Vegetarian Diet: ਅੰਡਾ ਤੇ ਮੀਟ ਹੀ ਨਹੀਂ ਪ੍ਰੋਟੀਨ ਦਾ ਵੱਡਾ ਸ੍ਰੋਤ, ਇਹ ਸਾਕਾਹਾਰੀ ਭੋਜਨ ਵੀ ਨੇ ਪ੍ਰੋਟੀਨ ਦਾ ਭੰਡਾਰ
ਬਹੁਤ ਸਾਰੇ ਲੋਕਾਂ ਨੂੰ ਭਰਮ ਹੈ ਕਿ ਸਾਕਾਹਾਰੀ ਭੋਜਨ ਨਾਲ ਸਰੀਰ ਨੂੰ ਲੋੜੀਂਦੀ ਪ੍ਰੋਟੀਨ ਹਾਸਲ ਨਹੀਂ ਹੋ ਸਕਦੀ। ਖਾਸ ਤੌਰ 'ਤੇ ਜਿੰਮ ਜਾਣ ਵਾਲੇ ਲੋਕਾਂ ਜਾਂ ਫਿਰ ਲੰਬੀ ਬਿਮਾਰੀ ਤੋਂ ਠੀਕ ਹੋਣ ਮਰੀਜ਼ਾਂ ਨੂੰ ਅੰਡੇ ਤੇ ਮੀਟ ਖਾਣ ਦੀ ਸਲਾਹ...
Vegetarian Diet: ਬਹੁਤ ਸਾਰੇ ਲੋਕਾਂ ਨੂੰ ਭਰਮ ਹੈ ਕਿ ਸਾਕਾਹਾਰੀ ਭੋਜਨ ਨਾਲ ਸਰੀਰ ਨੂੰ ਲੋੜੀਂਦੀ ਪ੍ਰੋਟੀਨ ਹਾਸਲ ਨਹੀਂ ਹੋ ਸਕਦੀ। ਖਾਸ ਤੌਰ 'ਤੇ ਜਿੰਮ ਜਾਣ ਵਾਲੇ ਲੋਕਾਂ ਜਾਂ ਫਿਰ ਲੰਬੀ ਬਿਮਾਰੀ ਤੋਂ ਠੀਕ ਹੋਣ ਮਰੀਜ਼ਾਂ ਨੂੰ ਅੰਡੇ ਤੇ ਮੀਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬੇਸ਼ੱਕ ਇਹ ਸਹੀ ਹੈ ਕਿ ਅੰਡੇ ਤੇ ਮੀਟ ਪ੍ਰੋਟੀਨ ਦਾ ਵੱਡਾ ਸ੍ਰੋਤ ਹੁੰਦੇ ਹਨ ਪਰ ਸਾਕਾਹਾਰੀ ਭੋਜਨ ਰਾਹੀਂ ਵੀ ਇਸ ਦੀ ਲੋੜੀਂਦੀ ਮਾਤਰਾ ਹਾਸਲ ਕੀਤੀ ਜਾ ਸਕਦੀ ਹੈ।
ਦਰਅਸਲ ਪ੍ਰੋਟੀਨ ਸਾਡੇ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ। ਸਾਨੂੰ ਰੋਜ਼ਾਨਾ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਆਮ ਤੌਰ 'ਤੇ ਨਾਨਵੈਜ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਮੀਟ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਸ਼ਾਕਾਹਾਰੀ ਭੋਜਨ ਖਾਣ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਕਰਨ ਨਾਲ ਪ੍ਰੋਟੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ।
ਆਟੇ ਦੀ ਚਪਾਤੀ
ਤੁਸੀਂ ਆਟੇ ਨੂੰ ਚਪਾਤੀ, ਹਲਵਾ ਜਾਂ ਕਿਸੇ ਹੋਰ ਰੂਪ 'ਚ ਖਾ ਸਕਦੇ ਹੋ। ਆਟਾ ਕਾਰਬੋਹਾਈਡਰੇਟ ਦੇ ਨਾਲ-ਨਾਲ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਆਟੇ 'ਚ ਕਈ ਤਰ੍ਹਾਂ ਦੇ ਬੀ ਵਿਟਾਮਿਨ, ਜ਼ਿੰਕ, ਆਇਰਨ ਤੇ ਮੈਗਨੀਸ਼ੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਤੁਹਾਡੇ ਸਰੀਰ ਦੀ ਪਾਚਨ ਸ਼ਕਤੀ ਤੇ ਪੋਸ਼ਣ ਨੂੰ ਕਈ ਗੁਣਾ ਵਧਾਉਂਦੇ ਹਨ।
ਰੱਜ ਕੇ ਪੀਓ ਦੁੱਧ
ਦੁੱਧ ਪੀਣ ਨਾਲ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਵੀ ਮਿਲਦਾ ਹੈ। ਇਹੀ ਕਾਰਨ ਹੈ ਕਿ ਦੁੱਧ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
ਸੁੱਕੇ ਮੇਵੇ ਦਾ ਸੇਵਨ ਕਰੋ
ਜੇਕਰ ਤੁਸੀਂ ਹਰ ਰੋਜ਼ ਕਾਜੂ, ਬਦਾਮ, ਪਿਸਤਾ, ਅਖਰੋਟ ਅਤੇ ਮਖਾਣੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜੀਵਨ ਵਿੱਚ ਕਦੇ ਵੀ ਪ੍ਰੋਟੀਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ ਇਨ੍ਹਾਂ ਸਾਰੇ ਡਰਾਈ ਫਰੂਟਸ ਨੂੰ ਮਿਲਾ ਕੇ ਰੋਜ਼ਾਨਾ ਖਾਓ ਤੇ ਰੋਜ਼ਾਨਾ ਇਕ ਗਲਾਸ ਦੁੱਧ ਵੀ ਪੀਓ।
ਦਹੀਂ ਖਾਓ
ਜਿਹੜੇ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ, ਉਹ ਰੋਜ਼ਾਨਾ ਦੁਪਹਿਰ ਦੇ ਖਾਣੇ 'ਚ ਇਕ ਕਟੋਰੀ ਦਹੀਂ ਖਾਓ। ਇਸ ਨਾਲ ਤੁਹਾਨੂੰ ਪ੍ਰੋਟੀਨ ਮਿਲੇਗਾ ਤੇ ਪੇਟ 'ਚ ਠੰਢ ਵੀ ਰਹੇਗੀ।
ਦੇਸੀ ਛੋਲਿਆਂ ਦਾ ਨਾਸ਼ਤਾ ਕਰੋ
ਛੋਲੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜਦੋਂ ਕਿ ਨਾਸ਼ਤੇ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਦਿਨ ਭਰ ਕੰਮ ਕਰਨ ਲਈ ਲਗਾਤਾਰ ਊਰਜਾ ਮਿਲਦੀ ਹੈ। ਇਸ ਲਈ ਰੋਜ਼ਾਨਾ ਨਾਸ਼ਤੇ 'ਚ ਕਾਲੇ ਚਨੇ ਦਾ ਸੇਵਨ ਕਰੋ।
Check out below Health Tools-
Calculate Your Body Mass Index ( BMI )