Good sleep tips- ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਦੋ ਆਸਾਨ ਨੁਕਤੇ...
ਬਹੁਤ ਸਾਲੇ ਲੋਕਾਂ ਦੀ ਪੂਰੇ ਦਿਨ ਦੀ ਇਕ ਆਮ ਰੁਟੀਨ ਹੁੰਦੀ ਹੈ, ਜਿਸ ਵਿਚ ਸਵੇਰੇ ਉੱਠਣਾ, ਸਾਰਾ ਦਿਨ ਕੰਮ ਕਰਨਾ ਅਤੇ ਰਾਤ ਨੂੰ ਆਪਣੇ ਬਿਸਤਰੇ ਉੱਤੇ ਸ਼ਾਂਤੀ ਨਾਲ ਸੌਣਾ ਸ਼ਾਮਲ ਹੁੰਦਾ ਹੈ।
Good sleep tips- ਬਹੁਤ ਸਾਲੇ ਲੋਕਾਂ ਦੀ ਪੂਰੇ ਦਿਨ ਦੀ ਇਕ ਆਮ ਰੁਟੀਨ ਹੁੰਦੀ ਹੈ, ਜਿਸ ਵਿਚ ਸਵੇਰੇ ਉੱਠਣਾ, ਸਾਰਾ ਦਿਨ ਕੰਮ ਕਰਨਾ ਅਤੇ ਰਾਤ ਨੂੰ ਆਪਣੇ ਬਿਸਤਰੇ ਉੱਤੇ ਸ਼ਾਂਤੀ ਨਾਲ ਸੌਣਾ ਸ਼ਾਮਲ ਹੁੰਦਾ ਹੈ। ਇਹ ਇਕ ਆਮ ਪ੍ਰਕਿਰਿਆ ਹੈ, ਜੋ ਮਨੁੱਖ ਸਾਲਾਂ ਤੋਂ ਕਰਦੇ ਆ ਰਹੇ ਹਨ। ਪਰ
ਸਾਡੇ ਦਿਮਾਗ ਦੇ ਬਹੁਤ ਸਾਰੇ ਕਾਰਜਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੰਗੀ ਨੀਂਦ ਬਹੁਤ ਜ਼ਰੂਰੀ ਹੈ। ਹਾਲਾਂਕਿ ਅੱਜ ਦੇ ਭੱਜ-ਦੌੜ ਵਾਲੇ ਸਮੇਂ ਵਿਚ ਚੰਗੀ ਅਤੇ ਸ਼ਾਂਤੀ ਵਾਲੀ ਨੀਂਦ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਦਰਅਸਲ, ਅੱਜ ਦੇ ਸਮੇਂ ਵਿਚ ਮੋਬਾਈਲ ਅਤੇ ਸਕਰੀਨ ਟਾਈਮ ਨੇ ਸਾਡੇ ਬੈੱਡਰੂਮ ਵਿਚ ਅਜਿਹੀ ਜਗ੍ਹਾ ਬਣਾ ਲਈ ਹੈ ਕਿ ਕਈ ਵਾਰ ਸਾਨੂੰ ਨੀਂਦ ਆ ਰਹੀ ਹੁੰਦੀ ਹੈ ਤੇ ਅਸੀਂ ਸੌਂ ਨਹੀਂ ਪਾਉਂਦੇ।
ਬਿਸਤਰ ਉਤੇ ਲੇਟਣ ਅਤੇ ਘੰਟਿਆਂ ਤੱਕ ਮੋਬਾਈਲ ਫੋਨ ਦੇਖਣ ਦੀ ਆਦਤ ਨੇ ਕਈ ਲੋਕਾਂ ਨੂੰ ਇਨਸੌਮਨੀਆ (Insomnia) ਦਾ ਸ਼ਿਕਾਰ ਬਣਾਇਆ ਹੈ। ਅਜਿਹੀ ਸਥਿਤੀ ਵਿਚ ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਬਿਸਤਰੇ ਉਤੇ ਲੇਟਦੇ ਹੀ ਨੀਂਦ ਆਉਣ ਦਾ ਕੋਈ ਤਰੀਕਾ ਮਿਲ ਜਾਵੇ। ਜੇਕਰ ਤੁਸੀਂ ਵੀ ਅਜਿਹਾ ਤਰੀਕਾ ਲੱਭ ਰਹੇ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।
ਜੇ ਤੁਸੀਂ ਨਿਯਮਿਤ ਤੌਰ ਉਤੇ ਚੰਗੀ ਨੀਂਦ ਨਹੀਂ ਲੈ ਰਹੇ ਹੋ, ਤਾਂ ਇਹ ਨਾ ਸਿਰਫ਼ ਤੁਹਾਡੇ ਆਰਾਮ ਨੂੰ ਵਿਗਾੜਦਾ ਹੈ, ਸਗੋਂ ਇਹ ਤੁਹਾਨੂੰ ਕਈ ਸਿਹਤ ਸਥਿਤੀਆਂ ਦੇ ਖ਼ਤਰੇ ਵਿਚ ਵੀ ਪਾਉਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ ਉਤੇ ਸਹੀ ਨੀਂਦ ਨਹੀਂ ਲੈ ਪਾਉਂਦੇ ਹੋ, ਤਾਂ ਦਿਲ ਦੇ ਰੋਗ, ਸਟ੍ਰੋਕ, ਮੋਟਾਪਾ ਅਤੇ ਦਿਮਾਗੀ ਕਮਜ਼ੋਰੀ ਦਾ ਖ਼ਤਰਾ ਰਹਿੰਦਾ ਹੈ।
ਹੈਲਥਸਪਰਿੰਗ ਕਲੀਨਿਕ ਦੇ ਮਾਨਸਿਕ ਸਿਹਤ ਵਿਭਾਗ ਦੇ ਮੁਖੀ ਅਤੇ ਮਨੋਵਿਗਿਆਨ ਦੇ ਐਮਡੀ ਡਾ: ਸਾਗਰ ਮੁੰਦੜਾ ਤੁਹਾਨੂੰ 2 ਅਜਿਹੇ ਆਸਾਨ ਹੈਕ (Sleep Hack) ਦੱਸ ਰਹੇ ਹਨ, ਜੋ ਤੁਹਾਨੂੰ ਸ਼ਾਂਤੀਪੂਰਵਕ ਨੀਂਦ ਲੈਣ ਵਿੱਚ ਬਹੁਤ ਮਦਦ ਕਰਨਗੇ। ਆਓ ਜਾਣਦੇ ਹਾਂ ਇਸ ਬਾਰੇ…
ਕਮਰੇ ਦੀਆਂ ਲਾਈਟਾਂ: ਡਾਕਟਰ ਸਾਗਰ ਮੁੰਦੜਾ ਕਹਿੰਦੇ ਹਨ, ਮੰਨ ਲਓ ਤੁਹਾਡੇ ਕਮਰੇ ਵਿਚ 4 ਲਾਈਟਾਂ ਹਨ। ਇਸ ਲਈ ਤੁਹਾਨੂੰ ਇਸ ਪ੍ਰਕਿਰਿਆ ਨੂੰ ਸੌਣ ਤੋਂ 1 ਘੰਟਾ ਪਹਿਲਾਂ ਸ਼ੁਰੂ ਕਰਨਾ ਹੋਵੇਗਾ।
ਇਸ ਲਈ ਮੰਨ ਲਓ ਜੇਕਰ ਤੁਹਾਨੂੰ 10 ਵਜੇ ਸੌਣਾ ਹੈ, ਤਾਂ ਤੁਹਾਨੂੰ 9.15 ਵਜੇ ਆਪਣੇ ਕਮਰੇ ਦੀਆਂ 4 ਵਿਚੋਂ 1 ਲਾਈਟਾਂ ਨੂੰ ਬੰਦ ਕਰਨਾ ਪਵੇਗਾ। ਫਿਰ 9.30 ਉਤੇ ਤੁਹਾਨੂੰ ਇੱਕ ਹੋਰ ਲਾਈਟ ਬੰਦ ਕਰਨੀ ਪਵੇਗੀ, ਅਤੇ 9.45 ‘ਤੇ ਤੀਜੀ ਲਾਈਟ ਨੂੰ ਬੰਦ ਕਰਨਾ ਹੋਵੇਗਾ। ਅੰਤ ਵਿੱਚ ਸੌਣ ਤੋਂ 1 ਮਿੰਟ ਪਹਿਲਾਂ ਤੁਹਾਨੂੰ ਚੌਥੀ ਲਾਈਟ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਅਸਲ ਵਿਚ, ਜਦੋਂ ਅਸੀਂ ਹੌਲੀ-ਹੌਲੀ ਲਾਈਟਾਂ ਬੰਦ ਕਰਦੇ ਹਾਂ ਜਾਂ ਦੂਜੇ ਸ਼ਬਦਾਂ ਵਿਚ, ਕਮਰੇ ਦੀ ਰੋਸ਼ਨੀ ਨੂੰ ਹੌਲੀ-ਹੌਲੀ ਘਟਾਉਂਦੇ ਹਾਂ, ਤਾਂ ਇਹ ਸਾਡੇ ਨੀਂਦ ਦੇ ਸਾਈਕਲ ਤੇ ਬਾਇਓਲਾਜੀਕਲ ਕਲਾਕ ਨੂੰ ਸੁਨੇਹਾ ਦਿੰਦਾ ਹੈ ਕਿ ਸੂਰਜ ਡੁੱਬਣ ਵਰਗਾ ਕੁਝ ਹੋ ਰਿਹਾ ਹੈ। ਕਿਉਂਕਿ ਸਦੀਆਂ ਤੋਂ ਸਾਡੇ ਸਰੀਰ ਨੂੰ ਸੂਰਜ ਦੇ ਅਨੁਸਾਰ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਲਈ ਅਜਿਹੀ ਸਥਿਤੀ ਵਿਚ ਤੁਹਾਨੂੰ ਜਲਦੀ ਸੌਣ ਵਿਚ ਮਦਦ ਮਿਲਦੀ ਹੈ ਅਤੇ ਜਦੋਂ ਤੁਸੀਂ ਆਖਰੀ ਲਾਈਟ ਬੰਦ ਕਰਕੇ ਸੌਂ ਜਾਂਦੇ ਹੋ, ਤਾਂ ਤੁਹਾਨੂੰ ਜਲਦੀ ਨੀਂਦ ਆ ਜਾਂਦੀ ਹੈ।
ਅਚਾਨਕ ਲਾਈਟ ਬੰਦ ਕਰਨ ਨਾਲ ਉਡ ਸਕਦੀ ਹੈ ਨੀਂਦ
ਇਸ ਦੇ ਉਲਟ ਲੋਕ ਅਕਸਰ ਸੌਣ ਤੋਂ ਪਹਿਲਾਂ ਅਚਾਨਕ ਕਮਰੇ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੰਦੇ ਹਨ, ਪਰ ਇਸ ਨਾਲ ਸਮੱਸਿਆ ਇਹ ਹੈ ਕਿ ਰੌਸ਼ਨੀ ਦੇ ਅਚਾਨਕ ਗਾਇਬ ਹੋਣ ਕਾਰਨ ਸਾਡੇ ਦਿਮਾਗ ਦਾ ਫੀਅਰ ਸੈਂਟਰ ਐਕਟਿਵ ਹੋ ਜਾਂਦਾ ਹੈ।
ਸਾਡੇ ਦਿਮਾਗ ਦਾ ਐਮੀਗਡਾਲਾ ਨਾਂ ਦਾ ਹਿੱਸਾ ਇਹ ਸੰਦੇਸ਼ ਪ੍ਰਾਪਤ ਕਰਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ, ਜਿਸ ਕਾਰਨ ਸਾਰੀ ਰੌਸ਼ਨੀ ਚਲੀ ਗਈ ਹੈ। ਭਾਵ, ਸੌਣ ਤੋਂ ਪਹਿਲਾਂ, ਸਾਡਾ ਦਿਮਾਗ ਆਰਾਮ ਕਰਨ ਦੀ ਬਜਾਏ ਐਕਟਿਵ ਹੋ ਜਾਂਦਾ ਹੈ।
ਇਸ ਲਈ ਜੇਕਰ ਤੁਸੀਂ ਚੰਗੀ ਨੀਂਦ ਚਾਹੁੰਦੇ ਹੋ, ਤਾਂ ਤੁਸੀਂ ਹੌਲੀ-ਹੌਲੀ ਘੱਟਦੀ ਰੌਸ਼ਨੀ ਦੀ ਵਿਧੀ ਦਾ ਪਾਲਣ ਕਰ ਸਕਦੇ ਹੋ ਜੋ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹੈ। ਇਸ ਨਾਲ ਤੁਹਾਡੀ ਨੀਂਦ ਵਿੱਚ ਸੁਧਾਰ ਹੋਵੇਗਾ।