Gram Water Benefits: ਕੀ ਤੁਸੀਂ ਵੀ ਛੋਲੇ ਭਿਉਂਣ ਮਗਰੋਂ ਰੋੜ੍ਹ ਦਿੰਦੇ ਹੋ ਪਾਣੀ? ਫਾਇਦੇ ਜਾਣ ਕੇ ਕਹੋਗੇ, ਇਹ ਤਾਂ ਸੱਚਮੁੱਚ ਅੰਮ੍ਰਿਤ
Health news: ਇਸ ਨੂੰ ਪੀਣ ਨਾਲ ਤੁਹਾਨੂੰ ਜ਼ਬਰਦਸਤ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਛੋਲਿਆਂ ਦਾ ਪਾਣੀ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
Gram Water Benefits: ਤੁਸੀਂ ਸਾਰੇ ਛੋਲਿਆਂ ਦੇ ਫਾਇਦਿਆਂ ਤੋਂ ਜਾਣੂ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਪਾਣੀ ਤੁਹਾਡੇ ਸਰੀਰ ਲਈ ਕਿੰਨਾ ਫਾਇਦੇਮੰਦ ਹੈ। ਜੇਕਰ ਤੁਸੀਂ ਭਿੱਜੇ ਹੋਏ ਛੋਲਿਆਂ ਦਾ ਪਾਣੀ ਸੁੱਟ ਦਿੰਦੇ ਹੋ ਤਾਂ ਅਜਿਹੀ ਗਲਤੀ ਕਰਨੀ ਬੰਦ ਕਰ ਦਿਓ। ਇਸ ਨੂੰ ਪੀਣ ਨਾਲ ਤੁਹਾਨੂੰ ਜ਼ਬਰਦਸਤ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਛੋਲਿਆਂ ਦਾ ਪਾਣੀ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਭਿੱਜੇ ਛੋਲਿਆਂ ਦਾ ਪਾਣੀ ਪੀਣ ਦੇ ਫਾਇਦੇ
1. ਭਿੱਜੇ ਛੋਲਿਆਂ ਦਾ ਪਾਣੀ ਪੀਣ ਨਾਲ ਇਮਿਊਨਿਟੀ ਵਧ ਸਕਦੀ ਹੈ। ਅਸਲ 'ਚ ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਤੁਹਾਨੂੰ ਅੰਦਰੋਂ ਮਜ਼ਬੂਤਬਣਾਉਂਦੇ ਹਨ। ਚਨੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਏ, ਬੀ, ਸੀ, ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਭਿਉਂਦੇ ਹੋ, ਤਾਂ ਇਸ ਦੇ ਸਾਰੇ ਵਿਟਾਮਿਨ ਤੇ ਖਣਿਜ ਪਾਣੀ ਵਿੱਚ ਲੀਨ ਹੋ ਜਾਂਦੇ ਹਨ। ਇਸ ਨੂੰ ਪੀਣ ਨਾਲ ਇਮਿਊਨਿਟੀ ਵਧ ਸਕਦੀ ਹੈ।
2. ਭਿੱਜੇ ਹੋਏ ਛੋਲਿਆਂ ਦਾ ਪਾਣੀ ਪੀਣ ਨਾਲ ਸਰੀਰ ਊਰਜਾਵਾਨ ਰਹਿੰਦਾ ਹੈ। ਇਹ ਇੱਕ ਕਿਸਮ ਦਾ ਕੁਦਰਤੀ ਊਰਜਾ ਡਰਿੰਕ ਹੈ। ਇਹ ਸਰੀਰ ਵਿੱਚ ਹਾਈਡ੍ਰੇਸ਼ਨ ਨੂੰ ਵੀ ਵਧਾਉਂਦਾ ਹੈ।
3. ਚਨੇ 'ਚ ਫਾਈਬਰ ਪਾਇਆ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਭਿਉਂ ਕੇ ਰੱਖਦੇ ਹੋ ਤਾਂ ਇਸ ਦਾ ਪਾਣੀ ਵੀ ਉਹੀ ਗੁਣ ਗ੍ਰਹਿਣ ਕਰਦਾ ਹੈ। ਛੋਲਿਆਂ ਦਾ ਪਾਣੀ ਪੀਣ ਨਾਲ ਪਾਚਨ ਸ਼ਕਤੀ ਵਧਦੀ ਹੈ। ਇਸ ਨਾਲ ਤੁਹਾਡੀਆਂ ਅੰਤੜੀਆਂ ਸਾਫ਼ ਹੁੰਦੀਆਂ ਹਨ। ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
4. ਕਬਜ਼ ਦੀ ਸਮੱਸਿਆ 'ਚ ਚਨੇ ਦਾ ਪਾਣੀ ਕਮਾਲ ਕਰ ਸਕਦਾ ਹੈ। ਇਹ ਪਾਚਕ ਦਰ ਨੂੰ ਵਧਾਉਂਦਾ ਹੈ। ਇਹ ਸੁੱਕੇ ਮਲ ਵਿੱਚ ਪਾਣੀ ਨੂੰ ਜੋੜਦਾ ਹੈ ਤੇ ਮਲ ਤਿਆਗ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ। ਇਸ ਨਾਲ ਤੁਸੀਂ ਬਲੋਟਿੰਗ ਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
5. ਛੋਲਿਆਂ ਦਾ ਪਾਣੀ ਮਾਸਪੇਸ਼ੀਆਂ ਦੇ ਦਰਦ ਤੇ ਅਕੜਾਅ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਅਸਲ 'ਚ ਇਸ 'ਚ ਆਇਰਨ, ਪ੍ਰੋਟੀਨ ਤੇ ਕੈਲਸ਼ੀਅਮ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ।
6. ਜੇਕਰ ਤੁਸੀਂ ਆਪਣੀ ਡਾਈਟ 'ਚ ਛੋਲਿਆਂ ਦੇ ਪਾਣੀ ਨੂੰ ਸ਼ਾਮਲ ਕਰਦੇ ਹੋ, ਤਾਂ ਇਸ ਨਾਲ ਤੁਹਾਡਾ ਭਾਰ ਘਟਾਉਣ ਦਾ ਸਫਰ ਆਸਾਨ ਹੋ ਸਕਦਾ ਹੈ। ਚਨੇ ਵਿੱਚ ਫਾਈਬਰ ਹੁੰਦਾ ਹੈ ਜਿਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ। ਇਸ ਨਾਲ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ।
7. ਛੋਲਿਆਂ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਾਲੇ ਚਨੇ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਹੌਲੀ-ਹੌਲੀ ਪਚਦੇ ਹਨ ਤੇ ਘੁਲਣਸ਼ੀਲ ਫਾਈਬਰ ਖੂਨ ਵਿੱਚ ਸ਼ੂਗਰ ਸੋਖਣ ਨੂੰ ਕੰਟਰੋਲ ਕਰਦਾ ਹੈ।
Check out below Health Tools-
Calculate Your Body Mass Index ( BMI )