(Source: ECI/ABP News)
Health Tips: ਗਰਮੀਆਂ 'ਚ ਖਾਓ ਕੱਚੇ ਬਦਾਮ, ਸਿਹਤ ਲਈ ਸਾਬਤ ਹੋਣਗੇ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Health Tips: ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ। ਦੂਜੇ ਪਾਸੇ ਗਰਮੀਆਂ ਵਿੱਚ ਕੱਚੇ ਬਦਾਮ ਜਾਂ ਹਰੇ ਬਦਾਮ ਖਾਣੇ...
![Health Tips: ਗਰਮੀਆਂ 'ਚ ਖਾਓ ਕੱਚੇ ਬਦਾਮ, ਸਿਹਤ ਲਈ ਸਾਬਤ ਹੋਣਗੇ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ Eat raw almonds in summer, it will prove to be a boon for health, you will be surprised to know the benefits Health Tips: ਗਰਮੀਆਂ 'ਚ ਖਾਓ ਕੱਚੇ ਬਦਾਮ, ਸਿਹਤ ਲਈ ਸਾਬਤ ਹੋਣਗੇ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ](https://feeds.abplive.com/onecms/images/uploaded-images/2023/03/03/664520160cd582ac19c54096bc687aa81677831691987496_original.jpg?impolicy=abp_cdn&imwidth=1200&height=675)
Health Tips: ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ। ਦੂਜੇ ਪਾਸੇ ਗਰਮੀਆਂ ਵਿੱਚ ਕੱਚੇ ਬਦਾਮ ਜਾਂ ਹਰੇ ਬਦਾਮ ਖਾਣੇ ਚਾਹੀਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਭਿਓਣ ਦੀ ਵੀ ਲੋੜ ਨਹੀਂ ਪੈਂਦੀ।
ਸਿਹਤ ਮਾਹਿਰਾਂ ਮੁਤਾਬਕ ਤੁਸੀਂ ਰੋਜ਼ਾਨਾ ਇੱਕ ਮੁੱਠੀ ਹਰੇ ਬਦਾਮ ਖਾ ਸਕਦੇ ਹੋ। ਹਰੇ ਬਦਾਮ ਕੱਚੇ ਹੁੰਦੇ ਹਨ। ਇਨ੍ਹਾਂ 'ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਕਸ਼ਮੀਰ ਵਿੱਚ ਜਿੱਥੇ ਬਦਾਮ ਉਗਾਏ ਜਾਂਦੇ ਹਨ, ਉੱਥੇ ਲੋਕ ਹਰੇ ਬਦਾਮ ਦੀ ਵਰਤੋਂ ਸਲਾਦ ਤੇ ਡਰਿੰਕਸ ਦੇ ਰੂਪ ਵਿੱਚ ਵੀ ਕਰਦੇ ਹਨ। ਕੁਝ ਲੋਕ ਹਰੇ ਬਦਾਮ ਦਾ ਅਚਾਰ ਵੀ ਬਣਾਉਂਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ...
1- ਇਮਿਊਨਿਟੀ ਨੂੰ ਮਜ਼ਬੂਤ ਕਰਦੇ
ਹਰੇ ਬਦਾਮ ਖਾਣ ਨਾਲ ਇਮਿਊਨਿਟੀ ਮਜ਼ਬੂਤਹੁੰਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਡੀਟੌਕਸ ਵੱਲ ਲੈ ਜਾਂਦਾ ਹੈ। ਇਸ ਦੇ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਸਰੀਰ ਵਿੱਚ pH ਪੱਧਰ ਨੂੰ ਸੰਤੁਲਿਤ ਕਰਦਾ ਹੈ।
2- ਦਿਲ ਨੂੰ ਸਿਹਤਮੰਦ ਰੱਖਦੇ
ਹਰੇ ਬਦਾਮ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਹਰੇ ਬਦਾਮ ਵਿੱਚ ਫਲੇਵੋਨੋਇਡ ਜਾਂ ਬਾਇਓਫਲੇਵੋਨੋਇਡ ਹੁੰਦੇ ਹਨ, ਜੋ ਸੈਕੰਡਰੀ ਮੈਟਾਬੋਲਾਈਟਸ ਹੁੰਦੇ ਹਨ। ਇਸ ਨਾਲ ਸਰੀਰ 'ਚ ਐਂਟੀਆਕਸੀਡੈਂਟ ਤੇ ਬਲੱਡ ਸੈੱਲ ਵਧਦੇ ਹਨ। ਇਸ ਨਾਲ ਬਲੌਕੇਜ ਜਾਂ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਹਰੇ ਬਦਾਮ ਖਾਣ ਨਾਲ ਖਰਾਬ ਕੋਲੈਸਟ੍ਰਾਲ ਵੀ ਘੱਟ ਹੁੰਦਾ ਹੈ।
3- ਮੈਟਾਬੋਲਿਜ਼ਮ ਵਧਾਏ
ਹਰੇ ਬਦਾਮ ਖਾਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ। ਇਸ ਨੂੰ ਖਾਣ ਨਾਲ ਗੈਸ ਤੇ ਐਸੀਡਿਟੀ ਦੀ ਸਮੱਸਿਆ ਦੂਰ ਰਹਿੰਦੀ ਹੈ। ਕੱਚੇ ਬਦਾਮ ਪੇਟ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਗਰਮੀ ਨਹੀਂ ਹੁੰਦੀ ਤੇ ਪੇਟ ਵੀ ਸਿਹਤਮੰਦ ਰਹਿੰਦਾ ਹੈ।
4- ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਕਰਦਾ
ਕੱਚੇ ਬਦਾਮ 'ਚ ਫਾਸਫੋਰਸ ਕਾਫੀ ਹੁੰਦਾ ਹੈ, ਜੋ ਤੁਹਾਡੇ ਦੰਦਾਂ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਰੇ ਬਦਾਮ 'ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਮਸੂੜੇ ਸਿਹਤਮੰਦ ਰਹਿੰਦੇ ਹਨ ਤੇ ਮੂੰਹ ਵੀ ਸਾਫ ਰਹਿੰਦਾ ਹੈ।
ਇਹ ਵੀ ਪੜ੍ਹੋ: Budget session: ਰਾਜਪਾਲ ਤੇ ਅੰਮ੍ਰਿਤਪਾਲ ਦੇ ਮੁੱਦੇ 'ਤੇ ਘਿਰੀ ਸਰਕਾਰ ! ਵਿਰੋਧੀ ਧਿਰ ਨੇ ਜਮ ਕੇ ਰਗੜੀ ਆਪ
5- ਸ਼ੂਗਰ 'ਚ ਫਾਇਦਾ
ਖਾਲੀ ਪੇਟ ਹਰੇ ਬਦਾਮ ਖਾਣ ਨਾਲ ਵੀ ਸ਼ੂਗਰ ਕੰਟਰੋਲ ਹੁੰਦੀ ਹੈ। ਇਨਸੁਲਿਨ ਲੈਣ ਵਾਲਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਕੱਚੇ ਬਦਾਮ ਬਲੱਡ ਸ਼ੂਗਰ ਦੇ ਅਚਾਨਕ ਵਧਣ ਨੂੰ ਕੰਟਰੋਲ ਕਰਦੇ ਹਨ।
ਇਹ ਵੀ ਪੜ੍ਹੋ: Cow Milk vs Buffalo Milk: ਤੁਹਾਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਜਾਂ ਫਿਰ ਮੱਝ ਦਾ? ਜਾਣੋ ਦੋਵਾਂ 'ਚ ਕੀ ਫਰਕ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)