Heart attack in winter: ਸਰਦੀਆਂ 'ਚ ਵਧਦਾ ਦਿਲ ਦੇ ਦੌਰੇ ਦਾ ਖ਼ਤਰਾ, ਇਸ ਤਰ੍ਹਾਂ ਰੱਖੋ ਦਿਲ ਦਾ ਧਿਆਨ
ਸਿਹਤ ਮਾਹਿਰਾਂ ਮੁਤਾਬਕ ਸਰਦੀਆਂ ਵਿੱਚ ਤਾਪਮਾਨ 'ਚ ਗਿਰਾਵਟ ਆਉਂਦੀ ਹੈ ਤੇ ਮਨੋਵਿਗਿਆਨਕ ਤੌਰ 'ਤੇ ਇਹ ਸਰੀਰ ਨੂੰ ਗਰਮ ਰੱਖਣ ਦਾ ਸੰਕੇਤ ਹੈ। ਘੱਟ ਤਾਪਮਾਨ ਦਿਮਾਗੀ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ, ਜੋ ਕੈਟੇਕੋਲਾਮਾਈਨ ਦੇ ਪੱਧਰ ਨੂੰ ਵਧਾਉਂਦਾ ਹੈ।
ਨਵੀਂ ਦਿੱਲੀ: ਸਰਦੀਆਂ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਬੀਮਾਰੀਆਂ ਵੀ ਲੈ ਕੇ ਆਉਂਦਾ ਹੈ। ਖਾਸ ਕਰਕੇ ਸਰਦੀਆਂ ਦਾ ਮੌਸਮ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਮੰਨਿਆ ਜਾਂਦਾ ਹੈ। ਅਧਿਐਨ ਮੁਤਾਬਕ ਇਸ ਮੌਸਮ 'ਚ ਹਾਰਟ ਅਟੈਕ, ਹਾਰਟ ਫੇਲੀਅਰ ਤੇ ਐਰੀਥਮੀਆ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਮੌਸਮ ਵਿੱਚ ਸਾਡੇ ਸਰੀਰ ਤੇ ਦਿਲ ਨੂੰ ਸਹੀ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਸਾਡੇ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਤੇ ਕਮਜ਼ੋਰ ਦਿਲ ਵਾਲੇ ਲੋਕਾਂ 'ਚ ਹਾਰਟ ਫੇਲ ਹੋਣ ਦਾ ਖਤਰਾ ਵਧ ਜਾਂਦਾ ਹੈ।
ਦਿਲ ਦੇ ਰੋਗੀਆਂ ਲਈ ਸਰਦੀ ਦਾ ਮੌਸਮ ਕਿਉਂ ਖ਼ਤਰਨਾਕ-
ਸਿਹਤ ਮਾਹਿਰਾਂ ਮੁਤਾਬਕ ਸਰਦੀਆਂ 'ਚ ਤਾਪਮਾਨ 'ਚ ਗਿਰਾਵਟ ਆਉਣ ਨਾਲ ਸਰੀਰ ਨੂੰ ਮਨੋਵਿਗਿਆਨਕ ਤੌਰ 'ਤੇ ਗਰਮ ਰੱਖਣ ਦਾ ਸੰਕੇਤ ਮਿਲਦਾ ਹੈ। ਘੱਟ ਤਾਪਮਾਨ ਦਿਮਾਗੀ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ, ਜੋ ਕੈਟੇਕੋਲਾਮਾਈਨ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਦਾ ਹੈ, ਦਿਲ ਦੀ ਧੜਕਣ ਵਧਾਉਂਦਾ ਹੈ, ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦੇ ਪੱਧਰਾਂ ਨੂੰ ਵਧਾਉਂਦਾ ਹੈ। ਖੂਨ ਦਾ ਗਤਲਾ ਉਦੋਂ ਵੀ ਹੁੰਦਾ ਹੈ ਜਦੋਂ ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਇਹ ਸਾਰੀਆਂ ਚੀਜ਼ਾਂ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀਆਂ ਹਨ।
ਹੋਰ ਕਾਰਨ:- ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਸ ਮੌਸਮ ਵਿੱਚ ਹਵਾ ਪ੍ਰਦੂਸ਼ਣ, ਸਰੀਰਕ ਗਤੀਵਿਧੀਆਂ ਦੀ ਕਮੀ, ਮਾਨਸਿਕ ਦਬਾਅ, ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਵਾਇਰਲ ਇਨਫੈਕਸ਼ਨ ਕਾਰਨ ਵੀ ਹਾਰਟ ਅਟੈਕ ਤੇ ਫੇਲ੍ਹ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ, ਉਨ੍ਹਾਂ ਨੂੰ ਇਸ ਮੌਸਮ ਵਿੱਚ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਮੌਸਮ 'ਚ ਫਲੂ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਸਰਦੀਆਂ 'ਚ ਇਸ ਤਰ੍ਹਾਂ ਰੱਖੋ ਦਿਲ ਦਾ ਧਿਆਨ- ਸਿਹਤ ਮਾਹਿਰਾਂ ਮੁਤਾਬਕ ਠੰਢ ਦੇ ਮੌਸਮ 'ਚ ਗਰਮ ਕੱਪੜੇ, ਦਸਤਾਨੇ ਅਤੇ ਟੋਪੀਆਂ ਪਾ ਕੇ ਸਰੀਰ ਨੂੰ ਗਰਮ ਰੱਖਣਾ ਚਾਹੀਦਾ ਹੈ। ਜ਼ਿਆਦਾ ਸਿਗਰਟਨੋਸ਼ੀ ਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਯੋਗਾ ਜਾਂ ਮੈਡੀਟੇਸ਼ਨ ਕਰਨਾ ਚਾਹੀਦਾ ਹੈ, ਸਰੀਰਕ ਗਤੀਵਿਧੀ ਵਧਾਉਣੀ ਚਾਹੀਦੀ ਹੈ ਤੇ ਚੰਗੀ ਤੇ ਪੂਰੀ ਨੀਂਦ ਦਿਲ ਨੂੰ ਤੰਦਰੁਸਤ ਰੱਖ ਸਕਦੀ ਹੈ।
ਮਾਹਿਰ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੰਦੇ ਹਨ। ਬਹੁਤ ਜ਼ਿਆਦਾ ਨਮਕ ਤੇ ਮਿਠਾਈਆਂ ਤੋਂ ਪਰਹੇਜ਼ ਕਰੋ, ਫਲਾਂ ਅਤੇ ਸਲਾਦ ਦੀ ਮਾਤਰਾ ਵਧਾਓ। ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਂਦੇ ਰਹੋ ਤੇ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਹ ਵੀ ਪੜ੍ਹੋ: Coronavirus Cases Today: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਕਰੀਬ 12 ਹਜ਼ਾਰ ਮਾਮਲੇ ਦਰਜ, 470 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Check out below Health Tools-
Calculate Your Body Mass Index ( BMI )