Health Tips: ਇਹ ਹਨ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ, ਤੁਰਤ ਕਰੋ ਇਹ ਕੰਮ...
Vitamin B12 Deficiency- ਵਿਟਾਮਿਨ ਬੀ12 (Vitamin B12) ਦੀ ਕਮੀ ਕਾਰਨ ਕਈ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਟਾਮਿਨ ਬੀ12 ਦੀ ਕਮੀ (Vitamin B12 Deficiency) ਹੋਣ ਜਾਣ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ ਰਹਿਣ ਲੱਗਦੀ ਹੈ।
Vitamin B12 Deficiency- ਵਿਟਾਮਿਨ ਬੀ12 (Vitamin B12) ਦੀ ਕਮੀ ਕਾਰਨ ਕਈ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਟਾਮਿਨ ਬੀ12 ਦੀ ਕਮੀ (Vitamin B12 Deficiency) ਹੋਣ ਜਾਣ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ ਰਹਿਣ ਲੱਗਦੀ ਹੈ।
ਇਸ ਕਰਕੇ ਸਰੀਰ ਟੁੱਟਿਆ-ਟੁੱਟਿਆ ਮਹਿਸੂਸ ਕਰਦਾ ਹੈ ਅਤੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਇਸ ਲਈ ਵਿਟਾਮਿਨ ਬੀ12 ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ।
ਆਓ ਜਾਣਦੇ ਹਾਂ ਇਸ ਦੇ ਅਹਿਮ ਲੱਛਣਾਂ ਤੇ ਇਲਾਜ ਬਾਰੇ ਡਿਟੇਲ...
ਸਰੀਰ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਇਹ ਸਾਡੇ ਸਰੀਰ ਦੀਆਂ ਨਸਾਂ ਅਤੇ ਸੈੱਲਾਂ ਨੂੰ ਵੀ ਤੰਦਰੁਸਤ ਰੱਖਦਾ ਹੈ। ਡੀਐਨਏ ਲਈ ਵੀ ਇਹ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ। ਵਿਟਾਮਿਨ ਬੀ12 ਦਾ ਸਭ ਤੋਂ ਮਹੱਤਵਪੂਰਨ ਕੰਮ ਖੂਨ ਵਿਚ ਆਰਬੀਸੀ ਬਣਾਉਣਾ ਹੈ।
ਆਰਬੀਸੀ ਦਾ ਅਰਥ ਹੈ ਲਾਲ ਲਹੂ ਦੇ ਸੈੱਲ। ਲਾਲ ਖੂਨ ਦੇ ਸੈੱਲ ਸਰੀਰ ਦੇ ਹਰ ਹਿੱਸੇ ਨੂੰ ਆਕਸੀਜਨ ਪਹੁੰਚਾਉਂਦੇ ਹਨ। ਯਾਨੀ ਜੇਕਰ ਵਿਟਾਮਿਨ ਬੀ12 ਦੀ ਕਮੀ ਹੁੰਦੀ ਹੈ ਤਾਂ ਆਕਸੀਜਨ ਸਰੀਰ ਵਿੱਚ ਠੀਕ ਤਰ੍ਹਾਂ ਨਹੀਂ ਪਹੁੰਚ ਪਾਉਂਦੀ ਅਤੇ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦੀ ਹੈ।
ਵਿਟਾਮਿਨ ਬੀ 12 ਦੀ ਕਮੀ ਦੇ ਲੱਛਣ
ਵਿਟਾਮਿਨ ਬੀ12 ਦੀ ਕਮੀ ਹੋਣ ਦੇ ਕਾਰਨ ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਰਹਿਣ ਲੱਗਦੀ ਹੈ। ਇਸ ਦੀ ਕਮੀਂ ਨਾਲ ਸਾਡੇ ਸਰੀਰ ਵਿਚ ਆਕਸੀਜਨ ਦਾ ਸਹੀ ਪ੍ਰਵਾਹ ਨਹੀਂ ਹੁੰਦਾ। ਜਿਸ ਕਾਰਨ ਸਾਡਾ ਸਰੀਰ ਟੁੱਟਣ ਲੱਗਦਾ ਹੈ।
ਵਿਟਾਮਿਨ ਬੀ12 ਦੀ ਕਮੀਂ ਨਸਾਂ ਦੀ ਕਮਜ਼ੋਰੀ ਦਾ ਵੀ ਕਾਰਨ ਬਣਦੀ ਹੈ। ਨਸਾਂ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ਲਈ ਸਾਡੇ ਸਰੀਰ ਨੂੰ ਵਿਟਾਮਿਨ ਬੀ12 ਦੀ ਲੋੜ ਪੈਂਦੀ ਹੈ। ਇਸ ਕਾਰਨ ਹੱਥਾਂ-ਪੈਰਾਂ ਨਾਲ ਕੋਈ ਕੰਮ ਕਰਨ ਵਿਚ ਸਮੱਸਿਆ ਆਉਂਦੀ ਹੈ।
ਵਿਟਾਮਿਨ ਬੀ12 ਦੀ ਕਮੀਂ ਦਾ ਸਿੱਧਾ ਅਸਰ ਸਾਡੀਆਂ ਅੱਖਾਂ ਉੱਤੇ ਵੀ ਪੈਂਦਾ ਹੈ। ਇਸ ਕਾਰਨ ਸਾਡੀਆਂ ਅੱਖਾਂ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਕਾਰਨ ਸਾਡੀ ਨਿਗ੍ਹਾ ਵੀ ਕਮਜ਼ੋਰ ਹੋ ਜਾਂਦੀ ਹੈ।
ਵਿਟਾਮਿਨ ਬੀ12 ਦੀ ਕਮੀਂ ਸਾਡੀ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੀ ਕਮੀਂ ਕਾਰਨ ਸਾਡੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਅਸੀਂ ਚੀਜ਼ਾਂ ਨੂੰ ਭੁੱਲਣ ਲੱਗਦੇ ਹਾਂ।
ਵਿਟਾਮਿਨ ਬੀ12 ਦੀ ਕਮੀਂ ਹੋਣ ਨਾਲ ਸਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਚਿੜਚਿੜਾਪਨ, ਬੇਚੈਨੀ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋਣਗੀਆਂ।
ਵਿਟਾਮਿਨ ਬੀ 12 ਦੀ ਕਮੀ ਕਾਰਨ ਬੋਲਣ ਅਤੇ ਚੱਲਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਜੇਕਰ ਵਿਟਾਮਿਨ ਬੀ 12 ਦੀ ਕਮੀਂ ਵਧ ਜਾਵੇ ਤਾਂ ਬਾਂਝਪਨ ਜਾਂ ਨਪੁੰਸਕਤਾ ਦੀ ਸਮੱਸਿਆ ਵੀ ਆ ਸਕਦੀ ਹੈ।
ਵਿਟਾਮਿਨ ਬੀ 12 ਦੀ ਕਮੀ ਹੋਣ ਦਾ ਕਾਰਨ
ਵਿਟਾਮਿਨ ਬੀ12 ਦੀ ਕਮੀਂ ਦੇ ਕਈ ਕਾਰਨ ਹੋ ਸਕਦੇ ਹਨ। ਸਹੀ ਖ਼ੁਰਾਕ ਨਾ ਖਾਣ ਕਰਕੇ ਵਿਟਾਮਿਨ ਬੀ12 ਦੀ ਕਮੀਂ ਹੋ ਸਕਦੀ ਹੈ। ਜੇਕਰ ਤੁਹਾਨੂੰ ਕੋਈ ਪੇਟ ਦੀ ਸਮੱਸਿਆ ਹੈ, ਤਾਂ ਵੀ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਅਨੀਮੀਆ, ਪਾਚਨ ਦੀਆਂ ਸਮੱਸਿਆਵਾਂ, ਸਰਜਰੀ, ਜ਼ਿਆਦਾ ਸ਼ਰਾਬ ਪੀਣਾ ਵੀ ਵਿਟਾਮਿਨ ਬੀ12 ਦੇ ਕਾਰਨ ਬਣ ਸਕਦੇ ਹਨ।
ਵਿਟਾਮਿਨ ਬੀ12 ਦੀ ਕਮੀ ਨੂੰ ਤੁਸੀਂ ਚੰਗੀ ਡਾਇਟ ਨਾਲ ਪੂਰਾ ਕਰ ਸਕਦੇ ਹੋ। ਵਿਟਾਮਿਨ ਬੀ12 ਹਰ ਕਿਸਮ ਦੇ ਅਨਾਜ, ਦੁੱਧ, ਦਹੀਂ, ਅੰਡੇ, ਮੀਟ, ਮੱਛੀ, ਫੋਰਟੀਫਾਈਡ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
Check out below Health Tools-
Calculate Your Body Mass Index ( BMI )