ਕੀ ਕੈਂਸਰ ਦਾ ਸੁੰਘਣ ਤੋਂ ਵੀ ਲੱਗ ਸਕਦਾ ਹੈ ਪਤਾ? ਜੇਕਰ ਨਜ਼ਰ ਆਉਂਦੇ ਇਹ 10 ਲੱਛਣ, ਤਾਂ ਖਤਰੇ 'ਚ ਹੋ ਤੁਸੀਂ
cancer: ਬਿਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ ਕਈ ਲੱਛਣ ਨਜ਼ਰ ਨਹੀਂ ਆਉਂਦੇ ਹਨ। ਲੋਕ ਅਕਸਰ ਲੱਛਣਾ ‘ਤੇ ਉਸ ਵੇਲੇ ਗੌਰ ਕਰਦੇ ਹਨ, ਜਦੋਂ ਸਥਿਤੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ।
Cervical Cancer Symptoms: ਕੈਂਸਰ ਇੰਨੀ ਖਤਰਨਾਕ ਬਿਮਾਰੀ ਹੈ ਜੇਕਰ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਨਾ ਪਛਾਣਿਆ ਜਾਵੇ ਤਾਂ ਇਹ ਤੁਹਾਡੀ ਜ਼ਿੰਦਗੀ ਲਈ ਵੱਡਾ ਖਤਰਾ ਬਣ ਸਕਦਾ ਹੈ। ਇੱਥੋਂ ਤੱਕ ਕਿ ਤੁਸੀਂ ਇਸ ਕਾਰਨ ਮਰ ਵੀ ਸਕਦੇ ਹੋ। ਕੈਂਸਰ ਦੀ ਬਿਮਾਰੀ ਨੂੰ ਜਲਦੀ ਫੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਸਰੀਰ ਨੂੰ ਅੰਦਰੋਂ ਜਾਣਨਾ ਅਤੇ ਉਹਨਾਂ ਲੱਛਣਾਂ ਨੂੰ ਪਛਾਣਨਾ, ਜੋ ਭਵਿੱਖ ਵਿੱਚ ਕੈਂਸਰ ਦੀ ਗੰਭੀਰ ਸਥਿਤੀ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਗੱਠ ਆਦਿ। ਹਾਲਾਂਕਿ, ਇਹ ਇਕੋ ਇਕ ਨਿਸ਼ਾਨੀ ਨਹੀਂ ਹੈ ਜਿਸ ਬਾਰੇ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਯੋਨੀ ਡਿਸਚਾਰਜ ਤੋਂ ਆਉਣ ਵਾਲੀ ਗੰਧ ਵੀ ਇਸ ਬਿਮਾਰੀ ਦੀ ਚੇਤਾਵਨੀ ਹੋ ਸਕਦੀ ਹੈ। ਬਹੁਤ ਸਾਰੀਆਂ ਔਰਤਾਂ ਨੂੰ ਯੋਨੀ ਡਿਸਚਾਰਜ ਦਾ ਅਨੁਭਵ ਹੁੰਦਾ ਹੈ। ਨੈਸ਼ਨਲ ਹੈਲਥ ਸਰਵਿਸ ਮੁਤਾਬਕ ਜੇਕਰ ਤੁਸੀਂ ਇਸ ਦੀ ਬਦਬੂ 'ਚ ਕੋਈ ਬਦਲਾਅ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਕੈਂਸਰ ਦਾ ਲੱਛਣ ਹੋ ਸਕਦਾ ਹੈ। ਕੁਝ ਤਾਜ਼ਾ ਅਨੁਮਾਨਾਂ ਅਨੁਸਾਰ, ਭਾਰਤ ਵਿੱਚ ਹਰ ਸਾਲ 80,000 ਔਰਤਾਂ ਸਰਵਾਈਕਲ ਕੈਂਸਰ ਨਾਲ ਪੀੜਤ ਹੁੰਦੀਆਂ ਹਨ ਅਤੇ ਲਗਭਗ 35,000 ਔਰਤਾਂ ਦੀ ਇਸ ਕਰਕੇ ਮੌਤ ਹੋ ਜਾਂਦੀ ਹੈ।
ਯੋਨੀ ਡਿਸਚਾਰਜ ਵਿੱਚ ਬਦਲਾਅ ਵੀ ਕੈਂਸਰ ਦਾ ਲੱਛਣ?
ਬਿਮਾਰੀ ਦੇ ਸ਼ੁਰੂਆਤੀ ਪੜਾਅ 'ਤੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਲੋਕ ਅਕਸਰ ਲੱਛਣਾਂ ਵੱਲ ਉਦੋਂ ਧਿਆਨ ਦਿੰਦੇ ਹਨ ਜਦੋਂ ਸਥਿਤੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਅਜਿਹੇ ਕਈ ਲੱਛਣ ਹਨ, ਜੋ ਬੇਸ਼ੱਕ ਛੋਟੇ ਹਨ, ਪਰ ਤੁਹਾਨੂੰ ਬਿਮਾਰੀ ਦੀ ਸ਼ੁਰੂਆਤ ਦਾ ਅੰਦਾਜ਼ਾ ਦੇ ਸਕਦੇ ਹਨ। NHS ਦਾ ਕਹਿਣਾ ਹੈ ਕਿ ਕੈਂਸਰ ਦੇ ਕੁਝ ਲੱਛਣਾਂ ਵਿੱਚੋਂ ਇੱਕ 'ਯੋਨੀ ਡਿਸਚਾਰਜ' ਵਿੱਚ ਤਬਦੀਲੀ ਹੈ। ਇਸ ਤਬਦੀਲੀ ਵਿੱਚ ਰੰਗ, ਬਣਤਰ ਅਤੇ ਸਭ ਤੋਂ ਮਹੱਤਵਪੂਰਨ ਗੰਧ ਸ਼ਾਮਲ ਹੈ।
ਕੈਂਸਰ ਰਿਸਰਚ ਯੂਕੇ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਔਰਤਾਂ ਦੇ ਯੋਨੀ ਡਿਸਚਾਰਜ ਤੋਂ ਅਜੀਬ ਜਿਹੀ ਬਦਬੂ ਆਉਂਦੀ ਹੈ ਅਤੇ ਕਮਰ ਦੀਆਂ ਹੱਡੀਆਂ ਦੇ ਵਿਚਕਾਰ ਦਰਦ ਹੁੰਦਾ ਹੈ। ਅਜਿਹਾ ਨਹੀਂ ਹੈ ਕਿ ਯੋਨੀ ਡਿਸਚਾਰਜ ਵਿੱਚ ਬਦਲਾਅ ਕੈਂਸਰ ਦੀ ਨਿਸ਼ਾਨੀ ਹੈ, ਪਰ ਜੇਕਰ ਤੁਹਾਨੂੰ ਕੁਝ ਅਸਾਧਾਰਨ ਮਹਿਸੂਸ ਹੁੰਦਾ ਹੈ, ਤਾਂ ਡਾਕਟਰ ਨਾਲ ਸਲਾਹ ਕਰਨਾ ਬਿਹਤਰ ਹੋਵੇਗਾ।
ਇਹ ਵੀ ਪੜ੍ਹੋ: ਬੱਚਿਆਂ ਨੂੰ ਸਵੇਰੇ ਖਾਲੀ ਪੇਟ ਖਵਾਓ ਇਹ 5 ਹੈਲਥੀ ਫੂਡਸ, ਬਿਮਾਰੀਆਂ ਤੋਂ ਰਹਿਣਗੇ ਦੂਰ, ਹੋਣਗੇ ਕਈ ਫਾਇਦੇ
ਕੈਂਸਰ ਦੇ ਇਨ੍ਹਾਂ 10 ਲੱਛਣਾਂ ਨੂੰ ਪਛਾਣਨਾ ਵੀ ਜ਼ਰੂਰੀ ਹੈ
1. ਸੈਕਸ ਦੌਰਾਨ ਦਰਦ ਅਤੇ ਬੇਚੈਨੀ
2. ਸੰਭੋਗ ਤੋਂ ਬਾਅਦ, ਮਾਹਵਾਰੀ ਦੇ ਵਿਚਕਾਰ, ਜਾਂ ਮੇਨੋਪੌਜ਼ ਤੋਂ ਬਾਅਦ ਯੋਨੀ ਵਿੱਚੋਂ ਖੂਨ ਨਿਕਲਣਾ
3. ਪਿੱਠ ਦੇ ਹੇਠਲੇ ਹਿੱਸੇ ਜਾਂ ਪੇਲਿਵਸ ਵਿੱਚ ਦਰਦ ਹੋਣਾ
4. ਕਿਡਨੀ ਦੀ ਵਜ੍ਹਾ ਕਰਕੇ ਪਿੱਠ ਵਿੱਚ ਗੰਭੀਰ ਦਰਦ ਹੋਣਾ
5. ਕਬਜ ਰਹਿਣਾ
6. ਜ਼ਰੂਰਤ ਤੋਂ ਜ਼ਿਆਦਾ ਪੇਸ਼ਾਬ ਆਉਣਾ ਜਾਂ ਮੱਲ ਤਿਆਗ ਕਰਨਾ
7. ਆਪਣੇ ਬਲੈਡਰ ਜਾਂ ਅੰਤੜੀਆਂ ਦਾ ਕੰਟਰੋਲ ਗੁਆਉਣਾ
8. ਪੇਸ਼ਾਬ ਵਿੱਚ ਖੂਨ ਆਉਣਾ
9. ਇੱਕ ਜਾਂ ਦੋਹਾਂ ਪੈਰਾਂ ਵਿੱਚ ਸੋਜ ਹੋਣਾ
10. ਯੋਨੀ ਤੋਂ ਬੇਵਜ੍ਹਾ ਜ਼ਿਆਦਾ ਖੂਨ ਵਹਿਣਾ
ਇਹ ਵੀ ਪੜ੍ਹੋ: Alzheimer: ਇਸ ਦੇਸ਼ ਦੇ ਵਿਗਿਆਨੀਆਂ ਨੇ ਦੱਸਿਆ, ਅਲਜ਼ਾਈਮਰ ਤੋਂ ਛੇਤੀ ਪਾਉਣਾ ਹੈ ਛੁਟਕਾਰਾ, ਤਾਂ ਇਨ੍ਹਾਂ ਆਦਤਾਂ ਨੂੰ ਕਹੋ ਟਾਟਾ...ਬਾਏ-ਬਾਏ
Check out below Health Tools-
Calculate Your Body Mass Index ( BMI )