Guru Gobind Singh Jayanti 2024 Wishes: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਬਣਾਓ ਖਾਸ, ਇਨ੍ਹਾਂ ਪ੍ਰੇਰਣਾਦਾਇਕ ਸ਼ੁਭਕਾਮਨਾਵਾਂ ਨਾਲ
Guru Gobind Singh Jayanti Wishes: ਗੁਰੂ ਗੋਬਿੰਦ ਸਿੰਘ ਜਯੰਤੀ 17 ਜਨਵਰੀ 2024 ਨੂੰ ਹੈ। ਇਸ ਦਿਨ ਸਿੱਖ ਧਰਮ ਦੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ ਅਤੇ ਸ਼ੁਭ ਕਾਮਨਾਵਾਂ ਭੇਜਦੇ ਹਨ। ਜਾਣੋ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਦੀਆਂ...
Guru Gobind Singh's birth anniversary 2024 Wishes: ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 17 ਜਨਵਰੀ 2024 ਨੂੰ ਮਨਾਇਆ ਜਾਵੇਗਾ। ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕ ਕੇ ਆਪਣਾ ਨਾਮ ਸਿੰਘ ਲਾ ਕੇ, ਗੁਰੂ ਗੋਬਿੰਦ ਸਿੰਘ ਰੱਖਿਆ। ਪੰਜ ਕਕਾਰ ਖੰਡੇ ਦਾ ਅੰਮ੍ਰਿਤ ਛਕਣ ਵਾਲੇ ਸਿੰਘਾਂ ਦੇ ਪੰਜ ਧਰਮਚਿੰਨ੍ਹ, ਜਿਨ੍ਹਾਂ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ- ਕੇਸ, ਕ੍ਰਿਪਾਣ, ਕੱਛਾ, ਕੰਘਾ ਅਤੇ ਕੜਾ।
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸਨ। ਆਪਣੇ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ, ਕੇਵਲ 9 ਸਾਲ ਦੀ ਉਮਰ ਵਿੱਚ, ਆਪ ਨੇ ਮਨੁੱਖੀ ਭਲਾਈ ਦੀ ਜ਼ਿੰਮੇਵਾਰੀ ਲਈ ਅਤੇ ਗੁਰੂ ਦੀ ਗੱਦੀ 'ਤੇ ਬੈਠ ਗਏ। ਗੁਰੂ ਗੋਬਿੰਦ ਸਿੰਘ ਜਯੰਤੀ 'ਤੇ, ਆਪਣੇ ਪਿਆਰਿਆਂ ਨੂੰ ਇਹ ਵਿਸ਼ੇਸ਼ ਸੰਦੇਸ਼ ਭੇਜ ਕੇ ਇਸ ਵਿਸ਼ੇਸ਼ ਦਿਨ 'ਤੇ ਵਧਾਈ ਦਿਓ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਵਜੋਂ ਇਹ ਪ੍ਰੇਰਣਾਦਾਇਕ ਸੁਨੇਹੇ ਭੇਜ ਸਕਦੇ ਹੋ।
ਮੇਰੀ ਜ਼ਿੰਦਗੀ ਤੇਰੀ ਰਹਿਮਤ 'ਤੇ ਨਿਰਭਰ ਹੈ
ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ,
ਤੁਸੀਂ ਮੈਨੂੰ ਮੰਜ਼ਿਲ ਦਿਖਾਓ
ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।
"ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ",
ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਮੁਬਾਰਕਾਂ।
ਸਤਿਗੁਰੂ ਸਭ ਦੇ ਕਾਰਜ ਸਵਾਰੇ
ਆਪ ਸਭ ਨੂੰ ਦਸਵੇਂ ਸਿੱਖ ਗੁਰੂ
ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਜੀ ਦਾ ਆਸ਼ੀਰਵਾਦ ਸਦਾ ਬਣਿਆ ਰਹੇ,
ਮੇਰੀ ਇਹੀ ਕਾਮਨਾ ਹੈ
ਗੁਰੂ ਦੀ ਕਿਰਪਾ ਨਾਲ ਆਵੇਗੀ
ਘਰ-ਘਰ ਖੁਸ਼ਹਾਲੀ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।