Baani Sandhu: ਬਾਣੀ ਸੰਧੂ ਨੇ ਨਵੀਂ ਭਾਬੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ
Baani Sandhu Family: ਬਾਣੀ ਸੰਧੂ (Baani Sandhu) ਨੇ ਆਪਣੀ ਨਵ-ਵਿਆਹੀ ਭਾਬੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਭਾਬੀ’।
Baani Sandhu Family: ਗਾਇਕਾ ਬਾਣੀ ਸੰਧੂ (Baani Sandhu) ਨੇ ਆਪਣੀ ਨਵ-ਵਿਆਹੀ ਭਾਬੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਭਾਬੀ’। ਜਿਸ ਤੋਂ ਬਾਅਦ ਗਾਇਕਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਬਾਣੀ ਸੰਧੂ ਦੇ ਭਰਾ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ ਅਤੇ ਇਸ ਵਿਆਹ ‘ਚ ਕੌਰ ਬੀ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
View this post on Instagram
ਕੌਰ ਬੀ ਆਪਣੇ ਗੀਤਾਂ ਅਤੇ ਗਿੱਧੇ ਦੇ ਨਾਲ ਸਭ ਦਾ ਦਿਲ ਜਿੱਤਦੀ ਨਜ਼ਰ ਆਈ ਸੀ। ਇਸ ਦੇ ਕੁਝ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ। ਬਾਣੀ ਸੰਧੂ ਦੀ ਭਰਜਾਈ ਨੂੰ ਵੇਖ ਕੇ ਪ੍ਰਸ਼ੰਸਕ ਵੀ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇੱਕ ਨੇ ਲਿਖਿਆ ਕਿ ‘ਮੈਨੂੰ ਲੱਗਿਆ ਵੱਡੀ ਭੈਣ ਹੈ’। ਇੱਕ ਪ੍ਰਸ਼ੰਸਕ ਨੇ ਇਸ ਤਸਵੀਰ ‘ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ। ਬਾਣੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
View this post on Instagram
ਉਨ੍ਹਾਂ ਨੇ ਬੈਂਕ ‘ਚ ਵੀ ਨੌਕਰੀ ਕੀਤੀ ਹੈ, ਪਰ ਉਨ੍ਹਾਂ ਦੀ ਦਿਲਚਸਪੀ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦੀ ਸੀ। ਜਿਸ ਤੋਂ ਬਾਅਦ ਬਾਣੀ ਸੰਧੂ ਗਾਇਕੀ ਦੇ ਖੇਤਰ ‘ਚ ਨਿੱਤਰੀ ਅਤੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜਸਬੀਰ ਜੱਸੀ ਦੀ ਮੁੰਬਈ 'ਚ ਕਪਿਲ ਦੇਵ ਨਾਲ ਮੁਲਾਕਾਤ, ਤਸਵੀਰਾਂ ਕੀਤੀਆਂ ਸ਼ੇਅਰ