ਪੜਚੋਲ ਕਰੋ
Advertisement
ਫੋਨ ਇਸਤੇਮਾਲ ਕਰਦਿਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਏ ਤਾਂ ਕਦੀ ਖਰਾਬ ਨਹੀਂ ਹੋਣਗੀਆਂ ਅੱਖਾਂ
ਹਾਲ ਹੀ ਵਿੱਚ ਯੂਨੀਵਰਸਿਟੀ ਆਫ ਟਾਲੇਡੋ ਨੇ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਏ ਤਾਂ 50 ਸਾਲ ਦੀ ਉਮਰ ਤਕ ਪਹੁੰਚਦਿਆਂ ਜਾਂ ਤਾਂ ਬੰਦਾ ਅੰਨ੍ਹਾ ਹੋ ਸਕਦਾ ਹੈ ਜਾਂ ਉਸ ਨੂੰ ਅੱਖਾਂ ਦੀ ਕੋਈ ਬਿਮਾਰੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਅੱਖਾਂ ਨੂੰ ਖਰਾਬ ਹੋਣੋਂ ਬਚਾਇਆ ਜਾ ਸਕਦਾ ਹੈ।
ਚੰਡੀਗੜ੍ਹ: ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਅੱਖਾਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਵੱਲ ਜ਼ਿਆਦਾ ਧਿਆਨ ਵੀ ਨਹੀਂ ਦਿੱਤਾ ਜਾਂਦਾ। ਹਾਲ ਹੀ ਵਿੱਚ ਯੂਨੀਵਰਸਿਟੀ ਆਫ ਟਾਲੇਡੋ ਨੇ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਏ ਤਾਂ 50 ਸਾਲ ਦੀ ਉਮਰ ਤਕ ਪਹੁੰਚਦਿਆਂ ਜਾਂ ਤਾਂ ਬੰਦਾ ਅੰਨ੍ਹਾ ਹੋ ਸਕਦਾ ਹੈ ਜਾਂ ਉਸ ਨੂੰ ਅੱਖਾਂ ਦੀ ਕੋਈ ਬਿਮਾਰੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਅੱਖਾਂ ਨੂੰ ਖਰਾਬ ਹੋਣੋਂ ਬਚਾਇਆ ਜਾ ਸਕਦਾ ਹੈ।
- ਆਪਟੀਕਲ ਕੈਮਿਸਟ੍ਰੀ ਖੋਜ ਵਿੱਚ ਖ਼ੁਲਾਸਾ ਹੋਇਆ ਹੈ ਕਿ ਸਮਾਰਟਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ ਟਰਾਂਸਫਾਰਮ ਵਾਈਟਲ ਮਾਲਿਊਕੂਲ ਅੱਖਾਂ 'ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਤੇ ਰੈਟਿਨਾ ਨੂੰ ਸੈਲ ਕਿਲਰ ਵਿੱਚ ਬਦਲ ਦਿੰਦਾ ਹੈ।
- ਇਹ ਵੀ ਕਿਹਾ ਗਿਆ ਹੈ ਕਿ ਜਦੋਂ ਬੰਦਾ 50 ਸਾਲ ਦੀ ਉਮਰ ਤਕ ਪਹੁੰਚਦਾ ਹੈ ਤਾਂ ਇਸ ਬਲੂ ਲਾਈਟ ਦੀ ਵਜ੍ਹਾ ਨਾਲ ਅੰਨ੍ਹਾ ਹੋ ਸਕਦਾ ਹੈ।
- ਇਸ ਲਈ ਜੇ ਅੱਖਾਂ ਨੂੰ ਆਰਾਮ ਦਿੱਤਾ ਜਾਏ। ਰਾਤ ਨੂੰ ਜ਼ਿਆਦਾ ਫੋਨ ਇਸਤੇਮਾਲ ਨਾ ਕਰੋ।
- ਹਮੇਸ਼ਾ ਸੈਟਿੰਗਜ਼ ਵਿੱਚ ਜਾ ਕੇ ਬਲੂ ਲਾਈਟ ਫਿਲਟਰ ਦਾ ਇਸਤੇਮਾਲ ਕਰੋ।
- ਹਮੇਸ਼ਾ ਹਾਈ ਕੁਆਲਟੀ ਸਕ੍ਰੀਨ ਪ੍ਰੋਟੈਕਟਰ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਫਿਲਟਰ ਨਾਲ ਆਉਂਦੇ ਹਨ।
- ਜੇ ਰੋਜ਼ਾਨਾ ਲੈਪਟਾਪ ਜਾਂ ਸਿਸਟਮ 'ਤੇ ਬੈਠਦੇ ਹੋ ਤਾਂ ਹਮੇਸ਼ਾ ਅੱਖਾਂ ਦੀ ਜਾਂਚ ਕਰਵਾਓ।
- ਹਨ੍ਹੇਰੇ ਵਿੱਚ ਸਮਾਰਟਫੋਨ ਦਾ ਇਸਤੇਮਾਲ ਨਾ ਕਰੋ।
- ਜੇ ਤੁਸੀਂ ਐਨਕ ਲਾਉਂਦੇ ਹੋ ਤਾਂ ਕੁਆਲਟੀ ਲੈਂਜ਼ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਤੇ UV ਫਿਲਟਰ ਨਾਲ ਆਉਂਦੇ ਹਨ।
- ਰੋਜ਼ਾਨਾ ਚੰਗੀ ਤਰ੍ਹਾਂ ਆਪਣੀਆਂ ਅੱਖਾਂ ਧੋਵੋ। ਇਸ ਨਾਲ ਅੱਖਾਂ ਨੂੰ ਆਰਾਮ ਪਹੁੰਚਦਾ ਹੈ।
- ਹਮੇਸ਼ਾ ਨਾਈਟ ਗਲਾਸ ਦਾ ਇਸਤੇਮਾਲ ਕਰੋ।
- ਸਿਸਟਮ, ਮੋਬਾਈਲ ਜਾਂ ਲੈਪਟਾਪ ਦਾ ਇਸਤੇਮਾਲ ਕਰਨ ਲੱਗਿਆਂ ਟਰਾਂਸਪੇਰੈਂਟ ਸਪੈਕਸ ਦਾ ਇਸਤੇਮਾਲ ਕਰੋ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement