ਪੜਚੋਲ ਕਰੋ
Advertisement
Kaju Katli Recipe: ਨਾ ਦੁੱਧ ਨਾ ਖੋਇਆ, ਸਿਰਫ 2 ਚੀਜ਼ਾਂ ਨਾਲ ਬਣਾਓ ਸਵਾਦਿਸ਼ਟ ਬਰਫੀ, ਇੰਝ ਰਖਸ਼ਾਬੰਧਨ ਨੂੰ ਬਣਾਓ ਖਾਸ
Barfi: ਬਸ ਹੁਣ Festival ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਲਦ ਹੀ ਭਰਾ-ਭੈਣ ਦੇ ਪਿਆਰ ਨੂੰ ਬਿਆਨ ਕਰਦਾ ਰੱਖੜੀ ਦਾ ਤਿਉਹਾਰ ਆ ਰਿਹਾ ਹੈ। ਇਸ ਲਈ ਤੁਸੀਂ ਇਸ ਤਿਉਹਾਰ ਨੂੰ ਖਾਸ ਬਣਾਉਣ ਦੇ ਲਈ ਘਰ ਦੇ ਵਿੱਚ ਹੀ ਮਠਿਆਈ ਤਿਆਰ ਕਰ ਸਕਦੇ ਹੋ।
Kaju Katli Recipe: ਹਰ ਤਿਉਹਾਰ ਦੀ ਖੁਸ਼ੀ ਮਠਿਆਈਆਂ ਤੋਂ ਬਿਨਾਂ ਅਧੂਰੀ ਜਾਪਦੀ ਹੈ, ਪਰ Festival ਸੀਜ਼ਨ ਦੇ ਦੌਰਾਨ ਮਿਲਾਵਟੀ ਮਠਿਆਈਆਂ ਦਾ ਬੋਲਬਾਲਾ ਹੋਣ ਲੱਗ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਘਰ ਦੇ ਵਿੱਚ ਹੀ ਮਠਿਆਈ ਤਿਆਰ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੁਸ਼ ਤਾਂ ਕਰ ਹੀ ਲਵੋਗੇ ਅਤੇ ਨਾਲ ਹੀ ਮਿਲਾਵਟੀ ਮਠਿਆਈ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਸਕਦੇ ਹੋ। ਇਸ ਰਕਸ਼ਾਬੰਧਨ, ਆਪਣੇ ਭਰਾ ਨੂੰ ਹੱਥਾਂ ਨਾਲ ਬਣੀ ਕਾਜੂ ਕਤਲੀ ਖੁਆਓ ਸਕਦੇ ਹੋ। ਇਸ ਦਾ ਸਵਾਦ ਲਗਭਗ ਹਰ ਕੋਈ ਪਸੰਦ ਕਰਦਾ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਵਰਤ ਦੇ ਦੌਰਾਨ ਵੀ ਖਾਧਾ ਜਾਂਦਾ ਹੈ। ਇਸ ਲਈ ਸੋਮਵਾਰ ਨੂੰ ਵਰਤ ਰੱਖਣ ਵਾਲੇ ਲੋਕ ਵੀ ਇਸ ਨੂੰ ਆਸਾਨੀ ਨਾਲ ਖਾ ਲੈਣਗੇ। ਸਿਰਫ 2 ਚੀਜ਼ਾਂ ਦੀ ਮਦਦ ਨਾਲ, ਤੁਸੀਂ ਬਿਨਾਂ ਕਿਸੇ ਸਮੇਂ ਕਾਜੂ ਬਰਫੀ ਤਿਆਰ ਕਰ ਸਕਦੇ ਹੋ।
ਕਾਜੂ ਕਤਲੀ ਬਣਾਉਣ ਲਈ ਸਮੱਗਰੀ
250 ਗ੍ਰਾਮ ਕਾਜੂ
150-200 ਗ੍ਰਾਮ ਖੰਡ
ਕਾਜੂ ਕਤਲੀ ਇੰਝ ਕਰੋ ਤਿਆਰ
- ਸਭ ਤੋਂ ਪਹਿਲਾਂ, ਕਾਜੂ ਦੀ ਨਿਰਧਾਰਿਤ ਮਾਤਰਾ ਨੂੰ ਲਓ। 250 ਗ੍ਰਾਮ ਕਾਜੂ ਲਓ ਅਤੇ ਉਨ੍ਹਾਂ ਨੂੰ ਗਰਮ ਪਾਣੀ 'ਚ ਭਿਓ ਲਓ। ਤਾਂ ਜੋ ਉਹ ਫੁੱਲ ਜਾਣ।
- ਕਾਜੂ ਨੂੰ ਲਗਭਗ 3-4 ਘੰਟੇ ਲਈ ਭਿਓਂ ਕੇ ਫੁੱਲਣ ਦਿਓ।
- ਜਦੋਂ ਕਾਜੂ ਫੁੱਲ ਜਾਣ ਤਾਂ ਉਨ੍ਹਾਂ ਨੂੰ ਪਾਣੀ ਨਾਲ ਛਾਣ ਕੇ ਕਾਜੂਆਂ ਨੂੰ ਵੱਖਰੇ ਕਿਸੇ ਬਰਤਨ ਦੇ ਵਿੱਚ ਕੱਢ ਲਓ।
- ਪਹਿਲਾਂ ਕਾਜੂ ਨੂੰ ਬਿਨਾਂ ਪਾਣੀ ਦੇ ਪੀਸ ਲਓ। ਜਦੋਂ ਇਹ ਦਰਦਰਾ ਹੋ ਜਾਵੇ ਤਾਂ ਇੱਕ ਤੋਂ ਦੋ ਚੱਮਚ ਪਾਣੀ ਪਾ ਕੇ ਹਿਲਾਓ।
- ਧਿਆਨ ਰੱਖੋ ਕਿ ਜ਼ਿਆਦਾ ਪਾਣੀ ਨਾ ਪਾਓ ਨਹੀਂ ਤਾਂ ਕਾਜੂ ਦਾ ਪੇਸਟ ਪਤਲਾ ਹੋ ਜਾਵੇਗਾ।
- ਪਾਣੀ ਪਾ ਕੇ ਪੀਸਣ ਤੋਂ ਬਾਅਦ ਇਸ ਵਿਚ ਚੀਨੀ ਮਿਲਾ ਲਓ।
- ਖੰਡ ਨੂੰ ਪਹਿਲਾਂ ਹੀ ਮਾਪੋ ਅਤੇ ਪਾਊਡਰ ਦੇ ਰੂਪ ਦੇ ਵਿੱਚ ਤਿਆਰ ਕਰੋ। ਤਾਂ ਜੋ ਬਰਫੀ ਬਣਾਉਣ ਵੇਲੇ ਇਹ ਆਸਾਨ ਹੋ ਜਾਵੇ।
- ਮਿੱਠੇ ਦੇ ਅਨੁਸਾਰ ਘੱਟ ਜਾਂ ਵੱਧ ਖੰਡ ਪਾਓ। ਜੇਕਰ ਤੁਸੀਂ ਚੀਨੀ ਘੱਟ ਖਾਂਦੇ ਹੋ ਤਾਂ 150 ਗ੍ਰਾਮ ਜਾਂ ਜ਼ਿਆਦਾ ਖਾਓ ਤਾਂ 200 ਗ੍ਰਾਮ ਖੰਡ ਪਾਓ।
- ਸਭ ਤੋਂ ਪਹਿਲਾਂ ਮਿਕਸਰ ਜਾਰ 'ਚ ਥੋੜ੍ਹੀ-ਥੋੜ੍ਹੀ ਖੰਡ ਪਾਓ ਅਤੇ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਨਾਲ ਪੇਸਟ ਗਿੱਲਾ ਹੋ ਜਾਵੇਗਾ।
- ਹੁਣ ਮਿਕਸਰ ਚਲਾ ਕੇ ਬਰੀਕ ਪੇਸਟ ਤਿਆਰ ਕਰੋ।
- ਹੁਣ ਇਸ ਨੂੰ ਇੱਕ ਚੰਗੇ ਨਾਨ-ਸਟਿਕ ਪੈਨ ਵਿੱਚ ਪਲਟ ਲਓ। ਜੇ ਤੁਸੀਂ ਲੋਹੇ ਦੀ ਕੜਾਹੀ ਲੈਂਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਇਸਦਾ ਤਲਾ ਬਹੁਤ ਮੋਟਾ ਹੈ ਤਾਂ ਜੋ ਪੇਸਟ ਚਿਪਕ ਨਾ ਜਾਵੇ।
- ਹਿਲਾਉਂਦੇ ਰਹੋ ਅਤੇ ਇਸ ਨੂੰ ਬਹੁਤ ਘੱਟ ਅੱਗ 'ਤੇ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਗਾੜ੍ਹਾ ਨਾ ਹੋ ਜਾਵੇ।
- ਇਸ ਕੰਮ ਵਿੱਚ ਲਗਭਗ 15-20 ਮਿੰਟ ਲੱਗਣਗੇ।
- ਜਦੋਂ ਇਹ ਪੂਰੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਬਟਰ ਪੇਪਰ 'ਤੇ ਕੱਢ ਲਓ ਅਤੇ ਇਸ ਦੀ ਮਦਦ ਨਾਲ ਥੋੜ੍ਹਾ ਜਿਹਾ ਗੁੰਨ ਲਓ।
- ਹੁਣ ਦੂਜੇ ਬਟਰ ਪੇਪਰ ਨੂੰ ਉੱਪਰ ਰੱਖੋ ਅਤੇ ਇਸ ਨੂੰ ਰੋਲਿੰਗ ਪਿੰਨ ਦੀ ਮਦਦ ਨਾਲ ਰੋਲ ਕਰੋ। ਅਤੇ ਲੋੜੀਂਦੇ ਆਕਾਰ ਵਿੱਚ ਕੱਟ ਲਓ। ਤੁਸੀਂ ਉੱਪਰ ਸਿਲਵਰ ਵਰਕ ਵੀ ਲਗਾ ਸਕਦੇ ਹੋ। ਸਵਾਦਿਸ਼ਟ ਕਾਜੂ ਕਤਲੀ ਤਿਆਰ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement