(Source: ECI/ABP News/ABP Majha)
Honey in Monsoon : ਕੀ ਅਸੀਂ ਬਰਸਾਤ ਦੇ ਮੌਸਮ 'ਚ ਸ਼ਹਿਦ ਖਾ ਸਕਦੇ ਹਾਂ ? ਜਾਣੋ ਇਸਦੇ ਫਾਇਦੇ
ਇਮਿਊਨ ਪਾਵਰ ਵਧਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕਈ ਲੋਕਾਂ ਦੇ ਮਨ 'ਚ ਸਵਾਲ ਹੋ ਸਕਦਾ ਹੈ ਕਿ ਕੀ ਅਸੀਂ ਬਰਸਾਤ ਦੇ ਮੌਸਮ 'ਚ ਸ਼ਹਿਦ ਦਾ ਸੇਵਨ ਕਰ ਸਕਦੇ ਹਾਂ?
Honey Benefits : ਬਰਸਾਤ ਦੇ ਮੌਸਮ ਵਿੱਚ ਫਲੂ, ਡੇਂਗੂ, ਮਲੇਰੀਆ ਅਤੇ ਬੈਕਟੀਰੀਆ ਦੀ ਸਮੱਸਿਆ ਵਰਗੀਆਂ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਸਿਹਤ ਮਾਹਿਰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ, ਜੋ ਇਮਿਊਨਿਟੀ ਵਧਾਉਂਦੀਆਂ ਹਨ, ਜਿਸ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਮਿਊਨ ਪਾਵਰ ਵਧਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕਈ ਲੋਕਾਂ ਦੇ ਮਨ 'ਚ ਸਵਾਲ ਹੋ ਸਕਦਾ ਹੈ ਕਿ ਕੀ ਅਸੀਂ ਬਰਸਾਤ ਦੇ ਮੌਸਮ 'ਚ ਸ਼ਹਿਦ ਦਾ ਸੇਵਨ ਕਰ ਸਕਦੇ ਹਾਂ?
ਕੀ ਬਰਸਾਤ ਦੇ ਮੌਸਮ ਵਿੱਚ ਸ਼ਹਿਦ ਦਾ ਸੇਵਨ ਕੀਤਾ ਜਾ ਸਕਦਾ ਹੈ ?
ਬਰਸਾਤ ਦੇ ਮੌਸਮ ਵਿੱਚ ਸ਼ਹਿਦ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨ ਪਾਵਰ ਨੂੰ ਵਧਾ ਸਕਦਾ ਹੈ। ਬਰਸਾਤ ਦੇ ਮੌਸਮ 'ਚ ਤੁਸੀਂ ਸ਼ਹਿਦ ਨੂੰ ਗਰਮ ਪਾਣੀ ਦੇ ਨਾਲ-ਨਾਲ ਦੁੱਧ 'ਚ ਮਿਲਾ ਕੇ ਪੀ ਸਕਦੇ ਹੋ।
ਸ਼ਹਿਦ ਤੁਹਾਡੀ ਸਿਹਤ ਲਈ ਹੋਰ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਇਹ ਕਾੜ੍ਹਾ ਵਿਟਾਮਿਨ ਏ, ਬੀ ਅਤੇ ਸੀ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਦ ਵਿਚ ਆਇਰਨ, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਤੁਹਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ।
ਬਰਸਾਤ ਦੇ ਮੌਸਮ 'ਚ ਸ਼ਹਿਦ ਖਾਣ ਦੇ ਫਾਇਦੇ ?
- ਬਰਸਾਤ ਦੇ ਮੌਸਮ ਵਿੱਚ ਸ਼ਹਿਦ ਖਾਣ ਨਾਲ ਇਮਿਊਨਿਟੀ ਪਾਵਰ ਵਧਦੀ ਹੈ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।
- ਸ਼ਹਿਦ ਮੌਸਮੀ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਕਾਰਗਰ ਹੈ।
- ਸ਼ਹਿਦ ਦੇ ਸੇਵਨ ਨਾਲ ਸਰੀਰ 'ਚ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ।
- -ਇਹ ਗਲੇ ਦੇ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ।
- ਬਰਸਾਤ ਦੇ ਮੌਸਮ ਵਿੱਚ ਸ਼ਹਿਦ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਧਿਆਨ ਵਿੱਚ ਰੱਖੋ ਕਿ ਤੁਸੀਂ ਇਸਨੂੰ ਸਿਰਫ ਘਰੇਲੂ ਉਪਾਅ ਦੇ ਤੌਰ ਤੇ ਵਰਤ ਸਕਦੇ ਹੋ। ਇਹ ਕਿਸੇ ਵੀ ਬਿਮਾਰੀ ਦਾ ਸੰਪੂਰਨ ਇਲਾਜ ਨਹੀਂ ਹੋ ਸਕਦਾ। ਇਸ ਲਈ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )