Egg and Hair: ਅੰਡਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਲਾਭਕਾਰੀ, ਇੰਝ ਕਰੋਗੇ ਵਰਤੋਂ ਤਾਂ ਮਿਲਣਗੇ ਲੰਬੇ-ਸੰਘਣੇ ਵਾਲ
Egg Mask : ਜੇਕਰ ਤੁਸੀਂ ਵੀ ਖੂਬਸੂਰਤ ਸੰਘਣੇ ਤੇ ਲੰਬੇ ਵਾਲ ਚਾਹੁੰਦੇ ਹੋ ਤਾਂ ਅੰਡੇ ਤੋਂ ਬਣਿਆ ਹੇਅਰ ਮਾਸਕ ਵਰਤੋਂ। ਜੀ ਹਾਂ ਇਹ ਸੁੱਕੇ ਅਤੇ ਬੇਜਾਨ ਵਾਲਾਂ ਲਈ ਵਰਦਾਨ ਹੈ।
Egg Mask For Hair: ਹਰ ਕੁੜੀ ਸੋਹਣੇ, ਲੰਬੇ ਅਤੇ ਸੰਘਣੇ ਵਾਲਾਂ ਦੀ ਚਾਹਤ ਰੱਖਦੀ ਹੈ। ਲੰਬੇ ਵਾਲ ਕੁੜੀਆਂ ਦੀਆਂ ਸੁੰਦਰਤਾ ਦੇ ਵਿੱਚ ਚਾਰ ਚੰਨ ਲਗਾ ਦਿੰਦੇ ਹਨ। ਪਰ ਅੱਜ ਕੱਲ੍ਹ ਧੂੜ ਭਰੀ ਹਵਾਵਾਂ ਅਤੇ ਪ੍ਰਦੂਸ਼ਣ ਕਰਕੇ ਵਾਲ ਬਹੁਤ ਜ਼ਿਆਦਾ ਖਰਾਬ ਹੁੰਦੇ ਹਨ। ਜਿਸ ਕਰਕੇ ਵਾਲ ਬੇਜਾਨ, ਵਾਲਾਂ ਦਾ ਝੜਨ ਵਰਗੀਆਂ ਸਮੱਸਿਆਵਾਂ ਤੋਂ ਨਜਿੱਠਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਕ ਖਾਸ ਉਪਾਅ ਦੱਸਾਂਗੇ ਜਿਸ ਨਾਲ ਸੁੱਕੇ ਅਤੇ ਬੇਜਾਨ ਵਾਲਾਂ ਦੀ ਥਾਂ ਤੁਸੀਂ ਸੰਘਣੇ ਅਤੇ ਲੰਬੇ ਵਾਲਾਂ ਪਾ ਸਕੋਗੇ।
ਅੰਡਾ ਬਹੁਤ ਕਾਰਗਰ
ਇਸ ਸਮੱਸਿਆ ਨਾਲ ਨਜਿੱਠਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਦੇ ਰੁਟੀਨ ਵਿੱਚ ਘਰੇਲੂ ਉਪਚਾਰਾਂ ਨੂੰ ਸ਼ਾਮਲ ਕਰੋ। ਇਹ ਨਾ ਸਿਰਫ਼ ਤੁਹਾਡੇ ਵਾਲਾਂ ਨੂੰ ਲਾਭ ਪਹੁੰਚਾਉਂਦੇ ਹਨ ਬਲਕਿ ਉਨ੍ਹਾਂ ਨੂੰ ਨੁਕਸਾਨ ਤੋਂ ਵੀ ਬਚਾਉਂਦੇ ਹਨ। ਦਰਅਸਲ, ਵੱਡੇ ਸ਼ਹਿਰਾਂ ਵਿੱਚ ਧੂੜ, ਪ੍ਰਦੂਸ਼ਣ ਅਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਅੰਡਾ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇੱਥੇ ਦੱਸੇ ਗਏ ਟਿਪਸ ਨਾਲ ਤੁਸੀਂ ਆਂਡੇ ਦੀ ਵਰਤੋਂ ਕਰਕੇ ਆਸਾਨੀ ਨਾਲ ਲੰਬੇ ਸੰਘਣੇ ਵਾਲ ਪਾ ਸਕਦੇ ਹੋ ਅਤੇ ਤੁਹਾਡੇ ਵਾਲਾਂ ਤੋਂ ਅੰਡੇ ਦੀ ਮਹਿਕ ਨਹੀਂ ਆਵੇਗੀ।
ਅੰਡੇ ਤੋਂ ਬਣਿਆ ਹੇਅਰ ਮਾਸਕ ਲਗਾਓ
ਅੰਡੇ 'ਚ ਵਿਟਾਮਿਨ ਈ, ਡੀ, ਫੋਲੇਟ ਅਤੇ ਬਾਇਓਟਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਇਨ੍ਹਾਂ ਗੁਣਾਂ ਕਾਰਨ ਇਹ ਵਾਲਾਂ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਵਾਲਾਂ ਨੂੰ ਜਲਦੀ ਸਫੇਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਅੰਡੇ ਵਿੱਚ ਮੌਜੂਦ ਬਾਇਓਟਿਨ ਵਾਲਾਂ ਦਾ ਰੰਗ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਲੰਬੇ ਅਤੇ ਸੰਘਣੇ ਵਾਲ ਚਾਹੁੰਦੇ ਹੋ ਤਾਂ ਹਫਤੇ 'ਚ ਇਕ ਜਾਂ ਦੋ ਵਾਰ ਅੰਡੇ ਤੋਂ ਬਣਿਆ ਹੇਅਰ ਮਾਸਕ ਲਗਾਓ।
ਅੰਡੇ ਦੀ ਵਰਤੋਂ ਕਿਵੇਂ ਕਰੀਏ
ਅੰਡੇ ਦਾ ਹੇਅਰ ਮਾਸਕ ਬਣਾਉਣ ਲਈ, ਇੱਕ ਕਟੋਰੀ ਵਿੱਚ ਅੰਡੇ ਨੂੰ ਤੋੜੋ ਅਤੇ ਇਸਦੇ ਸਫੈਦ ਹਿੱਸੇ ਨੂੰ ਵੱਖ ਕਰੋ। ਹੁਣ ਇਸ 'ਚ ਕੌਫੀ ਪਾਊਡਰ, ਐਲੋਵੇਰਾ ਜੈੱਲ, ਨਿੰਬੂ ਦਾ ਰਸ ਅਤੇ ਹਿਨਾ ਪਾਊਡਰ ਮਿਲਾਓ। ਹੁਣ ਇਸ ਪੇਸਟ ਨੂੰ ਪੂਰੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ, ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਹਲਕੇ ਸ਼ੈਂਪੂ ਨਾਲ ਆਪਣੇ ਸਿਰ ਨੂੰ ਧੋ ਲਓ। ਸੰਘਣੇ ਵਾਲਾਂ ਲਈ ਇਸ ਪੇਸਟ ਨੂੰ ਹਫਤੇ 'ਚ 2-3 ਵਾਰ ਲਗਾਓ। ਪੇਸਟ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਵਾਲਾਂ ਨੂੰ ਬਦਬੂ ਆਉਣ ਤੋਂ ਰੋਕਦਾ ਹੈ। ਜਦੋਂ ਵਾਲ ਖੁਸ਼ਕ ਹੋ ਜਾਣ ਤਾਂ ਨਾਰੀਅਲ ਦਾ ਤੇਲ ਲਗਾਓ, ਇਸ ਨਾਲ ਵਾਲ ਜਲਦੀ ਸੁੱਕੇ ਅਤੇ ਬੇਜਾਨ ਹੋਣ ਤੋਂ ਬਚਣਗੇ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )