Periods: ਜੇਕਰ ਤੁਹਾਨੂੰ ਵੀ ਪੀਰੀਅਡਸ ਦੌਰਾਨ ਹੁੰਦੀ ਵੱਧ ਬਲੀਡਿੰਗ, ਤਾਂ ਹੋ ਜਾਓ ਸਾਵਧਾਨ, ਜਾਣੋ ਕੀ ਕਹਿੰਦੇ ਸਿਹਤ ਮਾਹਰ
ਪੀਰੀਅਡਜ਼ ਵਿੱਚ ਕਿੰਨਾ ਫਲੋ ਨਾਰਮਲ ਹੈ ਜਾਂ ਨਾਰਮਲ ਨਹੀਂ ਹੈ? ਇਹ ਪਤਾ ਨਹੀਂ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਹਰੇਕ ਲੜਕੀ ਦੇ ਮਾਂਹਵਾਰੀ ਦੇ ਪੂਰੇ ਚੱਕਰ 'ਤੇ ਨਿਰਭਰ ਕਰਦਾ ਹੈ।
Periods: ਪੀਰੀਅਡਸ ਵਿੱਚ ਕਿੰਨਾ ਫਲੋ ਨਾਰਮਲ ਹੈ ਜਾਂ ਨਾਰਮਲ ਨਹੀਂ ਹੈ? ਇਹ ਪਤਾ ਨਹੀਂ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਹਰੇਕ ਲੜਕੀ ਦੇ ਮਾਹਵਾਰੀ ਦੇ ਪੂਰੇ ਚੱਕਰ 'ਤੇ ਨਿਰਭਰ ਕਰਦਾ ਹੈ। ਪੀਰੀਅਡਸ ਵਿੱਚ ਬਲੱਡ ਫਲੋ ਕਿੰਨਾ ਹੋ ਰਿਹਾ ਹੈ, ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਸਰੀਰ ਕਿੰਨਾ ਵੱਧ ਹੈਲਥੀ ਹੈ।
ਮਾਹਵਾਰੀ ਚੱਕਰ ਦੇ ਦੌਰਾਨ ਹਰ ਕੁੜੀ ਦਾ ਬਲੱਡ ਫਲੋ ਵੱਖਰਾ-ਵੱਖਰਾ ਹੁੰਦਾ ਹੈ। ਇੱਕ ਐਵਰੇਜ ਪੀਰੀਅਡ ਦਾ ਚੱਕਰ 28 ਤੋਂ 30 ਦਿਨਾਂ ਦਾ ਹੁੰਦਾ ਹੈ, ਪਰ ਹਮੇਸ਼ਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਔਰਤ ਨੂੰ ਮਾਹਵਾਰੀ ਤੈਅ ਸਮੇਂ 'ਤੇ ਹੀ ਆਵੇ। 28 ਤੋਂ 30 ਦਿਨਾਂ ਵਿਚੋਂ ਇਹ 7 ਦਿਨ ਪਹਿਲਾਂ ਜਾਂ 7 ਦਿਨਾਂ ਬਾਅਦ ਵੀ ਆ ਸਕਦੇ ਹਨ। ਜੇਕਰ ਤੁਹਾਡਾ ਪੀਰੀਅਡਸ ਇੰਨੇ ਗੈਪ ‘ਤੇ ਹੋ ਰਿਹਾ ਹੈ ਤਾਂ ਇਹ ਨਾਰਮਲ ਹੈ।
21 ਦਿਨ ਦਾ ਸਾਈਕਲ
ਕਈ ਕੁੜੀਆਂ ਜਾਂ ਔਰਤਾਂ ਦਾ ਪੀਰੀਅਡਸ ਸਾਈਕਲ 21 ਦਿਨ ਦਾ ਹੁੰਦਾ ਹੈ। ਹਾਲਾਂਕਿ ਹਰ ਵਾਰ 21ਵੇਂ ਦਿਨ ਪੀਰੀਅਡਸ ਹੋ ਜਾਣਾ ਨਾਰਮਲ ਨਹੀਂ ਹੈ। ਕਈ ਵਾਰ ਤੁਹਾਡੇ ਪੀਰੀਅਡਸ ਦਾ ਪੂਰਾ ਸਾਈਕਲ ਛੋਟਾ ਹੋਣ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਜਿਵੇਂ ਕਿ ਸਟ੍ਰੈਸ, ਫਲੂ, ਬਰਥ ਕੰਟਰੋਲ ਪਿਲਸ ਅਤੇ ਓਵੂਲੇਸ਼ਨ ਭਾਵ ਕਿ ਅੰਡੇ ਵਿੱਚ ਕਮੀ। ਜੇਕਰ ਤੁਹਾਡਾ ਪੀਰੀਅਡਸ ਸਾਈਕਲ 2-3 ਵਾਰ ਲਗਾਤਾਰ 21 ਦਿਨਾਂ ਦੇ ਅੰਦਰ ਆ ਰਿਹਾ ਹੈ ਤਾਂ ਤੁਸੀਂ ਲੇਡੀ ਡਾਕਟਰ ਕੋਲੋਂ ਇੱਕ ਵਾਰ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ: Health : ਕੀ ਤੁਸੀਂ ਵੀ ਕਰਦੇ ਹੋ ਨਹਾਉਂਦੇ ਸਮੇਂ ਇਹ ਗਲਤੀਆਂ, ਤਾਂ ਹੋ ਜਾਓ ਸਾਵਧਾਨ... ਸਿਹਤ ਹੈ ਲਈ ਖਤਰਨਾਕ
28 ਤੋਂ 30 ਦਿਨਾਂ ਦਾ ਸਾਈਕਲ
28 ਤੋਂ 30 ਦਿਨਾਂ ਦਾ ਚੱਕਰ ਯਾਨੀ 7 ਦਿਨਾਂ ਦਾ ਗੈਪ ਸਾਧਾਰਨ ਨਹੀਂ ਹੁੰਦਾ, ਇਸ ਸਾਈਕਲ ਵਿੱਚ ਬਲੱਡ ਫਲੋ ਨਾਰਮਲ ਹੁੰਦਾ ਹੈ ਜਾਂ ਨਹੀਂ, ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਧਿਆਨ ਰਹੇ ਕਿ ਲੜਕੀਆਂ ਨੂੰ ਮਹੀਨੇ 'ਚ ਦੋ ਵਾਰ ਮਾਹਵਾਰੀ ਨਹੀਂ ਆਉਣੀ ਚਾਹੀਦੀ। ਕਿਉਂਕਿ ਇਸ ਨਾਲ ਸਰੀਰ ਵਿੱਚ ਕਈ ਖਤਰਨਾਕ ਬਦਲਾਅ ਹੁੰਦੇ ਹਨ।
ਕਿੰਨੇ ਦਿਨ ਤੱਕ ਹੁੰਦੀ ਬਲੀਡਿੰਗ
ਇਸ ਲਈ ਕੋਈ ਨਿਸ਼ਚਿਤ ਦਿਨ ਨਹੀਂ ਹੁੰਦੇ ਹਨ। ਇਹ 3 ਤੋਂ 7 ਦਿਨਾਂ ਦਾ ਵੀ ਹੋ ਸਕਦਾ ਹੈ। ਪਰ ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਨੂੰ 3-7 ਦਿਨਾਂ ਤੱਕ ਬਲੀਡਿੰਗ ਜਾਂ ਉਸ ਤੋਂ ਘੱਟ ਜਾਂ ਵੱਧ ਹੋ ਸਕਦਾ ਹੈ। ਜੇਕਰ 8ਵੇਂ ਦਿਨ ਤੱਕ ਹਲਕਾ ਦਾਗ ਲੱਗਦਾ ਹੈ ਤਾਂ ਵੀ ਨਾਰਮਲ ਹੈ।
3 ਤੋਂ 7 ਦਿਨ ਬਲੀਡਿੰਗ?
ਬਲੀਡਿੰਗ ਵਿੱਚ ਵੱਧ ਫਲੋ ਅਕਸਰ ਦੂਜੇ ਦਿਨ ਹੁੰਦਾ ਹੈ। ਇਸ ਤੋਂ ਬਾਅਦ ਅਤੇ ਪਹਿਲਾਂ ਨਾਰਮਲ ਬਲੀਡਿੰਗ ਹੁੰਦੀ ਹੈ।
Disclaimer: ਇਸ ਆਰਟੀਕਲ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ: Prostate Cancer: ਪੇਸ਼ਾਬ ਕਰਨ ਦੇ ਤੁਰੰਤ ਬਾਅਦ ਸਰੀਰ 'ਚ ਨਜ਼ਰ ਆਉਣ ਇਹ ਲੱਛਣ, ਤਾਂ ਸਮਝ ਜਾਓ ਤੁਹਾਨੂੰ ਹੈ Prostate Cancer
Check out below Health Tools-
Calculate Your Body Mass Index ( BMI )