਸਤਾਨੀ ਕਲਾਕਾਰ ਹੈ। ਐਵਾਰਡ ਵਿਨਰ ਮਿਊਜ਼ਿਕ ਪ੍ਰੋਡਿਊਸਰ ਸੁਰਿੰਦਰ ਰਤਨ ਨੇ ਇਨ੍ਹਾਂ ਦੋਨਾਂ ਕਲਾਕਾਰਾਂ ਨੂੰ ਆਪਸ ਵਿਚ ਮਿਲਾਇਆ ਹੈ ਜੋ ਕਿ ਮੈਂਗੋਬੀਟਸ ਦੇ ਨਾਂ ਨਾਲ ਫੇਮਸ ਹੈ।
ਸਿੱਧੂ ਮੂਸੇਵਾਲਾ ਹਾਲ ਹੀ ਦੇ ਵਿਚ ਐਲਬਮ ਮੂਸਟੇਪ ਨਾਲ ਹਾਜ਼ਰ ਹੋਇਆ ਸੀ। ਹੁਣ K2 ਦੇ ਨਾਲ ਇਸ ਕੋਲੈਬੋਰੇਸ਼ਨ ਨਾਲ ਸਿੱਧੂ ਮੂਸੇਵਾਲਾ ਦੁਬਾਰਾ ਪੰਜਾਬੀ ਮਿਊਜ਼ਿਕ ਲਈ ਇਕ ਵੇਵ ਲੈ ਕੇ ਆਏਗਾ।
ਇਹ ਵੀ ਪੜ੍ਹੋ: Gippy Grewal ਦਾ ‘ਹਥਿਆਰ 2’ 17 ਅਗਸਤ ਨੂੰ, ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਟ੍ਰੈਕ
ਇਸ ਕੋਲੈਬੋਰੇਸ਼ਨ ਦੇ ਲਈ ਪਾਕਿਸਤਾਨੀ ਦਰਸ਼ਕ ਵੀ ਕਾਫੀ ਐਕਸਾਈਟੇਡ ਹੋਣਗੇ। ਕਿਉਂਕਿ ਪਾਕਿਸਤਾਨ ਦੇ ਵਿਚ ਵੀ ਸਿੱਧੂ ਦੀ ਵੱਡੀ ਫੈਨ ਫੋਲੋਇੰਗ ਹੈ। ਅਕਸਰ ਹੀ ਸਿੱਧੂ ਨੂੰ ਪਾਕਿਸਤਾਨ ਦੇ ਵਿਚ ਸ਼ੋਅ ਕਰਨ ਲਈ ਕਾਫੀ ਡਿਮਾਂਡ ਆਉਂਦੀ ਹੈ। ਸਿੱਧੂ ਨੇ ਆਪਣੀ ਲੇਟੈਸਟ ਐਲਬਮ 'ਮੂਸਟੇਪ' ਦੇ ਨਾਲ 'ਮੂਸਟੇਪ ਟੂਅਰ' ਵੀ ਅਨਾਊਂਸ ਕੀਤਾ ਸੀ। ਜਿਸ ਨਾਲ ਸਿੱਧੂ ਮੂਸੇਵਾਲਾ ਵਰਲਡ ਟੂਅਰ ਕਰੇਗਾ ਤੇ ਜਿਸ ਵਿਚ ਪਾਕਿਸਤਾਨ ਦਾ ਨਾਂਅ ਵੀ ਸ਼ਾਮਿਲ ਹੈ।
ਇਹ ਵੀ ਪੜ੍ਹੋ: Farm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















