Kidney Stone: ਕੀ ਵਾਕਿਆ ਹੀ ਬੀਅਰ ਪੀਣ ਨਾਲ ਹੋ ਜਾਂਦਾ ਪੱਥਰੀ ਦਾ ਇਲਾਜ, ਅੱਜ ਕਰ ਲਵੋ ਆਪਣੇ ਭਰਮ ਭੁਲੇਖੇ ਦੂਰ
Kidney Stone: ਅਮਰੀਕਨ ਐਡਿਕਸ਼ਨ ਸੈਂਟਰ ਦੀ ਰਿਪੋਰਟ ਮੁਤਾਬਕ, ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਸ਼ਰਾਬ ਪੀਣ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ।
Kidney Stone: ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ, ਜਿਨ੍ਹਾਂ ਨੂੰ ਲੱਗਦਾ ਹੈ ਕਿ ਬੀਅਰ ਪੀਣ ਨਾਲ ਗੁਰਦੇ ਦੀ ਪੱਥਰੀ ਦੂਰ ਹੁੰਦੀ ਹੈ। ਜੇਕਰ ਹਾਂ, ਤਾਂ ਅੱਜ ਹੀ ਇਸ ਭੁਲੇਖੇ ਨੂੰ ਦੂਰ ਕਰ ਦਿਓ, ਕਿਉਂਕਿ ਅਜਿਹਾ ਕੁਝ ਨਹੀਂ ਹੁੰਦਾ, ਇਹ ਸਿਰਫ਼ ਇੱਕ ਭੁਲੇਖਾ ਹੈ। ਹਾਂ ਬੀਅਰ ਪੀਣ ਨਾਲ ਛੋਟੀ-ਮੋਟੀ ਪੱਥਰੀ ਪਿਸ਼ਾਬ ਨਾਲ ਬਾਹਰ ਆ ਸਕਦੀ ਹੈ ਪਰ ਇਹ ਕੰਮ ਪਾਣੀ ਵੀ ਕਰ ਸਕਦਾ ਹੈ। ਇਸ ਲਈ ਬੀਅਰ ਨਾਲ ਪੱਥਰੀ ਦੇ ਇਲਾਜ ਬਾਰੇ ਦਾਅਵੇ ਵਿੱਚ ਕਿੰਨੀ ਸੱਚਾਈ ਹੈ, ਅੱਜ ਜਾਣ ਹੀ ਲਵੋ।
ਅਮਰੀਕਨ ਐਡਿਕਸ਼ਨ ਸੈਂਟਰ ਦੀ ਰਿਪੋਰਟ ਮੁਤਾਬਕ, ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਸ਼ਰਾਬ ਪੀਣ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ। ਹਾਂ, ਪਰ ਜੇਕਰ ਤੁਸੀਂ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਵਾਰ-ਵਾਰ ਸ਼ਰਾਬ ਪੀ ਰਹੇ ਹੋ, ਤਾਂ ਇਸ ਨਾਲ ਕਿਡਨੀ ਡੈਮੇਜ਼, ਕਿਡਨੀ ਫੇਲ੍ਹ ਹੋਣਾ, ਬਲੱਡ ਪ੍ਰੈਸ਼ਰ, ਕੈਂਸਰ, ਕਮਜ਼ੋਰ ਇਮਿਊਨਿਟੀ ਸਿਸਟਮ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
ਦਰਅਸਲ ਲੋਕਾਂ ਨੂੰ ਲੱਗਦਾ ਹੈ ਕਿ ਬੀਅਰ ਪੀਣ ਨਾਲ ਵਾਰ-ਵਾਰ ਪਿਸ਼ਾਬ ਆਵੇਗਾ ਤਾਂ ਪੱਥਰੀ ਦਾ ਸਰੀਰ 'ਚੋਂ ਨਿਕਲਣਾ ਆਸਾਨ ਹੋ ਜਾਵੇਗਾ। ਏਸੀਸੀ ਦੀ ਰਿਪੋਰਟ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਸ਼ਰਾਬ ਹੋਵੇ ਜਾਂ ਬੀਅਰ, ਕੋਈ ਵੀ ਚੀਜ਼ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ 'ਚ ਮਦਦ ਨਹੀਂ ਕਰਦੀ। ਇਸ ਲਈ ਜਾਂ ਤਾਂ ਤੁਹਾਨੂੰ ਸਰਜਰੀ ਕਰਵਾਉਣੀ ਪਵੇਗੀ ਜਾਂ ਡਾਕਟਰ ਪੱਥਰੀ ਦੇ ਹਿਸਾਬ ਨਾਲ ਤੁਹਾਡੀ ਦਵਾਈ ਚਲਾਉਂਦਾ ਹੈ। ਹਾਲ ਹੀ ਵਿੱਚ WHO ਨੇ ਸ਼ਰਾਬ ਦੀ ਇੱਕ ਬੂੰਦ ਨੂੰ ਵੀ ਖ਼ਤਰਨਾਕ ਮੰਨਿਆ ਹੈ।
ਮੈਕਸ ਹਸਪਤਾਲ ਦੇ ਡਾਕਟਰ ਕੀ ਕਹਿੰਦੇ?
ਮੈਕਸ ਹਸਪਤਾਲ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ਰਾਬ ਤੇ ਕਿਡਨੀ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਬੀਅਰ ਪਿਸ਼ਾਬ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਛੋਟੇ ਪੱਥਰਾਂ ਨੂੰ ਕੱਢਣਾ ਸੰਭਵ ਹੈ ਪਰ ਇਹ 5 ਮਿਲੀਮੀਟਰ ਤੋਂ ਵੱਡੇ ਪੱਥਰਾਂ ਨੂੰ ਨਹੀਂ ਕੱਢਦੀ, ਕਿਉਂਕਿ ਨਿਕਾਸ ਦਾ ਰਸਤਾ ਲਗਪਗ 3 ਮਿਲੀਮੀਟਰ ਹੁੰਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜੇ ਤੁਸੀਂ ਬੀਅਰ ਪੀਂਦੇ ਹੋ ਜਦੋਂ ਤੁਸੀਂ ਦਰਦ ਵਿੱਚ ਹੁੰਦੇ ਹੋ ਜਾਂ ਪਿਸ਼ਾਬ ਕਰਨ ਵਿੱਚ ਅਸਮਰੱਥ ਹੁੰਦੇ ਹੋ, ਤਾਂ ਇਹ ਤੁਹਾਡੀ ਸਥਿਤੀ ਨੂੰ ਹੋਰ ਵਿਗੜ ਸਕਦਾ ਹੈ। ਜ਼ਿਆਦਾ ਸੇਵਨ ਨਾਲ ਡੀਹਾਈਡ੍ਰੇਸ਼ਨ ਵੀ ਹੋ ਸਕਦੀ ਹੈ।
ਗੁਰਦੇ ਦੀ ਪੱਥਰੀ ਕਿਉਂ ਹੁੰਦੀ?
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਡਨੀ ਦਾ ਕੰਮ ਖੂਨ ਨੂੰ ਸਾਫ ਕਰਨਾ ਤੇ ਉਸ ਵਿੱਚੋਂ ਜ਼ਹਿਰੀਲੇ ਤੱਤਾਂ ਤੇ ਗੈਰ-ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣਾ ਹੁੰਦਾ ਹੈ, ਪਰ ਜਦੋਂ ਖੂਨ ਵਿੱਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ ਤਾਂ ਕਿਡਨੀ ਇਸ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ।
ਇਸ ਤਰ੍ਹਾਂ ਇਹ ਤੱਤ ਠੋਸ ਰੂਪ ਧਾਰਨ ਲੱਗਦੇ ਹਨ। ਗੁਰਦੇ ਦੀ ਪੱਥਰੀ ਤੇਜ਼ਾਬੀ ਲੂਣ ਦੀ ਬਣੀ ਹੁੰਦੀ ਹੈ। ਇਸ ਦਾ ਸ਼ੁਰੂਆਤੀ ਲੱਛਣ ਪੇਟ ਦੇ ਹੇਠਲੇ ਹਿੱਸੇ ਵਿੱਚ ਇੱਕ ਪਾਸੇ ਜਾਂ ਪਿੱਠ ਵਿੱਚ ਅਚਾਨਕ ਦਰਦ ਹੁੰਦਾ ਹੈ। ਜੇ ਤੁਹਾਨੂੰ ਪੱਥਰੀ ਕਾਰਨ ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਮਹਿਸੂਸ ਹੁੰਦੀ ਹੈ, ਤਾਂ ਜੇ ਤੁਸੀਂ ਇਹ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )