Harbhajan Mann: ਹਰਭਜਨ ਮਾਨ ਆਪਣੀ ਐਲਬਮ ‘ਮਾਈ ਵੇਅ’ ਦੀ ਸਫਲਤਾ ਤੋਂ ਹੋਏ ਭਾਵੁਕ, ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਕਹੀ ਇਹ ਗੱਲ
Punjabi Singer Harbhajan Mann: ਹਰਭਜਨ ਮਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦੀ ਐਲਬਮ ਨੂੰ ਪਿਆਰ ਦਿੱਤਾ ਹੈ, ਉੇਸ ਦੇ ਲਈ ਉਹ ਫੈਨਜ਼ ਦੇ ਸ਼ੁਕਰਗੁਜ਼ਾਰ ਹਨ
Harbhajan Mann Video: ਪੰਜਾਬੀ ਸਿੰਗਰ ਹਰਭਜਨ ਮਾਨ ਇੰਨੀਂ ਦਿਨੀਂ ਸੁਰਖੀਆਂ ‘ਚ ਹਨ। ਗਾਇਕ ਹਾਲ ਹੀ ‘ਚ ਡੇਂਗੂ ਤੇ ਚਿਕਨਗੁਨੀਆ ਦੇ ਸ਼ਿਕਾਰ ਹੋ ਗਏ ਸੀ, ਜਿਸ ਤੋਂ ਉਨ੍ਹਾਂ ਨੇ ਰਿਕਵਰੀ ਕਰ ਲਈ ਸੀ। ਇਸ ਦੇ ਨਾਲ ਨਾਲ ਮਾਨ ਦੀ ਐਲਬਮ ‘ਮਾਇ ਵੇਅ- ਮੈਂ ਤੇ ਮੇਰੇ ਗੀਤ’ ਵੀ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਇਸ ਦੌਰਾਨ ਹਰਭਜਨ ਮਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦੀ ਨਵੀਂ ਐਲਬਮ ਨੂੰ ਪਿਆਰ ਦਿੱਤਾ ਹੈ, ਉੇਸ ਦੇ ਲਈ ਉਹ ਫੈਨਜ਼ ਦੇ ਸ਼ੁਕਰਗੁਜ਼ਾਰ ਹਨ।
ਮਾਨ ਨੇ ਕਿਹਾ, “ਤੁਸੀਂ ਮੇਰੀ ਐਲਬਮ ਨੂੰ ਬੇਸ਼ੁਮਾਰ ਪਿਆਰ ਦਿੱਤਾ, ਇਸ ਦੇ ਲਈ ਤੁਹਾਡਾ ਧੰਨਵਾਦ। ਜੋ ਕੁੱਝ ਤੁਸੀਂ (ਫੈਨਜ਼) ਨੇ ਸਾਨੂੰ ਦਿੱਤਾ, ਉਸ ਦੇ ਲਈ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ। ਤੁਸੀਂ ਮੈਨੂੰ ਬਹੁਤ ਦਿੱਤਾ ਅਤੇ ਤੁਹਾਡੇ ਬੇਸ਼ੁਮਾਰ ਪਿਆਰ ਲਈ ਮੈਂ ਹਮੇਸ਼ਾ ਦਿਲ ਤੋਂ ਕਰਜ਼ਦਾਰ ਰਹਾਂਗਾ।” ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਜੋ ਵੀ ਅੱਜ ਜ਼ਿੰਦਗੀ ‘ਚ ਉਨ੍ਹਾਂ ਨੂੰ ਮਿਲਿਆ ਹੈ ਉਹ ਗੁਰੁ ਦੀ ਕਿਰਪਾ ਨਾਲ ਮਿਲਿਆ ਹੈ ਅਤੇ ਨਾਲ ਹੀ ਫੈਨਜ਼ ਦੇ ਪਿਆਰ ਤੇ ਸਾਥ ਕਰਕੇ ਉਹ ਇੱਥੇ ਤੱਕ ਪਹੁੰਚੇ ਹਨ। ਹਰਭਜਨ ਮਾਨ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਦੁਆਵਾਂ, ਮੁਹੱਬਤ ਲਈ ਸ਼ੁਕਰਾਨੇ। ਐਚਐਮ ਰਿਕਾਰਡਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ। ਹੁਣ ਤੱਕ ਐਲਬਮ ਦੇ ਤਿੰਨ ਗਾਣਿਆਂ ਨੂੰ ਤੁਸੀਂ ਬੇਸ਼ੁਮਾਰ ਪਿਆਰ ਦੇ ਰਹੇ ਹੋ। ਅਗਲਾ ਗਾਣਾ ‘ਜਦੋਂ ਦੀ ਨਜ਼ਰ’ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।”
View this post on Instagram
ਦਸ ਦਈਏ ਕਿ ਹਾਲ ਹੀ ਹਰਭਜਨ ਮਾਨ ਡੇਂਗੂ ਤੇ ਚਿਕਨਗੁਨੀਆ ਦਾ ਸ਼ਿਕਾਰ ਹੋ ਗਏ ਸੀ। ਮਾਨ ਦੇ ਵੀਡੀਓ ਨੂੰ ਦੇਖ ਇਹ ਸਾਫ ਪਤਾ ਲਗਦਾ ਹੈ ਕਿ ਉਹ ਬੀਮਾਰੀ ਤੋਂ ਬਾਅਦ ਕਮਜ਼ੋਰ ਹੋ ਗਏ ਹਨ। ਇਸ ਦੇ ਨਾਲ ਨਾਲ ਦਸ ਦਈਏ ਕਿ ਹਰਭਜਨ ਮਾਨ ਦੀ ਐਲਬਮ ਦੀ ਸਾਈਡ-ਏ ਦਾ ਚੌਥਾ ਗਾਣਾ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਐਲਬਮ ਦਾ ਦੂਜਾ ਭਾਗ ਯਾਨਿ ਸਾਇਡ ਬੀ ਦੇ ਬਾਕੀ ਚਾਰ ਗੀਤ 9 ਜਨਵਰੀ 2023 ਤੋਂ ਰਿਲੀਜ਼ ਹੋਣੇ ਸ਼ੁਰੂ ਹੋ ਜਾਣਗੇ।