ਪੜਚੋਲ ਕਰੋ

Alert! ਲੂ ਕਰਕੇ ਗਰਭਵਤੀ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਲੇਬਰ ਪੇਨ...ਬੱਚੇ ਦਾ ਹੋ ਸਕਦਾ ਜਨਮ, ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਜ਼ਬਰਦਸਤ ਗਰਮੀ ਪੈ ਰਹੀ ਹੈ। ਗਰਮੀ ਅਤੇ ਲੂ ਕਰਕੇ ਬਜ਼ੁਰਗ, ਵੱਡੇ, ਬੱਚੇ, ਗਰਭਵਤੀ ਔਰਤਾਂ ਅਤੇ ਨੌਜਵਾਨ ਸਭ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਸ ਵੇਲੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਸਮੇਂ ਗਰਮੀ ਅਤੇ ਲੂ ਕਰਕੇ ਕਈ ਲੋਕਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਹੈ। ਵਧਦੀ ਗਰਮੀ ਅਤੇ ਲੂ ਕਰਕੇ ਬਜ਼ੁਰਗ, ਬੱਚੇ, ਗਰਭਵਤੀ ਔਰਤਾਂ ਸਭ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇ ਕੁਝ ਹਿੱਸਿਆਂ ਵਿੱਚ ਗਰਮੀ 45-50 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਹੈ।

ਇਨ੍ਹੀਂ ਦਿਨੀਂ ਦਿੱਲੀ ਦੇ ਮੁੰਗੇਸ਼ਪੁਰ, ਨਜਫਗੜ੍ਹ ਅਤੇ ਨਰੇਲਾ 'ਚ ਵੀ ਅਜਿਹੀ ਹੀ ਭਿਆਨਕ ਗਰਮੀ ਪੈ ਰਹੀ ਹੈ। ਇਨ੍ਹਾਂ ਥਾਵਾਂ 'ਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪਾਕਿਸਤਾਨ ਦੀ ਵੀ ਅਜਿਹੀ ਹੀ ਸਥਿਤੀ ਹੈ। ਪਾਕਿਸਤਾਨ ਵਿੱਚ ਗਰਮੀ 52 ਡਿਗਰੀ ਤੱਕ ਪਹੁੰਚ ਗਈ ਹੈ। ਹਾਲਾਂਕਿ, ਵਧਦਾ ਤਾਪਮਾਨ ਅਤੇ ਲੂ ਸਿਹਤ ਲਈ ਹਾਨੀਕਾਰਕ ਹੈ। ਇਹ ਗਰਮੀ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਬਹੁਤ ਖਤਰਨਾਕ ਹੈ।

ਅਮਰੀਕੀ ਖੋਜ ਮੁਤਾਬਕ ਹਾਲ ਹੀ 'ਚ ਇਕ ਅਧਿਐਨ ਸਾਹਮਣੇ ਆਇਆ ਹੈ। ‘ਜਰਨਲ ਜਾਮਾ ਨੈੱਟਵਰਕ ਓਪਨ’ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ‘ਨੇਵਾਦਾ ਨੇਵਾਯੂਨੀਵਰਸਿਟੀ ਆਫ ਅਮਰੀਕਾ’ ਦੇ ਖੋਜਕਰਤਾਵਾਂ ਮੁਤਾਬਕ ਇਸ ਵਿੱਚ ਯੂਨੀਵਰਸਿਟੀ ਦੇ ਨਾਲ-ਨਾਲ ਏਮੋਰੀ, ਯੇਲ ਅਤੇ ਉਟਾਹ ਯੂਨੀਵਰਸਿਟੀਆਂ ਦੇ ਖੋਜਕਾਰ ਵੀ ਸ਼ਾਮਲ ਸਨ। ਇਸ ਖੋਜ ਵਿੱਚ ਨੈਸ਼ਨਲ ਸੈਂਟਰ ਫਾਰ ਐਟਮੌਸਫੇਰਿਕ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।

ਇਹ ਵੀ ਪੜ੍ਹੋ: ਵਿਦੇਸ਼ 'ਚ ਛੁੱਟੀਆਂ ਮਨਾਉਣ ਗਏ ਵਿਅਕਤੀ ਨੇ ਬੈਗ 'ਚ ਰੱਖ ਲਈ ਇਹ ਛੋਟੀ ਜਿਹੀ ਚੀਜ਼, ਹੁਣ ਅੱਧੀ ਜ਼ਿੰਦਗੀ ਹੋਊਗੀ ਖਰਾਬ

ਇਸ ਖੋਜ ਵਿੱਚ ਇਹ ਵੀ ਸਾਬਤ ਹੋਇਆ ਹੈ ਕਿ ਗਰਮੀ ਕਰਕੇ ਕਿਸੇ ਵੀ ਗਰਭਵਤੀ ਔਰਤ ਨੂੰ ਸਮੇਂ ਤੋਂ ਪਹਿਲਾਂ ਡਿਲੀਵਰੀ ਦੇ ਨਾਲ-ਨਾਲ ਲੇਬਰ ਪੇਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜਲਵਾਯੂ ਤਬਦੀਲੀ ਕਾਰਨ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ। ਇੰਨੀ ਅੱਤ ਦੀ ਗਰਮੀ, ਲੂ ਕਾਰਨ ਤੀਬਰਤਾ ਵੱਧ ਰਹੀ ਹੈ। ਗਰਮੀ ਕਾਰਨ ਇਹ ਮੌਸਮ ਗਰਭਵਤੀ ਔਰਤ ਅਤੇ ਅਣਜੰਮੇ ਬੱਚੇ ਲਈ ਬਹੁਤ ਖਤਰਨਾਕ ਹੈ। ਇਹ ਖੋਜ 50 ਤੋਂ ਵੱਧ ਮਹਾਨਗਰਾਂ ਵਿੱਚ ਕੀਤੀ ਗਈ ਹੈ। ਇਹ ਖੋਜ ਪੈਦਾ ਹੋਣ ਵਾਲੇ ਬੱਚਿਆਂ 'ਤੇ ਆਧਾਰਿਤ ਹੈ। ਇਸ ਖੋਜ ਵਿੱਚ ਖੋਜਕਰਤਾਵਾਂ ਨੇ 1993 ਤੋਂ 2017 ਦਰਮਿਆਨ ਪੈਦਾ ਹੋਏ 5.31 ਕਰੋੜ ਬੱਚਿਆਂ ਦੇ ਜਨਮ ਨਾਲ ਸਬੰਧਤ ਸਮੁੱਚੇ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਇਸ ਖੋਜ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਲੂ ਜਾਂ ਤਾਪਮਾਨ ਚਾਰ ਦਿਨ ਤੱਕ ਇਸੇ ਤਰ੍ਹਾਂ ਰਹਿੰਦਾ ਹੈ ਤਾਂ ਇਸ ਗਰਮ ਸਥਿਤੀ ਵਿੱਚ ਸਮੇਂ ਤੋਂ ਪਹਿਲਾਂ ਪ੍ਰੀ ਮਚਿਊਰ ਡਿਲੀਵਰੀ ਅਤੇ ਸਮੇਂ ਤੋਂ ਪਹਿਲਾਂ ਜਨਮ ਲੈਣ ਦੀ ਗਿਣਤੀ ਵੱਧ ਸਕਦੀ ਹੈ।

ਰਿਸਰਚ ਵਿੱਚ ਆਈ ਰਿਪੋਰਟ
ਗਰਮੀਆਂ ਵਿੱਚ ਮਿਆਦ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦੀ ਗਿਣਤੀ 21, 53, 609 ਹੈ। ਜਦੋਂ ਕਿ ਸ਼ੁਰੂਆਤੀ ਮਿਆਦ ਵਿੱਚ ਜਲਦੀ ਪੈਦਾ ਹੋਏ ਬੱਚੇ 57,95,313 ਹਨ। ਇਨ੍ਹਾਂ ਵਿੱਚੋਂ 30 ਫੀਸਦੀ ਮਾਵਾਂ ਸਨ ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਸੀ। ਜਦੋਂ ਕਿ 53.8 ਫੀਸਦੀ 25 ਤੋਂ 34 ਸਾਲ ਦੀ ਉਮਰ ਦੀਆਂ ਹਨ। ਉੱਥੇ ਹੀ 16.3 ਫੀਸਦੀ ਔਰਤਾਂ ਅਜਿਹੀਆਂ ਸਨ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਸੀ। ਇਸ ਰਿਪੋਰਟ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ 25 ਸਾਲਾਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਖੋਜ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਦੀ ਸ਼ਿਕਾਇਤ ਕਾਫੀ ਵੱਧ ਗਈ ਹੈ।

ਭਾਰਤ ਪਹਿਲੇ ਨੰਬਰ 'ਤੇ

ਸੰਯੁਕਤ ਰਾਸ਼ਟਰ ਦੁਆਰਾ ਜਾਰੀ ਨਵੀਂ ਰਿਪੋਰਟ "ਬੌਰਨ ਟੂ ਸੂਨ: ਡਿਕੇਡ ਆਫ ਐਕਸ਼ਨ ਆਨ ਪ੍ਰੀਟਰਮ ਬਰਥ" ਨੇ ਖੁਲਾਸਾ ਕੀਤਾ ਹੈ ਕਿ ਸਾਲ 2020 ਦੌਰਾਨ ਭਾਰਤ ਵਿੱਚ 30.2 ਲੱਖ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਸੀ। ਇਸ ਦੇ ਨਾਲ ਹੀ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਦਿਨ-ਬ-ਦਿਨ 13 ਫੀਸਦੀ ਵੱਧ ਰਹੀ ਹੈ। ਭਾਰਤ ਵਿੱਚ ਹਰ 13ਵਾਂ ਬੱਚਾ ਸਮੇਂ ਤੋਂ ਪਹਿਲਾਂ ਪੈਦਾ ਹੁੰਦਾ ਹੈ। ਅੰਕੜਿਆਂ ਮੁਤਾਬਕ ਸਾਲ 2020 'ਚ ਦੁਨੀਆ 'ਚ ਪੈਦਾ ਹੋਏ ਬੱਚਿਆਂ 'ਚੋਂ 22.5 ਫੀਸਦੀ ਭਾਰਤੀ ਸਨ। ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ: Eye Stroke: ਗਰਮੀਆਂ 'ਚ 'ਆਈ ਸਟ੍ਰੋਕ' ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ, ਰੋਕਥਾਮ ਲਈ ਕਰੋ ਇਹ ਉਪਾਅ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Embed widget