Vitamin B-12 Deficiency: ਵਿਟਾਮਿਨ B-12 ਦੀ ਕਮੀ ਨਾਲ ਕਿਹੜੀ ਬਿਮਾਰੀ ਹੁੰਦੀ ? ਨਵੀਂ ਰਿਸਰਚ 'ਚ ਖੁਲਾਸਾ
ਇਹ ਵਿਟਾਮਿਨ ਹੀ ਸਾਡੇ ਭੋਜਨ ਨੂੰ ਊਰਜਾ ਵਿੱਚ ਬਦਲ ਕੇ ਸਰੀਰ ਨੂੰ ਪੋਸ਼ਣ ਅਤੇ ਤਾਕਤ ਪ੍ਰਦਾਨ ਕਰਦਾ ਹੈ। ਵਿਟਾਮਿਨ ਬੀ-12 ਡੀ.ਐਨ.ਏ. ਬਣਾਉਣ ਅਤੇ ਖੂਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਹੋਣ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਸਥਿਰ ਹੋ..

ਸਿਹਤਮੰਦ ਰਹਿਣ ਲਈ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਵਿਟਾਮਿਨ-ਸੀ, ਡੀ ਅਤੇ ਬੀ-12 ਵਰਗੇ ਜ਼ਰੂਰੀ ਤੱਤ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਵਿਟਾਮਿਨ ਬੀ-12 ਸਰੀਰ ਦੀਆਂ ਹੱਡੀਆਂ, ਮਾਸਪੇਸ਼ੀਆਂ, ਖੂਨ ਦੀ ਬਣਤਰ ਅਤੇ ਨਿਊਰੋਲੋਜੀਕਲ ਬਿਮਾਰੀਆਂ ਤੋਂ ਬਚਾਉਣ ਲਈ ਮਹੱਤਵਪੂਰਣ ਹੈ। ਜੇ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ ਹੋ ਜਾਵੇ ਤਾਂ ਇਨਸਾਨ ਯਾਦਦਾਸ਼ਤ ਤੋਂ ਲੈ ਕੇ ਸਰੀਰਕ ਤੌਰ 'ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਇੱਕ ਨਵੀਂ ਸਟੱਡੀ ਦੱਸਦੀ ਹੈ ਕਿ ਇਸ ਵਿਟਾਮਿਨ ਦੀ ਕਮੀ ਨਾਲ ਲੋਕਾਂ ਵਿੱਚ ਆਟੋਇਮਿਊਨ ਬਿਮਾਰੀਆਂ ਵੱਧਣ ਲੱਗਦੀਆਂ ਹਨ।
ਸਟੱਡੀ ਵਿੱਚ ਖੁਲਾਸਾ
ਇਹ ਸਟਡੀ ਇੰਡੋਕ੍ਰਾਈਨ, ਮੈਟਾਬੋਲਿਕ ਐਂਡ ਇਮਿਊਨ ਡਿਸਆਰਡਰ ਡਰੱਗ ਟਾਰਗੇਟਸ (Endocrine, Metabolic & Immune Disorders Drug Targets) ਵਿੱਚ ਪ੍ਰਕਾਸ਼ਿਤ ਹੋਈ ਹੈ। ਰਿਸਰਚ ਵਿੱਚ ਖੁਲਾਸਾ ਹੋਇਆ ਹੈ ਕਿ ਜੇ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ ਹੋਵੇ ਤਾਂ ਲੋਕਾਂ ਨੂੰ AITD ਹੋ ਸਕਦੀ ਹੈ। ਇਸਦਾ ਮਤਲਬ ਹੈ ਆਟੋਇਮਿਊਨ ਥਾਇਰਾਇਡ ਡਿਜ਼ੀਜ਼। ਦਰਅਸਲ, ਵਿਟਾਮਿਨ ਬੀ ਇੱਕ ਕੰਪਲੈਕਸ ਵਿਟਾਮਿਨ ਹੈ, ਜਿਸਦਾ ਸਭ ਤੋਂ ਮਹੱਤਵਪੂਰਣ ਤੱਤ ਵਿਟਾਮਿਨ ਬੀ-12 ਹੁੰਦਾ ਹੈ।
306 ਲੋਕਾਂ 'ਤੇ ਕੀਤੀ ਗਈ ਸਟੱਡੀ
ਆਟੋਇਮਿਊਨ ਬਿਮਾਰੀ ਅਤੇ ਵਿਟਾਮਿਨ ਬੀ-12 ਦੀ ਕਮੀ ਦੇ ਆਪਸੀ ਸੰਬੰਧ ਨੂੰ ਸਮਝਣ ਲਈ 306 ਲੋਕਾਂ 'ਤੇ ਟੈਸਟ ਕੀਤਾ ਗਿਆ। ਇਸ ਅਧਿਐਨ ਲਈ ਲੋਕਾਂ ਨੂੰ ਦੋ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ – ਇੱਕ ਜਿੱਥੇ ਕਮੀ ਸੀ ਅਤੇ ਦੂਜਾ ਜਿੱਥੇ ਕਮੀ ਨਹੀਂ ਸੀ। ਰਿਸਰਚ ਵਿੱਚ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਇਹ ਵਿਟਾਮਿਨ ਬਹੁਤ ਹੀ ਘੱਟ ਸੀ, ਉਨ੍ਹਾਂ ਦੇ ਸਰੀਰ ਵਿੱਚ ਐਂਟੀ-TPO ਦਾ ਪੱਧਰ ਵਧਿਆ ਹੋਇਆ ਸੀ। ਇਹ ਤੱਤ ਸਿੱਧੇ ਤੌਰ 'ਤੇ ਆਟੋਇਮਿਊਨ ਬਿਮਾਰੀ ਹੋਣ ਦੇ ਖਤਰੇ ਨੂੰ ਦਰਸਾਉਂਦਾ ਹੈ।
ਵਿਟਾਮਿਨ ਬੀ-12 ਕਿਉਂ ਜ਼ਰੂਰੀ ਹੈ?
ਇਹ ਵਿਟਾਮਿਨ ਹੀ ਸਾਡੇ ਭੋਜਨ ਨੂੰ ਊਰਜਾ ਵਿੱਚ ਬਦਲ ਕੇ ਸਰੀਰ ਨੂੰ ਪੋਸ਼ਣ ਅਤੇ ਤਾਕਤ ਪ੍ਰਦਾਨ ਕਰਦਾ ਹੈ। ਵਿਟਾਮਿਨ ਬੀ-12 ਡੀ.ਐਨ.ਏ. ਬਣਾਉਣ ਅਤੇ ਖੂਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਹੋਣ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਸਥਿਰ ਹੋ ਜਾਂਦੀ ਹੈ ਕਿਉਂਕਿ ਇਹ ਥਕਾਵਟ ਅਤੇ ਕਮਜ਼ੋਰੀ ਦਾ ਕਾਰਨ ਬਣਦੀ ਹੈ। ਇਸ ਦੀ ਕਮੀ ਨਾਲ ਦਿਮਾਗੀ ਬਿਮਾਰੀਆਂ ਜਿਵੇਂ ਸੋਚਣ-ਸਮਝਣ ਅਤੇ ਕੰਮ ਕਰਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਨਾਲ ਹੀ, ਇਸ ਦੀ ਕਮੀ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਵਿਟਾਮਿਨ ਬੀ-12 ਦੀ ਕਮੀ ਦੇ ਸੰਕੇਤ
- ਸਾਰਾ ਦਿਨ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ।
- ਸਿਰਦਰਦ ਰਹਿਣਾ, ਨੀਂਦ ਨਾ ਆਉਣਾ ਜਾਂ ਬਹੁਤ ਜ਼ਿਆਦਾ ਨੀਂਦ ਆਉਣਾ।
- ਚਮੜੀ ਦਾ ਰੰਗ, ਅੱਖਾਂ ਅਤੇ ਨਹੁੰਆਂ ਦਾ ਰੰਗ ਪੀਲਾ ਪੈ ਜਾਣਾ।
- ਸਰੀਰ ਵਿੱਚ ਨਸਾਂ ਉਭਰੀਆਂ ਦਿਖਾਈ ਦੇਣੀਆਂ ਅਤੇ ਨਹੁੰਆਂ ਦਾ ਕਮਜ਼ੋਰ ਹੋਣਾ।
- ਸਰੀਰ ਵਿੱਚ ਲਗਾਤਾਰ ਦਰਦ ਰਹਿਣਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















