Chai Samosa Side Effects: ਤੁਸੀਂ ਵੀ ਚਾਹ ਨਾਲ ਸਮੋਸੇ ਖਾਣ ਦੇ ਸ਼ੌਕੀਨ! ਖਾਣ ਤੋਂ ਪਹਿਲਾਂ ਪੜ੍ਹ ਲਓ ਇਹ ਰਿਪੋਰਟ
Chai Samosa: ਸਮੋਸੇ ਦੇ ਤੇਲ ਵਿੱਚ ਬਹੁਤ ਜ਼ਿਆਦਾ ਚਰਬੀ ਹੁੰਦੀ ਹੈ। ਇਸ ਤੋਂ ਇਲਾਵਾ ਬਾਜ਼ਾਰ 'ਚ ਮਿਲਣ ਵਾਲੇ ਸਮੋਸੇ ਅਜਿਹੇ ਤੇਲ 'ਚ ਤਲੇ ਜਾਂਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ।
Samosa Side Effects: ਪੰਜਾਬੀਆਂ ਲਈ ਸਮੋਸਾ ਸਭ ਤੋਂ ਮਨਭਾਉਂਦਾ ਸਨੈਕਸ ਹੈ। ਚਾਹ ਦੇ ਕੱਪ ਨਾਲ ਸਮੋਸਾ ਖਾਣਾ ਆਮ ਗੱਲ ਹੈ। ਬੇਸ਼ੱਕ ਹੋਰ ਫਾਸਟ ਫੂਡ ਦੇ ਮੁਕਾਬਲੇ ਸਮੋਸੇ ਨੂੰ ਹੈਲਦੀ ਮੰਨਿਆ ਜਾਂਦਾ ਹੈ ਪਰ ਇਸ ਦਾ ਸੇਵਨ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਇਸ ਲਈ ਸਿਹਤ ਮਾਹਿਰ ਸਲਾਹ ਦਿੰਦੇ ਹਨ ਕਿ ਸਮੋਸੇ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ।
ਇਹ ਵੀ ਪੜ੍ਹੋ: ਤੁਹਾਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਜਾਂ ਫਿਰ ਮੱਝ ਦਾ? ਜਾਣੋ ਦੋਵਾਂ 'ਚ ਕੀ ਫਰਕ
ਦਰਅਸਲ ਸਮੋਸੇ ਵਿੱਚ ਪਾਈ ਸਮੱਗਰੀ ਪੌਸਟਿਕ ਹੀ ਹੁੰਦੀ ਹੈ ਪਰ ਇਸ ਨੂੰ ਤਲਣ ਕਰਕੇ ਇਹ ਹਾਨੀਕਾਰਨ ਸਾਬਤ ਹੋ ਸਕਦਾ ਹੈ। ਖਾਸ ਕਰਕੇ ਇੱਕੋ ਤੇਲ ਵਿੱਚ ਵਾਰ-ਵਾਰ ਸਮੋਸੇ ਤਲਣ ਨਾਲ ਇਹ ਜ਼ਹਿਰੀਲੇ ਹੋ ਜਾਂਦੇ ਹਨ ਜੋ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਸਮੋਸੇ ਦਾ ਆਟਾ ਵੀ ਕਈ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸਮੋਸੇ ਦਾ ਸੇਵਨ ਘੱਟ ਹੀ ਕਰੋ। ਆਓ ਜਾਣਦੇ ਹਾਂ ਸਮੋਸੇ ਖਾਣ ਨਾਲ ਸਰੀਰ ਨੂੰ ਕੀ-ਕੀ ਨੁਕਸਾਨ ਹੁੰਦੇ ਹਨ?
ਤੇਲ ਤੋਂ ਦਿਲ ਦੀ ਬਿਮਾਰੀ ਦਾ ਖ਼ਤਰਾ
ਸਮੋਸੇ ਦੇ ਤੇਲ ਵਿੱਚ ਬਹੁਤ ਜ਼ਿਆਦਾ ਚਰਬੀ ਹੁੰਦੀ ਹੈ। ਇਸ ਤੋਂ ਇਲਾਵਾ ਬਾਜ਼ਾਰ 'ਚ ਮਿਲਣ ਵਾਲੇ ਸਮੋਸੇ ਅਜਿਹੇ ਤੇਲ 'ਚ ਤਲੇ ਜਾਂਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਤੇਲ ਦਾ ਸੇਵਨ ਕਰਨ ਨਾਲ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਵਧ ਸਕਦਾ ਹੈ, ਜਿਸ ਕਾਰਨ ਹਾਰਟ ਅਟੈਕ ਤੇ ਬਲਾਕੇਜ ਦੀ ਸਮੱਸਿਆ ਹੋ ਸਕਦੀ ਹੈ।
ਕੈਲੋਰੀ ਦੀ ਵੱਧ ਮਾਤਰਾ
ਸਮੋਸੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਸਮੋਸੇ ਖਾਂਦੇ ਹੋ ਤਾਂ ਤੁਹਾਡਾ ਮੋਟਾਪਾ ਕਾਫੀ ਵਧ ਸਕਦਾ ਹੈ। ਮਾਹਿਰਾਂ ਮੁਤਾਬਕ 1 ਸਮੋਸੇ 'ਚ ਲਗਪਗ 262 ਕੈਲੋਰੀ ਹੁੰਦੀ ਹੈ, ਜੋ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ।
ਫੈਟ ਦੀ ਮਾਤਰਾ ਵਧਾਉਂਦਾ
ਬਹੁਤ ਜ਼ਿਆਦਾ ਸਮੋਸੇ ਖਾਣ ਨਾਲ ਸਰੀਰ ਦੀ ਚਰਬੀ ਕਾਫ਼ੀ ਵੱਧ ਸਕਦੀ ਹੈ। ਇਸ ਵਿਚ ਟਰਾਂਸ ਫੈਟ ਹੁੰਦਾ ਹੈ ਜੋ ਦਿਲ ਦੇ ਰੋਗ, ਮੋਟਾਪਾ ਆਦਿ ਕਈ ਸਮੱਸਿਆਵਾਂ ਦਾ ਕਾਰਨ ਹੈ।
ਸਕਿਨ ਨੂੰ ਨੁਕਸਾਨ ਪਹੁੰਚਾਉਂਦਾ
ਸਮੋਸੇ ਵਿੱਚ ਆਲੂ, ਮੈਦਾ ਅਤੇ ਤੇਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੀ ਚਮੜੀ ਲਈ ਸਿਹਤਮੰਦ ਨਹੀਂ ਮੰਨੀਆਂ ਜਾਂਦੀਆਂ ਹਨ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੀ ਚਮੜੀ 'ਤੇ ਝੁਰੜੀਆਂ ਤੇ ਮੁਹਾਸੇ ਹੋ ਸਕਦੇ ਹਨ। ਸਮੋਸੇ ਦਾ ਸੇਵਨ ਸਿਹਤ ਲਈ ਫਾਇਦੇਮੰਦ ਨਹੀਂ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਚਮੜੀ ਰੋਗ ਹੋ ਸਕਦੇ ਹਨ।
Check out below Health Tools-
Calculate Your Body Mass Index ( BMI )