ਪੇਟ ਦੀ ਚਰਬੀ ਤੋਂ ਛੁਟਕਾਰਾ ਚਾਹੁੰਦੇ ਹੋ? ਰੋਜ਼ਾਨਾ ਕਰੋ ਇਹ 7 ਕਿਸਮ ਦੀ ਵਾਕ, ਨਹੀਂ ਹੋਵੇਗੀ ਥਕਾਵਟ ਸਗੋਂ ਮਿਲੇਗਾ ਫਾਇਦਾ
ਬਹੁਤ ਸਾਰੇ ਲੋਕ Belly Fat ਤੋਂ ਪ੍ਰੇਸ਼ਾਨ ਰਹਿੰਦੇ ਹਨ। ਵੱਧੇ ਹੋਏ ਪੇਟ ਕਰਕੇ ਲੋਕ ਆਪਣੇ ਪਸੰਦੀਦਾ ਕੱਪੜੇ ਵੀ ਨਹੀਂ ਪਾ ਪਾਉਂਦੇ, ਜਿਸ ਕਰਕੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਤੁਹਾਨੂੰ ਅਸਾਨ ਤਰੀਕੇ ਵਾਲੀ ਵਾਕ..

Lose Belly Fat: ਪੇਟ ਦੀ ਨਿਕਲੀ ਹੋਈ ਚਰਬੀ ਨਾ ਸਿਰਫ ਤੁਹਾਡੀ ਪਰਸਨੈਲਟੀ ਨੂੰ ਪ੍ਰਭਾਵਤ ਕਰਦੀ ਹੈ, ਸਗੋਂ ਇਸ ਕਰਕੇ ਤੁਸੀਂ ਆਪਣੀ ਮਨਪਸੰਦ ਡ੍ਰੈੱਸ ਵੀ ਪਹਿਨਣ ਤੋਂ ਪਰਹੇਜ਼ ਕਰਦੇ ਹੋ। ਲੋਕ ਆਪਣੇ ਬੈਲੀ ਫੈਟ ਤੋਂ ਛੁਟਕਾਰਾ ਪਾਉਣ ਲਈ ਕਈ ਵਾਰੀ ਘੰਟਿਆਂ ਜਿੰਮ ਜਾਂ ਡਾਇਟਿੰਗ ਤੱਕ ਕਰਦੇ ਹਨ, ਪਰ ਫਿਰ ਵੀ ਮਨ ਚਾਹਿਆ ਨਤੀਜਾ ਨਹੀਂ ਮਿਲਦਾ। ਜੇਕਰ ਤੁਹਾਡਾ ਰੂਟੀਨ ਬਹੁਤ ਵਿਅਸਤ ਹੈ ਅਤੇ ਵਰਕਆਉਟ ਦੀ ਕਮੀ ਕਰਕੇ ਤੁਹਾਡਾ ਵੀ ਬੈਲੀ ਫੈਟ ਵਧ ਗਿਆ ਹੈ, ਤਾਂ ਆਪਣੀ ਲਾਈਫਸਟਾਇਲ ਵਿੱਚ ਇਹ 7 ਤਰ੍ਹਾਂ ਦੀਆਂ ਵਾਕ ਯਾਨੀਕਿ ਸੈਰ ਕਰਨ ਦੇ ਢੰਗ ਸ਼ਾਮਿਲ ਕਰ ਲਵੋ। ਇਹ ਸੈਰ ਦੇ ਤਰੀਕੇ ਨਾ ਸਿਰਫ ਬਹੁਤ ਆਸਾਨ ਹਨ, ਸਗੋਂ ਪੇਟ ਦੀ ਚਰਬੀ ਘਟਾਉਣ ਵਿੱਚ ਵੀ ਬਹੁਤ ਜ਼ਿਆਦਾ ਫਾਇਦੇਮੰਦ ਹਨ।
ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ ਹਨ ਇਹ 7 ਤਰ੍ਹਾਂ ਦੀਆਂ ਵਾਕਾਂ
ਬ੍ਰਿਸਕ ਵਾਕਿੰਗ (Brisk Walking)
ਜੇ ਤੁਸੀਂ ਹਰ ਰੋਜ਼ 30 ਤੋਂ 45 ਮਿੰਟ ਤੱਕ ਬ੍ਰਿਸਕ ਵਾਕ ਕਰੋ, ਤਾਂ ਇਹ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਹ ਸਰੀਰ ਦੀ ਧੜਕਨ ਦੀ ਰਫ਼ਤਾਰ ਵਧਾ ਕੇ ਕੈਲੋਰੀਜ਼ ਜਲਾਉਣ ਵਿੱਚ ਮਦਦ ਕਰਦੀ ਹੈ।
ਇੰਟਰਵਲ ਵਾਕਿੰਗ (Interval Walking)
ਇਸ ਕਿਸਮ ਦੀ ਵਾਕ ਵਿੱਚ ਤੇਜ਼ ਅਤੇ ਹੌਲੀ ਚੱਲਣ ਦੇ ਦਰਮਿਆਨ ਅੰਤਰ ਹੁੰਦਾ ਹੈ। ਉਦਾਹਰਨ ਵਜੋਂ, 2 ਮਿੰਟ ਤੇਜ਼ ਚੱਲੋ, ਫਿਰ 1 ਮਿੰਟ ਹੌਲੀ ਚੱਲੋ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਚਰਬੀ ਸਾੜਨ ਵਿੱਚ ਮਦਦ ਕਰਦਾ ਹੈ।
ਪਾਵਰ ਵਾਕਿੰਗ (Power Walking)
ਇਸ ਤਰ੍ਹਾਂ ਦੀ ਸੈਰ ਵਿੱਚ ਬਾਂਹਾਂ ਨੂੰ ਤੇਜ਼ੀ ਨਾਲ ਹਿਲਾਉਂਦੇ ਹੋਏ ਅਤੇ ਲੰਬੇ ਕਦਮਾਂ ਨਾਲ ਚੱਲਿਆ ਜਾਂਦਾ ਹੈ। ਇਹ ਪੂਰੇ ਸਰੀਰ ਦੀ ਕਸਰਤ ਕਰਵਾਉਂਦੀ ਹੈ ਅਤੇ ਪੇਟ ਦੀ ਚਰਬੀ ਨੂੰ ਘਟਾਉਂਦੀ ਹੈ।
ਉਚਾਈ ’ਤੇ ਚੱਲਣਾ (Uphill Walking)
ਪਹਾੜੀ ਜਾਂ ਢਲਾਨ ਵਾਲੀ ਜਗ੍ਹਾ ’ਤੇ ਚੱਲਣਾ ਪੇਟ ਅਤੇ ਕੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਇਹ ਕੈਲੋਰੀਜ਼ ਸਾੜ ਕੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।
ਵਜ਼ਨ ਵਾਲੀ ਵਾਕਿੰਗ (Weighted Walking)
ਵਜ਼ਨ ਵਾਲੀ ਵਾਕਿੰਗ ਦਾ ਮਤਲਬ ਹੈ ਕਿ ਤੰਦਰੁਸਤ ਰਹਿਣ ਲਈ ਜਾਂ ਚਰਬੀ ਘਟਾਉਣ ਲਈ ਹੌਲੀ ਹੌਲੀ ਚੱਲਣਾ, ਪਰ ਇਸ ਵਿੱਚ ਕਮਰ ਜਾਂ ਮੋਢਿਆਂ ’ਤੇ ਹਲਕਾ ਵਜ਼ਨ ਰੱਖ ਕੇ ਚੱਲਿਆ ਜਾਂਦਾ ਹੈ। ਇਹ ਇੱਕ ਕਸਰਤ ਦਾ ਤਰੀਕਾ ਹੈ ਜੋ ਤੁਹਾਨੂੰ ਕੈਲੋਰੀ ਬਰਨ ਕਰਨ ਅਤੇ ਵਜ਼ਨ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਸਵੇਰੇ ਖਾਲੀ ਪੇਟ ਵਾਕ (Morning Walk on Empty Stomach)
ਸਵੇਰੇ ਖਾਲੀ ਪੇਟ 30-40 ਮਿੰਟ ਤੱਕ ਚੱਲਣ ਨਾਲ ਸਰੀਰ ਵਿੱਚ ਇਕੱਠੀ ਹੋਈ ਚਰਬੀ ਊਰਜਾ ਵਜੋਂ ਵਰਤੀ ਜਾਂਦੀ ਹੈ, ਜੋ ਕਿ ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ ਹੁੰਦੀ ਹੈ।
ਸਹੀ ਪੋਸ਼ਚਰ ਨਾਲ ਚੱਲਣਾ (Walking with Proper Posture)
ਸਿੱਧਾ ਖੜ੍ਹ ਕੇ, ਮੋਢਿਆਂ ਨੂੰ ਢੀਲਾ ਰੱਖ ਕੇ ਅਤੇ ਪੇਟ ਨੂੰ ਅੰਦਰ ਖਿੱਚ ਕੇ ਚੱਲੋ। ਇਹ ਕੋਰ ਮਾਸਪੇਸ਼ੀਆਂ ਨੂੰ ਸਰਗਰਮ ਕਰਦਾ ਹੈ ਅਤੇ ਪੇਟ ਨੂੰ ਟੋਨ ਕਰਨ ਵਿੱਚ ਮਦਦ ਕਰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















