ਬੁਖਾਰ ਠੀਕ ਹੋਣ ਮਗਰੋਂ ਭੁੱਲ ਕੇ ਵੀ ਨਾ ਕਰਿਓ ਇਹ 5 ਗਲਤੀਆਂ, ਸਿਹਤ ਨੂੰ ਹੋ ਜਾਏਗਾ ਵੱਡਾ ਨੁਕਸਾਨ
ਬੁਖਾਰ ਇਸ ਗੱਲ ਦਾ ਸੰਕੇਤ ਹੈ ਕਿ ਕੁਝ ਹਾਨੀਕਾਰਕ ਬੈਕਟੀਰੀਆ ਤੁਹਾਡੇ ਸਰੀਰ ਵਿੱਚ ਦਾਖਲ ਹੋ ਗਏ ਹਨ ਤੇ ਤੁਹਾਡਾ ਇਮਿਊਨ ਸਿਸਟਮ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸਾਡੇ ਸਰੀਰ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ।
Avoid Mistakes While Healing From Fever: ਬੁਖਾਰ ਇੱਕ ਬਹੁਤ ਹੀ ਆਮ ਸਮੱਸਿਆ ਹੈ। ਬੁਖਾਰ ਹੋਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਇਸ ਦਾ ਸਾਹਮਣਾ ਕਰਦੇ ਹਨ। ਬੁਖਾਰ ਇਸ ਗੱਲ ਦਾ ਸੰਕੇਤ ਹੈ ਕਿ ਕੁਝ ਹਾਨੀਕਾਰਕ ਬੈਕਟੀਰੀਆ ਤੁਹਾਡੇ ਸਰੀਰ ਵਿੱਚ ਦਾਖਲ ਹੋ ਗਏ ਹਨ ਤੇ ਤੁਹਾਡਾ ਇਮਿਊਨ ਸਿਸਟਮ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸਾਡੇ ਸਰੀਰ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ।
ਹਾਲਾਂਕਿ, ਬੁਖਾਰ ਦੀ ਸਥਿਤੀ ਵਿੱਚ, ਡਾਕਟਰ ਤੋਂ ਸਹੀ ਇਲਾਜ ਲੈਣਾ ਬਹੁਤ ਜ਼ਰੂਰੀ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਲੋਕ ਬੁਖਾਰ ਤੋਂ ਠੀਕ ਹੋ ਜਾਂਦੇ ਹਨ ਤਾਂ ਉਹ ਕੁਝ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤੇ ਕਈ ਹੋਰ ਸਮੱਸਿਆਵਾਂ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਬੇਸ਼ੱਕ ਮੈਡੀਕਲ ਸਾਇੰਸ ਵਿੱਚ ਇਸ ਬਾਰੇ ਵੱਖ ਰਾਏ ਹੋਏ ਪਰ ਆਯੁਰਵੈਦਿਕ ਇਨ੍ਹਾਂ ਗਲਤੀਆਂ ਤੋਂ ਵਰਜਦਾ ਹੈ।
ਆਯੁਰਵੈਦਿਕ ਮਾਹਿਰਾਂ ਅਨੁਸਾਰ ਬੁਖਾਰ ਨੂੰ ਆਯੁਰਵੇਦ ਵਿੱਚ ਜਵਾਰ ਕਿਹਾ ਜਾਂਦਾ ਹੈ। ਆਯੁਰਵੇਦ ਇਸ ਨੂੰ ਇੱਕ ਸਿੰਡਰੋਮ ਮੰਨਦਾ ਹੈ, ਜਿਸ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਕਈ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣਾ ਚਾਹੀਦਾ ਹੈ। ਸਿਹਤ ਮਾਹਿਰ 5 ਅਜਿਹੀਆਂ ਗਲਤੀਆਂ ਬਾਰੇ ਦੱਸਦੇ ਹਨ ਜਿਸ ਤੋਂ ਤੁਹਾਨੂੰ ਸਖਤੀ ਨਾਲ ਬਚਣਾ ਚਾਹੀਦਾ ਹੈ।
ਠੰਢੇ ਸਪੰਜਿੰਗ
ਸਰੀਰ ਦਾ ਉੱਚ ਤਾਪਮਾਨ ਦਰਸਾਉਂਦਾ ਹੈ ਕਿ ਤੁਹਾਡਾ ਸਰੀਰ ਇਸ ਸਮੇਂ ਕਿਸੇ ਬੀਮਾਰੀ ਨਾਲ ਲੜ ਰਿਹਾ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਤਾਪਮਾਨ ਨੂੰ ਘੱਟ ਕਰਨ ਲਈ ਕੋਲਡ ਸਪੰਜਿੰਗ ਕਰਦੇ ਹਨ। ਇਸ ਤਹਿਤ ਪਾਣੀ 'ਚ ਭਿੱਜਿਆ ਕੱਪੜਾ ਜਾਂ ਸਪੰਜ ਸਰੀਰ 'ਤੇ ਰੱਖਿਆ ਜਾਂਦਾ ਹੈ। ਤੁਸੀਂ ਅਕਸਰ ਲੋਕਾਂ ਨੂੰ ਬੁਖਾਰ 'ਚ ਮੱਥੇ 'ਤੇ ਰੁਮਾਲ ਬੰਨ੍ਹਦੇ ਦੇਖਿਆ ਹੋਵੇਗਾ। ਇਹ ਵੀ ਕੋਲਡ ਸਪੰਜਿੰਗ ਦੀ ਇੱਕ ਉਦਾਹਰਣ ਹੈ ਪਰ ਆਯੁਰਵੇਦ ਅਨੁਸਾਰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਸਰੀਰ ਦੀ ਗਰਮੀ ਨੂੰ ਘੱਟ ਕਰਨਾ ਠੀਕ ਨਹੀਂ।
ਐਂਟੀਪਾਇਰੇਟਿਕ ਦਵਾਈਆਂ ਲੈਣਾ
ਸਰੀਰ ਦਾ ਉੱਚ ਤਾਪਮਾਨ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ, ਪਰ ਦਵਾਈਆਂ ਦੀ ਮਦਦ ਨਾਲ ਇਸ ਨੂੰ ਦਬਾਉਣ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਕਈ ਵਾਰ ਇਹ ਸਮੱਸਿਆ ਹੋਰ ਰੂਪ ਲੈ ਲੈਂਦੀ ਹੈ।
ਠੰਢੇ ਫਲ ਤੇ ਜੂਸ
ਬੁਖਾਰ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ ਦੀ ਗਰਮੀ (ਅਗਨੀ) ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਠੰਢੇ ਫਲ ਤੇ ਉਨ੍ਹਾਂ ਦਾ ਜੂਸ ਪੀਂਦੇ ਹੋ ਤਾਂ ਇਹ ਅਗਨੀ ਨੂੰ ਜ਼ਿਆਦਾ ਘੱਟ ਕਰ ਸਕਦਾ ਹੈ ਤੇ ਤੁਹਾਡੀ ਪਾਚਨ ਕਿਰਿਆ ਨੂੰ ਕਮਜ਼ੋਰ ਕਰ ਸਕਦਾ ਹੈ।
ਜ਼ਿਆਦਾ ਭੋਜਨ
ਤੁਹਾਡੇ ਸਰੀਰ ਨੂੰ ਲਾਗ ਨਾਲ ਲੜਨ ਲਈ ਜ਼ਿਆਦਾ ਖਾਣ ਦੀ ਲੋੜ ਨਹੀਂ, ਸਗੋਂ ਤੁਹਾਡੀਆਂ ਅੰਤੜੀਆਂ ਨੂੰ ਲਾਗ ਨਾਲ ਲੜਨ ਲਈ ਭੋਜਨ ਤੋਂ ਬਰੇਕ ਲੈਣ ਦੀ ਲੋੜ ਹੁੰਦੀ ਹੈ। ਭੁੱਖ ਤੋਂ ਬਿਨਾਂ ਖਾਣਾ ਤੁਹਾਡੇ ਲਈ ਕਿਸੇ ਵੀ ਤਰ੍ਹਾਂ ਲਾਭਦਾਇਕ ਨਹੀਂ ਹੋ ਸਕਦਾ।
ਇਸ਼ਨਾਨ
ਜਿਵੇਂ ਕਿ ਅਸੀਂ ਤੁਹਾਨੂੰ ਤੀਜੇ ਨੁਕਤੇ ਵਿੱਚ ਸਮਝਾਇਆ ਹੈ ਤੁਹਾਡੇ ਸਰੀਰ ਦੀ ਅਗਨੀ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਹੁੰਦੀ ਹੈ। ਇਸ ਲਈ ਇਸ਼ਨਾਨ ਕਰਨ ਨਾਲ ਤੁਹਾਡੀ ਅਗਨੀ ਹੋਰ ਵੀ ਘੱਟ ਸਕਦੀ ਹੈ। ਇਸ ਕਾਰਨ ਕਈ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਸਕਦੀਆਂ ਹਨ।
Check out below Health Tools-
Calculate Your Body Mass Index ( BMI )