(Source: ECI/ABP News)
ਹੈਲਦੀ ਸਮਝ ਕੇ ਪੀ ਰਹੇ ਹੋ Diet Soda, ਤਾਂ ਸਾਵਧਾਨ..ਵੱਧ ਸਕਦੀ ਤੁਹਾਡੇ ਦਿਲ ਦੀ ਧੜਕਣ, ਅਧਿਐਨ 'ਚ ਹੋਏ ਹੈਰਾਨ ਕਰ ਵਾਲੇ ਖੁਲਾਸੇ
Health News: ਡਾਈਟ ਸੋਡਾ ਪੀਣ ਨਾਲ ਅੰਤੜੀਆਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਅਧਿਐਨ ਵਿੱਚ ਹੋਏ ਖੁਲਾਸਿਆਂ ਬਾਰੇ...
![ਹੈਲਦੀ ਸਮਝ ਕੇ ਪੀ ਰਹੇ ਹੋ Diet Soda, ਤਾਂ ਸਾਵਧਾਨ..ਵੱਧ ਸਕਦੀ ਤੁਹਾਡੇ ਦਿਲ ਦੀ ਧੜਕਣ, ਅਧਿਐਨ 'ਚ ਹੋਏ ਹੈਰਾਨ ਕਰ ਵਾਲੇ ਖੁਲਾਸੇ Diet Soda can increase your heartbeat, study reveals how much intake is dangerous ਹੈਲਦੀ ਸਮਝ ਕੇ ਪੀ ਰਹੇ ਹੋ Diet Soda, ਤਾਂ ਸਾਵਧਾਨ..ਵੱਧ ਸਕਦੀ ਤੁਹਾਡੇ ਦਿਲ ਦੀ ਧੜਕਣ, ਅਧਿਐਨ 'ਚ ਹੋਏ ਹੈਰਾਨ ਕਰ ਵਾਲੇ ਖੁਲਾਸੇ](https://feeds.abplive.com/onecms/images/uploaded-images/2024/03/07/e41e75bfc63289f19afb91f37379833b1709795457203700_original.jpg?impolicy=abp_cdn&imwidth=1200&height=675)
Diet Soda: ਬਹੁਤ ਸਾਰੇ ਲੋਕ ਡਾਈਟ ਸੋਡਾ ਪੀਂਦੇ ਹਨ। ਪਰ ਰੋਜ਼ਾਨਾ ਦੋ ਲੀਟਰ ਜਾਂ ਇਸ ਤੋਂ ਵੱਧ ਆਰਟੀਫਿਸ਼ਲ ਮਿੱਠੇ ਪਦਾਰਥ ਪੀਣ ਨਾਲ ਦਿਲ ਦੀ ਧੜਕਣ ਅਨਿਯਮਿਤ ਹੋ ਸਕਦੀ ਹੈ। ਸ਼ੰਘਾਈ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇੱਕ ਹਫ਼ਤੇ ਵਿੱਚ ਲਗਭਗ 118 ਮਿਲੀਲੀਟਰ ਬਿਨਾਂ ਮਿੱਠੇ ਦਾ ਜੂਸ ਪੀਣ ਨਾਲ ਐਟਰੀਅਲ ਫਾਈਬਰਿਲੇਸ਼ਨ ਦਾ ਖ਼ਤਰਾ 8% ਘੱਟ ਜਾਂਦਾ ਹੈ।
ਅਧਿਐਨ ਨੇ ਇਹ ਖੁਲਾਸਾ ਕੀਤਾ ਹੈ ਕਿ ਜਿਹੜੇ ਲੋਕ ਰੋਜ਼ਾਨਾ ਦੋ ਲੀਟਰ ਜਾਂ ਇਸ ਤੋਂ ਵੱਧ ਅਜਿਹੇ ਪੀਣ ਵਾਲੇ ਪਦਾਰਥ ਪੀਂਦੇ ਹਨ, ਉਹਨਾਂ ਵਿੱਚ ਐਟਰੀਅਲ ਫਾਈਬ੍ਰਿਲੇਸ਼ਨ ਦਾ ਖ਼ਤਰਾ 20% ਵੱਧ ਹੁੰਦਾ ਹੈ ਉਹਨਾਂ ਲੋਕਾਂ ਦੇ ਮੁਕਾਬਲੇ ਜੋ ਅਜਿਹੇ ਪੀਣ ਵਾਲੇ ਪਦਾਰਥ ਬਿਲਕੁਲ ਨਹੀਂ ਪੀਂਦੇ ਸਨ। ਤੁਹਾਨੂੰ ਦੱਸ ਦੇਈਏ ਕਿ ਐਟਰੀਅਲ ਫਾਈਬ੍ਰਿਲੇਸ਼ਨ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਲ ਦੇ ਉੱਪਰਲੇ ਹਿੱਸੇ ਵਿੱਚ ਅਨਿਯਮਿਤ ਦਿਲ ਦੀ ਧੜਕਣ ਹੁੰਦੀ ਹੈ।
ਇਹ ਅਧਿਐਨ ਬਹੁਤ ਖਾਸ
ਪੋਸ਼ਣ ਵਿਗਿਆਨ ਦੇ ਪ੍ਰੋਫੈਸਰ ਪੈਨੀ ਕ੍ਰਿਸ-ਈਥਰਟਨ ਦਾ ਕਹਿਣਾ ਹੈ ਕਿ ਇਹ ਅਧਿਐਨ ਬਹੁਤ ਖਾਸ ਹੈ। ਕਿਉਂਕਿ ਇਹ ਘੱਟ-ਕੈਲੋਰੀ ਮਿੱਠੇ ਦੇ ਨਾਲ-ਨਾਲ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਐਟਰੀਅਲ ਫਾਈਬਰਿਲੇਸ਼ਨ ਦੇ ਵਧੇ ਹੋਏ ਜੋਖਮ ਵਿਚਕਾਰ ਸਬੰਧ ਦਾ ਸੁਝਾਅ ਦਿੰਦਾ ਹੈ। ਹਾਲਾਂਕਿ- ਇਹ ਕਾਰਨ ਅਤੇ ਪ੍ਰਭਾਵ ਨੂੰ ਸਾਬਤ ਨਹੀਂ ਕਰਦਾ। ਇਸ ਲਈ ਹੋਰ ਖੋਜ ਦੀ ਲੋੜ ਹੈ।
ਹੋਰ ਪੜ੍ਹੋ : ਬੱਚਿਆਂ ਦੀ ਜੰਕ ਫੂਡ ਖਾਣ ਦੀ ਆਦਤ ਨੂੰ ਘਟਾਉਣ ਵਿੱਚ ਮਦਦਗਾਰ ਇਹ ਤਰੀਕੇ, ਮਾਪੇ ਜ਼ਰੂਰ ਜਾਣਨ
ਐਟਰੀਅਲ ਫਾਈਬਰਿਲੇਸ਼ਨ ਦਾ ਖ਼ਤਰਾ ਦੂਜਿਆਂ ਦੇ ਮੁਕਾਬਲੇ 20% ਵੱਧ ਹੁੰਦੀ ਹੈ
ਇਹ ਅਧਿਐਨ ਉਹਨਾਂ ਲੋਕਾਂ ਲਈ ਚੇਤਾਵਨੀ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ ਜੋ ਰੋਜ਼ਾਨਾ ਨਕਲੀ ਮਿੱਠੇ ਵਾਲੇ ਪੀਣ ਵਾਲੇ ਪਦਾਰਥਾਂ ਦੀ ਵੱਡੀ ਮਾਤਰਾ ਵਿੱਚ ਸੇਵਨ ਕਰਦੇ ਹਨ। ਅਜਿਹੇ ਲੋਕਾਂ ਨੂੰ ਐਟਰੀਅਲ ਫਾਈਬਰਿਲੇਸ਼ਨ ਦਾ ਖ਼ਤਰਾ ਦੂਜਿਆਂ ਦੇ ਮੁਕਾਬਲੇ 20 ਪ੍ਰਤੀਸ਼ਤ ਜ਼ਿਆਦਾ ਕਿਉਂ ਹੁੰਦਾ ਹੈ?
ਐਟਰੀਅਲ ਫਾਈਬਰਿਲੇਸ਼ਨ ਖ਼ਤਰਨਾਕ ਕਿਉਂ ਹੈ?
ਜੌਨਸ ਹੌਪਕਿੰਸ ਮੈਡੀਸਨ ਦੇ ਅਨੁਸਾਰ, ਐਟਰੀਅਲ ਫਾਈਬਰਿਲੇਸ਼ਨ ਦੁਖਦਾਈ ਲੱਛਣਾਂ ਅਤੇ ਗੰਭੀਰ ਡਾਕਟਰੀ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ। ਇਸ ਵਿੱਚ ਖੂਨ ਦਾ ਜੰਮਣਾ ਵੀ ਸ਼ਾਮਲ ਹੈ ਜੋ ਸਟ੍ਰੋਕ ਅਤੇ ਦਿਲ ਦੀ ਅਸਫਲਤਾ ਦਾ ਕਾਰਨ ਬਣ ਸਕਦਾ ਹੈ।
ਡਾਈਟ ਸੋਡਾ ਪੀਣ ਦੇ ਨੁਕਸਾਨ
- ਡਾਈਟ ਸੋਡਾ ਪੀਣ ਨਾਲ ਅੰਤੜੀਆਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਇਸ ਤੋਂ ਇਲਾਵਾ ਸਿਰਦਰਦ
- ਮੋਟਾਪਾ
- ਹਾਈ ਬਲੱਡ ਪ੍ਰੈਸ਼ਰ
- ਸ਼ੂਗਰ ਦਾ ਵੀ ਖਤਰਾ ਰਹਿੰਦਾ ਹੈ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)