ਪੜਚੋਲ ਕਰੋ

Cancer caused by Heat: ਕੀ ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਹੋ ਸਕਦਾ ਹੈ ਕੈਂਸਰ? ਜਾਣੋ ਮਾਹਿਰਾਂ ਦਾ ਕੀ ਕਹਿਣਾ ਹੈ

ਇਨ੍ਹੀਂ ਦਿਨੀਂ ਹਰ ਕੋਈ ਗਰਮੀ ਕਾਰਨ ਪ੍ਰੇਸ਼ਾਨ ਹੈ। ਥੋੜ੍ਹੀ ਦੇਰ ਲਈ ਬਾਹਰ ਜਾਣ 'ਤੇ ਵੀ ਚਮੜੀ ਜਲਣ ਲੱਗ ਜਾਂਦੀ ਹੈ। ਧੁੱਪ ਕਾਰਨ ਪਸੀਨਾ ਆਉਣਾ, ਧੱਫੜ ਅਤੇ Sunburn ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।

Cancer caused by Heat: ਇਨ੍ਹੀਂ ਦਿਨੀਂ ਹਰ ਕੋਈ ਗਰਮੀ ਕਾਰਨ ਪ੍ਰੇਸ਼ਾਨ ਹੈ। ਥੋੜ੍ਹੀ ਦੇਰ ਲਈ ਬਾਹਰ ਜਾਣ 'ਤੇ ਵੀ ਚਮੜੀ ਜਲਣ ਲੱਗ ਜਾਂਦੀ ਹੈ। ਧੁੱਪ ਕਾਰਨ ਪਸੀਨਾ ਆਉਣਾ, ਧੱਫੜ ਅਤੇ Sunburn ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਹਾਲਾਂਕਿ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਕੈਂਸਰ ਹੋ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਬਹੁਤ ਜ਼ਿਆਦਾ ਦੇਰ ਤੱਕ ਧੁੱਪ ਵਿੱਚ ਰਹਿੰਦਾ ਹੈ ਤਾਂ ਸੂਰਜ ਦੀ ਰੌਸ਼ਨੀ ਵਿੱਚ ਮੌਜੂਦ ਅਲਟਰਾਵਾਇਲਟ ਰੇਡੀਏਸ਼ਨ ਉਸ ਦੀ ਚਮੜੀ ਦੇ ਸੈੱਲਾਂ ਵਿੱਚ ਮੌਜੂਦ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਮਿਊਟੇਸ਼ਨ ਹੋ ਸਕਦੀ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦੀ ਹੈ। ਧੁੱਪ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਕਿਸਾਨ ਅਤੇ ਮਜ਼ਦੂਰ ਵਰਗ ਦੇ ਲੋਕ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ (U.V Rays) ਕਾਰਨ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।

ਸੂਰਜ ਦੀ ਰੌਸ਼ਨੀ ਹੇਠ ਲਿਖੀਆਂ ਕਿਸਮਾਂ ਦੇ ਚਮੜੀ ਦੇ ਕੈਂਸਰ ਦਾ ਕਾਰਨ ਬਣਦੀ ਹੈ:

1. ਬੇਸਲ ਸੈੱਲ ਕਾਰਸਿਨੋਮਾ(BCC)
ਇਹ ਸੂਰਜ ਦੀਆਂ ਕਿਰਨਾਂ ਕਾਰਨ ਹੋਣ ਵਾਲੇ ਸਭ ਤੋਂ ਆਮ ਚਮੜੀ ਦੇ ਕੈਂਸਰਾਂ ਵਿੱਚੋਂ ਇੱਕ ਹੈ। ਇਸ ਦੇ ਮੁੱਖ ਪ੍ਰਭਾਵਿਤ ਖੇਤਰ ਹਨ ਚਿਹਰਾ, ਹੇਠਲਾ ਬੁੱਲ੍ਹ, ਨੱਕ, ਕੰਨ, ਬਾਹਾਂ, ਹੱਥ ਆਦਿ। ਇਹ ਇਕ ਬਹੁਤ ਜ਼ਿਆਦਾ Highly Treatable Skin ਕੈਂਸਰ ਹੈ। ਇਸ ਦਾ ਇਲਾਜ ਆਮ ਤੌਰ 'ਤੇ ਸਰਜਰੀ ਜਾਂ ਰੇਡੀਓਥੈਰੇਪੀ ਹੁੰਦਾ ਹੈ।

2. ਸਕੁਆਮਸ ਸੈੱਲ ਕਾਰਸਿਨੋਮਾ (Squamous cell carcinoma )
ਇਹ ਚਮੜੀ ਦੇ ਕੈਂਸਰ ਦੀ ਇੱਕ ਹੋਰ ਕਿਸਮ ਹੈ ਜੋ ਸੂਰਜ ਦੀ ਰੌਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਹੋ ਸਕਦਾ ਹੈ। ਇਹ ਉਨ੍ਹਾਂ ਹਿੱਸਿਆਂ 'ਤੇ ਜ਼ਿਆਦਾ ਹੁੰਦਾ ਹੈ ਜੋ ਸੂਰਜ ਦੀ ਰੌਸ਼ਨੀ ਦੇ ਜ਼ਿਆਦਾ ਸੰਪਰਕ ਵਿਚ ਹੁੰਦੇ ਹਨ। ਜਿਵੇਂ ਕਿ ਚਿਹਰਾ, ਕੰਨ, ਗਰਦਨ, ਹੱਥ। SCC, BCC ਨਾਲੋਂ ਵਧੇਰੇ ਖ਼ਤਰਨਾਕ ਹੁੰਦਾ ਹੈ, ਪਰ ਇਸ ਦਾ ਅਜੇ ਵੀ ਇੱਕੋ ਜਿਹੇ ਇਲਾਜ ਵਿਕਲਪਾਂ ਜਿਵੇਂ ਕਿ ਸਰਜਰੀ ਜਾਂ ਰੇਡੀਏਸ਼ਨ ਥੈਰੇਪੀ, ਜਾਂ ਬਹੁਤ ਸਾਰੇ ਮਾਮਲਿਆਂ ਵਿੱਚ ਦੋਵਾਂ ਦੇ ਸੁਮੇਲ ਨਾਲ ਇਲਾਜ ਕੀਤਾ ਜਾ ਸਕਦਾ ਹੈ।

(3) ਮੇਲੇਨੋਮਾ
ਮੇਲੇਨੋਮਾ ਚਮੜੀ ਦੇ ਕੈਂਸਰ ਦੀ ਇੱਕ ਕਿਸਮ ਹੈ ਜੋ ਸੂਰਜ ਦੀ ਰੌਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਹੋ ਸਕਦਾ ਹੈ, ਹਾਲਾਂਕਿ ਇਹ ਧੁੱਪ ਕਾਰਨ ਨਹੀਂ ਹੁੰਦਾ। ਇਹ ਚਮੜੀ ਦੇ ਕੈਂਸਰ ਦੀ ਸਭ ਤੋਂ ਖ਼ਤਰਨਾਕ ਕਿਸਮ ਹੈ ਜੋ ਆਮ ਤੌਰ 'ਤੇ moles ਨਾਲ ਜੁੜੀ ਹੁੰਦੀ ਹੈ, ਇਹ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਨਾ ਹੋਣ ਵਾਲੇ ਖੇਤਰਾਂ ਵਿੱਚ ਵੀ ਹੋ ਸਕਦੀ ਹੈ। ਇਸ ਦਾ ਇਲਾਜ ਸਰਜਰੀ ਹੈ, ਇਸ ਦੇ ਬਾਅਦ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਹੈ। ਸੂਰਜ ਦੀ ਰੌਸ਼ਨੀ ਕਾਰਨ ਹੋਣ ਵਾਲਾ ਸਭ ਤੋਂ ਗੰਭੀਰ ਚਮੜੀ ਦਾ ਕੈਂਸਰ ਮੇਲੇਨੋਮਾ ਹੈ।

ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਟਾਮਿਨ ਡੀ ਲਈ ਸੂਰਜ ਦੀਆਂ ਕਿਰਨਾਂ ਦਾ ਮੱਧਮ ਸੰਪਰਕ ਜ਼ਰੂਰੀ ਹੈ। ਭਾਰਤ ਵਿੱਚ ਇੱਕ ਅਧਿਐਨ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ ਜ਼ਿਆਦਾਤਰ ਭਾਰਤੀ ਆਬਾਦੀ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਹੈ। ਅਜਿਹੀ ਸਥਿਤੀ ਵਿੱਚ, ਸੂਰਜ ਦੀ ਰੌਸ਼ਨੀ ਦਾ ਸਹੀ ਤਰੀਕੇ ਨਾਲ ਅਨੰਦ ਲੈ ਕੇ ਕੰਮ ਕਰੋ ਅਤੇ ਸਨਸਕ੍ਰੀਨ, ਸਹੀ ਕੱਪੜਿਆਂ ਨਾਲ ਆਪਣੀ ਚਮੜੀ ਦੀ ਸੁਰੱਖਿਆ ਕਰੋ ਅਤੇ ਲੋੜ ਪੈਣ 'ਤੇ ਛਾਂ ਵਿੱਚ ਰਹੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ

PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ

School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ

Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ

for smartphones
and tablets

ਵੀਡੀਓਜ਼

CM Bhagwant Mann ਦੇ ਜੀਰਾ ਚ ਰੋਡ ਸ਼ੋਅ ਦੋਰਾਨ ਲੋਕਾਂ ਦੀ ਭੀੜJira 'ਚ ਮੁੱਖ ਮੰਤਰੀ Bhagwant Mann ਨੇ Laljit Bhullar ਦੇ ਹੱਕ ਕੀਤਾ ਚੋਣ ਪ੍ਰਚਾਰBarnala 'ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ, 22.5 ਲੱਖ ਦੀ ਠੱਗੀ ਦਾ ਮਾਮਲਾBarnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heat Stroke: ਬੱਚਿਆਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾਵੇ? ਲੱਛਣ ਪਛਾਣ ਇੰਝ ਕਰੋ ਬਚਾਅ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Mint Benefits: ਗਰਮੀਆਂ ‘ਚ ਪੁਦੀਨੇ ਨੂੰ ਇੰਝ ਕਰੋ ਡਾਈਟ ‘ਚ ਸ਼ਾਮਿਲ, ਸਰੀਰ ਨੂੰ ਠੰਡਕ ਦੇ ਨਾਲ ਮਿਲਣਗੇ ਕਈ ਫਾਇਦੇ

Arvind Kejriwal: ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਕੇਜਰੀਵਾਲ

Embed widget