ਪੜਚੋਲ ਕਰੋ

Over Sleeping Side Effects: ਜ਼ਿਆਦਾ ਸੌਣ ਨਾਲ ਸਿਹਤ 'ਤੇ ਕੀ ਪੈਂਦਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧਦਾ ਖਤਰਾ?

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਘੰਟਿਆਂਬੱਧੀ ਸੌਂਦੇ ਰਹਿੰਦੇ ਹਨ। ਪਰ ਜੇਕਰ ਤੁਹਾਡੀ ਵੀ ਅਜਿਹੀ ਆਦਤ ਤਾਂ ਅੱਜ ਤੋਂ ਹੀ ਇਸ ਦੇ ਵਿੱਚ ਸੁਧਾਰ ਕਰ ਲਓ ਨਹੀਂ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਲੈ ਕੇ ਮੋਟਾਪੇ ਦੇ ਸ਼ਿਕਾਰ ਹੋ ਜਾਓਗੇ।

Over Sleeping Side Effects: ਸਿਹਤਮੰਦ ਰਹਿਣ ਲਈ ਖਾਣ-ਪੀਣ ਦੇ ਨਾਲ-ਨਾਲ ਸਰੀਰ ਦੇ ਲਈ ਸੌਣਾ ਵੀ ਜ਼ਰੂਰੀ ਹੈ ਪਰ ਸਿਹਤ ਦੇ ਹਿਸਾਬ ਨਾਲ ਕਿੰਨਾ ਸਮਾਂ ਸੌਣਾ ਫਾਇਦੇਮੰਦ ਹੈ। ਹਾਲਾਂਕਿ, ਸੌਣ ਦਾ ਨਿਯਮ ਕਹਿੰਦਾ ਹੈ ਕਿ ਘੱਟ ਘੰਟੇ ਤੁਹਾਨੂੰ ਬਿਮਾਰ ਵੀ ਕਰ ਸਕਦੇ ਹਨ ਅਤੇ ਜ਼ਿਆਦਾ ਘੰਟੇ ਸੌਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਆਰਾਮਦਾਇਕ ਨੀਂਦ ਲੈਣਾ ਹਰ ਕਿਸੇ ਲਈ ਜ਼ਰੂਰੀ ਹੈ ਤਾਂ ਕਿ ਥਕਾਵਟ ਨੂੰ ਦੂਰ ਕੀਤਾ ਜਾ ਸਕੇ ਅਤੇ ਕੰਮ ਵਿਚ ਧਿਆਨ ਵਧਾਇਆ ਜਾ ਸਕੇ ਪਰ ਕੁਝ ਲੋਕ ਡੂੰਘੀ ਨੀਂਦ ਦੇ ਨਾਂ 'ਤੇ ਇੰਨਾ ਸੌਂਦੇ ਹਨ ਕਿ ਘੰਟਿਆਂ ਦਾ ਹਿਸਾਬ ਵੀ ਨਹੀਂ ਰੱਖਦੇ। ਪਰ ਕੀ ਤੁਸੀਂ ਜਾਣਦੇ ਹੋ ਕਿ 10 ਘੰਟੇ ਤੋਂ ਜ਼ਿਆਦਾ ਸੌਣਾ ਕਿਸੇ ਲਈ ਵੀ ਠੀਕ ਨਹੀਂ ਹੈ, ਅਜਿਹਾ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ।

ਹੋਰ ਪੜ੍ਹੋ : ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

ਇਹ ਬਿਮਾਰੀਆਂ ਜ਼ਿਆਦਾ ਸੌਣ ਨਾਲ ਹੋ ਸਕਦੀਆਂ ਹਨ

ਦਿਲ ਦੇ ਰੋਗ (heart diseases)

ਅੱਜ ਕੱਲ੍ਹ ਲੋਕ ਸਾਰੀ ਰਾਤ ਜਾਗਦੇ ਰਹਿੰਦੇ ਹਨ ਅਤੇ ਫਿਰ ਸਵੇਰੇ ਦੇਰ ਤੱਕ ਜਾਂ ਦਿਨ ਵਿੱਚ ਵੀ ਸੌਂਦੇ ਹਨ ਪਰ ਅਜਿਹਾ ਕਰਨਾ ਸਿਹਤ ਲਈ ਠੀਕ ਨਹੀਂ ਹੈ। ਜ਼ਿਆਦਾ ਦੇਰ ਤੱਕ ਸੌਣ ਨਾਲ ਔਰਤਾਂ ਵਿੱਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਖੋਜ ਵਿੱਚ ਪਾਇਆ ਗਿਆ ਕਿ ਜੋ ਔਰਤਾਂ 9 ਤੋਂ 11 ਘੰਟੇ ਤੱਕ ਸੌਂਦੀਆਂ ਹਨ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ 38% ਵੱਧ ਜਾਂਦਾ ਹੈ।

ਮੋਟਾਪਾ

ਜੋ ਲੋਕ ਆਮ ਨੀਂਦ ਦੇ ਸਮੇਂ ਨਾਲੋਂ ਜ਼ਿਆਦਾ ਸੌਂਦੇ ਹਨ, ਉਨ੍ਹਾਂ ਦਾ ਸਰੀਰ ਆਪਣੇ ਆਪ ਹੀ ਇਹ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਕਿ ਇਹ ਸਿਹਤਮੰਦ ਨਹੀਂ ਹੈ। ਉਨ੍ਹਾਂ ਦੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ। ਅਕਸਰ ਜ਼ਿਆਦਾ ਨੀਂਦ ਲੈਣ ਵਾਲੇ ਲੋਕ ਜ਼ਿਆਦਾ ਭਾਰ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ 7 ਘੰਟੇ ਸੌਂਦੇ ਹਨ ਉਹ ਜਲਦੀ ਮੋਟੇ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਲੋਕਾਂ ਨੂੰ ਸਰੀਰਕ ਗਤੀਵਿਧੀਆਂ ਲਈ ਭਰਪੂਰ ਭੋਜਨ ਅਤੇ ਸਮਾਂ ਮਿਲਦਾ ਹੈ।

ਸਿਰ ਦਰਦ

ਇਹ ਉਨ੍ਹਾਂ ਲੋਕਾਂ ਦੀ ਸਭ ਤੋਂ ਆਮ ਸਮੱਸਿਆ ਹੈ ਜੋ ਬਹੁਤ ਜ਼ਿਆਦਾ ਸੌਂਦੇ ਹਨ। ਜੋ ਲੋਕ ਰਾਤ ਦੀ ਬਜਾਏ ਦਿਨ ਵੇਲੇ ਸੌਂਦੇ ਹਨ, ਉਨ੍ਹਾਂ ਨੂੰ ਹਮੇਸ਼ਾ ਸਿਰ ਦਰਦ ਰਹਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਲਤ ਸਮੇਂ 'ਤੇ ਸੌਣਾ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ।

ਡਿਪਰੈਸ਼ਨ

ਰਾਤ ਨੂੰ ਘੱਟ ਅਤੇ ਦਿਨ ਵਿਚ ਜ਼ਿਆਦਾ ਘੰਟੇ ਸੌਣ ਵਾਲੇ ਲੋਕਾਂ ਵਿਚ ਤਣਾਅ ਵਧਣਾ ਸ਼ੁਰੂ ਹੋ ਜਾਂਦਾ ਹੈ। ਦਰਅਸਲ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨਸੌਮਨੀਆ ਕਾਰਨ ਡਿਪਰੈਸ਼ਨ ਹਾਰਮੋਨ ਨਿਕਲਦੇ ਹਨ।

ਹਾਈਪਰਸੋਮਨੀਆ

ਇਹ ਨੀਂਦ ਨਾਲ ਸਬੰਧਤ ਰੋਗ ਹੈ। ਇਸ ਤੋਂ ਪੀੜਤ ਲੋਕ ਅਕਸਰ ਲੰਬੇ ਸਮੇਂ ਤੱਕ ਸੌਂਦੇ ਹਨ। ਇਸ ਬਿਮਾਰੀ ਵਿਚ ਲੋਕ ਦਿਨ ਵਿਚ ਵਾਰ-ਵਾਰ ਸੌਂਦੇ ਹਨ। ਇਹ ਬਿਮਾਰੀ ਮਰਦਾਂ ਨਾਲੋਂ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਹ ਬਿਮਾਰੀ ਜ਼ਿਆਦਾਤਰ ਸ਼ਰਾਬ ਅਤੇ ਨਸ਼ੇ ਦੇ ਸੇਵਨ ਅਤੇ ਤਣਾਅ ਕਾਰਨ ਹੁੰਦੀ ਹੈ।

ਇੱਕ ਵਿਅਕਤੀ ਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ?

  • 18 ਤੋਂ 58 ਸਾਲ ਦੀ ਉਮਰ ਦੇ ਲੋਕਾਂ ਨੂੰ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
  • ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਉਮਰ ਇਸ ਤੋਂ ਘੱਟ ਹੈ, ਉਨ੍ਹਾਂ ਨੂੰ ਲਗਭਗ 8 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਲੁਧਿਆਣਾ ਦੇ ਗੈਂਗਸਟਰ ਦਾ ਜ਼ੀਰਕਪੁਰ 'ਚ ਐਨਕਾਊਂਟਰ, ਇਸ ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ; ਇੰਝ ਚੜ੍ਹਿਆ ਪੁਲਿਸ ਦੇ ਹੱਥੇ...
ਲੁਧਿਆਣਾ ਦੇ ਗੈਂਗਸਟਰ ਦਾ ਜ਼ੀਰਕਪੁਰ 'ਚ ਐਨਕਾਊਂਟਰ, ਇਸ ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ; ਇੰਝ ਚੜ੍ਹਿਆ ਪੁਲਿਸ ਦੇ ਹੱਥੇ...
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
Advertisement
ABP Premium

ਵੀਡੀਓਜ਼

ਮਜੀਠੀਆ ਦੀ ਭਗਵੰਤ ਮਾਨ ਦੀ ਚਿਤਾਵਨੀ!ਸਰਕਾਰ ਘਰ  ਢਾਹੁਣ ਤਕ ਆ ਗਈ!ਪੰਜਾਬ ਦੇ ਅੰਨਦਾਤਾ ਦਾ ਘੋਟਿਆ ਗਲ੍ਹਾਂਲੋਕਤੰਤਰ ਦਾ ਘਾਣ ਕਰਨਾ ਮੁੱਖ ਮੰਤਰੀ ਤੋਂ ਸਿੱਖੋ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਲੁਧਿਆਣਾ ਦੇ ਗੈਂਗਸਟਰ ਦਾ ਜ਼ੀਰਕਪੁਰ 'ਚ ਐਨਕਾਊਂਟਰ, ਇਸ ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ; ਇੰਝ ਚੜ੍ਹਿਆ ਪੁਲਿਸ ਦੇ ਹੱਥੇ...
ਲੁਧਿਆਣਾ ਦੇ ਗੈਂਗਸਟਰ ਦਾ ਜ਼ੀਰਕਪੁਰ 'ਚ ਐਨਕਾਊਂਟਰ, ਇਸ ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ; ਇੰਝ ਚੜ੍ਹਿਆ ਪੁਲਿਸ ਦੇ ਹੱਥੇ...
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
Punjab News: ਸੁਖਬੀਰ ਬਾਦਲ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲ ਭਗਵੰਤ ਮਾਨ ਨੂੰ ਕੀਤਾ 'ਸ਼ਰਮਸਾਰ' ! ਕਿਹਾ- ਦਿੱਲੀ ਦੇ ਥੱਲੇ ਲਾ ਦਿੱਤਾ ਪੰਜਾਬ
ਖਾਲਿਸਤਾਨੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ ? ਕੈਨੇਡਾ ਦੀ ਪਾਰਟੀ ਨੇ ਚੰਦਰ ਆਰੀਆ ਦੀ ਕੱਟੀ ਟਿਕਟ, PM ਮੋਦੀ ਨਾਲ ਕੀਤੀ ਸੀ ਮੁਲਾਕਾਤ
ਖਾਲਿਸਤਾਨੀਆਂ ਨਾਲ ਪੰਗਾ ਲੈਣਾ ਪਿਆ ਮਹਿੰਗਾ ? ਕੈਨੇਡਾ ਦੀ ਪਾਰਟੀ ਨੇ ਚੰਦਰ ਆਰੀਆ ਦੀ ਕੱਟੀ ਟਿਕਟ, PM ਮੋਦੀ ਨਾਲ ਕੀਤੀ ਸੀ ਮੁਲਾਕਾਤ
ਕਿਸਾਨਾਂ ਦਾ ਸਮਾਨ 'ਚੋਰੀ' ਕਰਦਿਆਂ ਦੀ ਖਹਿਰਾ ਨੇ ਸਾਂਝੀ ਕੀਤੀ ਵੀਡੀਓ ਤੇ ਪੁੱਛਿਆ- ਪੰਜਾਬ ਪੁਲਿਸ ਲੋਕਾਂ ਦੀ ਰਾਖਵਾਲੀ ਲਈ ਜਾਂ ਫਿਰ ਇਹ ਵਰਦੀ ਵਾਲੇ ਚੋਰ ?
ਕਿਸਾਨਾਂ ਦਾ ਸਮਾਨ 'ਚੋਰੀ' ਕਰਦਿਆਂ ਦੀ ਖਹਿਰਾ ਨੇ ਸਾਂਝੀ ਕੀਤੀ ਵੀਡੀਓ ਤੇ ਪੁੱਛਿਆ- ਪੰਜਾਬ ਪੁਲਿਸ ਲੋਕਾਂ ਦੀ ਰਾਖਵਾਲੀ ਲਈ ਜਾਂ ਫਿਰ ਇਹ ਵਰਦੀ ਵਾਲੇ ਚੋਰ ?
Punjab News: ਮਾਨ ਸਰਕਾਰ ਦਾ ਵੱਡਾ ਫ਼ੈਸਲਾ ! ਪ੍ਰਾਈਵੇਟ ਸਕੂਲਾਂ 'ਚ EWS ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਕੀਤੀਆਂ ਰਾਖਵੀਆਂ
Punjab News: ਮਾਨ ਸਰਕਾਰ ਦਾ ਵੱਡਾ ਫ਼ੈਸਲਾ ! ਪ੍ਰਾਈਵੇਟ ਸਕੂਲਾਂ 'ਚ EWS ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਸੀਟਾਂ ਕੀਤੀਆਂ ਰਾਖਵੀਆਂ
Punjab News: ਕਿਸਾਨਾਂ 'ਤੇ ਵੱਡੀ ਕਾਰਵਾਈ! 101 ਕਿਸਾਨਾਂ ਤੇ BNS ਦੀ ਧਾਰਾ 126, 170 ਦੇ ਤਹਿਤ ਮਾਮਲਾ ਦਰਜ, ਪਰਚੇ 'ਚ ਪੰਧੇਰ ਸਮੇਤ ਕਈ ਕਿਸਾਨ ਆਗੂਆਂ ਦੇ ਨਾਮ ਸ਼ਾਮਿਲ
Punjab News: ਕਿਸਾਨਾਂ 'ਤੇ ਵੱਡੀ ਕਾਰਵਾਈ! 101 ਕਿਸਾਨਾਂ ਤੇ BNS ਦੀ ਧਾਰਾ 126, 170 ਦੇ ਤਹਿਤ ਮਾਮਲਾ ਦਰਜ, ਪਰਚੇ 'ਚ ਪੰਧੇਰ ਸਮੇਤ ਕਈ ਕਿਸਾਨ ਆਗੂਆਂ ਦੇ ਨਾਮ ਸ਼ਾਮਿਲ
Embed widget