(Source: ECI/ABP News/ABP Majha)
ਪੀਜ਼ਾ ਟੌਪਿੰਗਸ 'ਚ ਵਰਤੇ ਜਾਣ ਵਾਲੇ ਇਸ ਫਲ ਤੋਂ ਸਿਹਤ ਨੂੰ ਮਿਲਦੇ ਹਨ ਜ਼ਬਰਦਸਤ ਫਾਇਦੇ...ਜਾਣੋ
Olive Health Benefits: ਜੈਤੂਨ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਨੂੰ ਫ੍ਰੀ ਰੈਡੀਕਲ ਦੇ ਨੁਕਸਾਨ ਤੋਂ ਬਚਾਉਂਦੇ ਹਨ। ਇਹ ਦਿਲ ਦੀ ਸਿਹਤ ਤੋਂ ਲੈ ਕੇ ਚਮੜੀ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
Olive Health Benefits: ਜੈਤੂਨ ਦੇ ਤੇਲ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਕਈ ਘਰਾਂ ਵਿੱਚ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੈਤੂਨ ਦੇ ਤੇਲ ਵਿੱਚ ਹੀ ਭੋਜਨ ਤਿਆਰ ਕੀਤਾ ਜਾਂਦਾ ਹੈ। ਇਹ ਤੇਲ ਜੈਤੂਨ ਨਾਮਕ ਫਲ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਜ਼ਰਾ ਸੋਚੋ ਜੇ ਜੈਤੂਨ ਦਾ ਤੇਲ ਇੰਨਾ ਹੀ ਫ਼ਾਇਦੇਮੰਦ ਹੈ ਤਾਂ ਜੈਤੂਨ ਖਾਣ ਨਾਲ ਕਿੰਨਾ ਫ਼ਾਇਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਜੈਤੂਨ ਖਾਣ ਦੇ ਫਾਇਦੇ ਦੱਸ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...
ਜਾਣੋ ਜੈਤੂਨ ਖਾਣ ਦੇ ਫਾਇਦੇ
1. ਜੈਤੂਨ ਖਾਣ ਨਾਲ ਹੱਡੀਆਂ ਨੂੰ ਕਾਫੀ ਫਾਇਦਾ ਮਿਲਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਪੋਲੀਫੇਨੌਲ ਹੱਡੀਆਂ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਓਸਟੀਓਪੋਰੋਸਿਸ ਦੇ ਲੱਛਣਾਂ ਨੂੰ ਘੱਟ ਕਰਦਾ ਹੈ ਤੇ ਹੱਡੀਆਂ ਨੂੰ ਸਿਹਤਮੰਦ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਜੈਤੂਨ 'ਚ ਮੌਜੂਦ ਪੋਲੀਫੇਨੌਲ ਹੱਡੀਆਂ 'ਤੇ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜੋ ਹੱਡੀਆਂ ਦੇ ਕਟਣ ਦਾ ਕਾਰਨ ਬਣਦੇ ਹਨ।
2. ਜੈਤੂਨ ਦੇ ਸੇਵਨ ਨਾਲ ਵੀ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਦਰਅਸਲ, ਜੈਤੂਨ 'ਤੇ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਇਸ ਵਿਚ ਮੌਜੂਦ ਲਿਨੋਲਿਕ ਐਸਿਡ ਸਰੀਰ ਵਿਚ ਜਮ੍ਹਾ ਚਰਬੀ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।ਇਸ ਤੋਂ ਇਲਾਵਾ ਇਸ ਵਿਚ ਓਲੀਓਰੋਪੀਨ ਨਾਮ ਦਾ ਇਕ ਬਹੁਤ ਮਹੱਤਵਪੂਰਨ ਫੋਲਿਕ ਮਿਸ਼ਰਣ ਹੁੰਦਾ ਹੈ, ਜੋ ਮੋਟਾਪਾ ਰੋਕੂ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਫਲ ਘੱਟ ਕੈਲੋਰੀ ਲਈ ਵੀ ਜਾਣਿਆ ਜਾਂਦਾ ਹੈ।ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
3. ਦਿਲ ਨੂੰ ਸਿਹਤਮੰਦ ਰੱਖਣ 'ਚ ਜੈਤੂਨ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਅਸਲ 'ਚ ਇਸ 'ਚ ਮੌਜੂਦ ਫੀਨੋਲਿਕ ਕੰਪਾਊਂਡ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਯਾਨੀ ਕਿ ਖਰਾਬ ਕੋਲੈਸਟ੍ਰੋਲ ਤੋਂ ਬਚਾ ਕੇ ਕੋਰੋਨਰੀ ਹਾਰਟ ਡਿਜ਼ੀਜ਼ ਦੇ ਖਤਰੇ ਨੂੰ ਘੱਟ ਕਰਨ 'ਚ ਕਾਰਗਰ ਸਾਬਤ ਹੋ ਸਕਦਾ ਹੈ। ਜੈਤੂਨ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
4. ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਲਈ ਡਾਈਟ 'ਚ ਜੈਤੂਨ ਨੂੰ ਜ਼ਰੂਰ ਸ਼ਾਮਲ ਕਰੋ। ਇਸ 'ਚ ਮੌਜੂਦ ਐਂਟੀਆਕਸੀਡੈਂਟਸ ਜਿਵੇਂ ਕਿ ਲੂਟੀਨ ਅਤੇ ਜ਼ੈਕਸੈਂਥਿਨ ਰੈਟਿਨਾ ਤੇ ਮੈਕੂਲਾ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।ਇਸ 'ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਹੁੰਦਾ ਹੈ।
5. ਜੈਤੂਨ ਵਿੱਚ ਮੌਜੂਦ ਮੋਨੋਸੈਚੁਰੇਟਿਡ ਫੈਟੀ ਐਸਿਡ ਯਾਦਦਾਸ਼ਤ ਨੂੰ ਸੁਰੱਖਿਅਤ ਰੱਖਣ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ ਅਤੇ ਯਾਦਦਾਸ਼ਤ ਦੇ ਨੁਕਸਾਨ ਦੀ ਸਮੱਸਿਆ ਨੂੰ ਘਟਾ ਕੇ ਯਾਦਦਾਸ਼ਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
Check out below Health Tools-
Calculate Your Body Mass Index ( BMI )