(Source: ECI/ABP News/ABP Majha)
School Uniform: ਸਕੂਲ ਦੀ ਵਰਦੀ ਬੱਚਿਆਂ ਦੀ ਸਿਹਤ 'ਤੇ ਪਾ ਰਹੀ ਮਾੜਾ ਅਸਰ? WHO ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Child Health:ਹਾਲ 'ਚ ਬੱਚਿਆਂ ਉੱਤੇ ਇੱਕ ਅਧਿਐਨ ਕੀਤਾ ਗਿਆ, ਜਿਸ ਵਿੱਚ ਜਾਂਚ ਕੀਤੀ ਗਈ ਕਿਉਂ ਬੱਚਿਆਂ ਦੀ ਸਰੀਰਕ ਗਤੀਵਿਧੀਆਂ ਘੱਟ ਰਹੀਆਂ ਹਨ। ਇਸ ਖੋਜ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ ਹਨ। ਸਕੂਲ ਦੀ ਵਰਦੀ ਵੀ ਬੱਚਿਆਂ ਉੱਤੇ..
School Uniform Effects On Kids: ਸਕੂਲ ਉਹ ਥਾਂ ਹੈ ਜਿੱਥੇ ਬੱਚੇ ਪੜ੍ਹਾਈ ਦੇ ਨਾਲ-ਨਾਲ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣਾ ਭਵਿੱਖ ਬਣਾਉਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਵਿੱਚ ਕਮੀ ਆਈ (Physical activities of children in schools have decreased) ਹੈ। ਬੱਚਿਆਂ ਦੀ ਵੱਖ-ਵੱਖ ਜੀਵਨ ਸ਼ੈਲੀ, ਮੋਬਾਈਲ ਸਕ੍ਰੀਨ ਦਾ ਵੱਧਦਾ ਸਮਾਂ ਅਤੇ ਪੜ੍ਹਾਈ ਦਾ ਦਬਾਅ ਇਸ ਦੇ ਕਾਰਨ ਮੰਨੇ ਜਾ ਸਕਦੇ ਹਨ। ਪਰ ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਬੱਚਿਆਂ ਦੀ ਸਕੂਲੀ ਵਰਦੀ (Children's school uniform)ਵੀ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਘੱਟ ਕਰਨ ਦਾ ਕਾਰਨ ਬਣ ਰਹੀ ਹੈ। ਆਓ ਜਾਣਦੇ ਹਾਂ ਇਸ ਅਧਿਐਨ 'ਚ ਕੀ ਕਿਹਾ ਗਿਆ ਹੈ।
ਅਧਿਐਨ 'ਚ ਇਹ ਗੱਲ ਕਹੀ ਗਈ ਹੈ
ਕੈਂਬਰਿਜ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਕੂਲੀ ਵਰਦੀ ਨੀਤੀ ਨੇ ਵਿਦਿਆਰਥੀਆਂ, ਖਾਸ ਕਰਕੇ ਪ੍ਰਾਇਮਰੀ ਸਕੂਲ ਦੀਆਂ ਲੜਕੀਆਂ ਨੂੰ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸ ਅਧਿਐਨ ਵਿੱਚ, ਦੁਨੀਆ ਭਰ ਦੇ 5 ਤੋਂ 17 ਸਾਲ ਦੀ ਉਮਰ ਦੇ 10 ਲੱਖ ਤੋਂ ਵੱਧ ਵਿਦਿਆਰਥੀਆਂ ਦੀਆਂ ਸਰੀਰਕ ਗਤੀਵਿਧੀਆਂ ਦੇ ਡੇਟਾ ਦੀ ਵਰਤੋਂ ਕੀਤੀ ਗਈ ਸੀ। ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਦੇਸ਼ਾਂ ਵਿਚ ਜਿੱਥੇ ਸਕੂਲੀ ਵਰਦੀਆਂ ਦੀ ਲੋੜ ਹੁੰਦੀ ਹੈ ਬਹੁਤ ਘੱਟ ਵਿਦਿਆਰਥੀ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਸਿਫ਼ਾਰਸ਼ ਕੀਤੀ ਇੱਕ ਘੰਟੇ ਦੀ ਰੋਜ਼ਾਨਾ ਸਰੀਰਕ ਗਤੀਵਿਧੀ ਨੂੰ ਪੂਰਾ ਕਰਨ ਦੇ ਯੋਗ ਹੁੰਦੇ ਹਨ।
ਹੋਰ ਪੜ੍ਹੋ : ਪਿਆਜ਼ ਦਾ ਰਸ ਵਾਲਾਂ 'ਤੇ ਲਗਾਉਣ ਨਾਲ ਫਾਇਦੇ ਹੀ ਨਹੀਂ ਸਗੋਂ ਹੋ ਸਕਦੈ ਨੁਕਸਾਨ, ਜਾਣੋ ਸਿਹਤ ਮਾਹਿਰਾਂ ਤੋਂ
ਸਕਰਟ ਸਰੀਰਕ ਗਤੀਵਿਧੀਆਂ ਦੌਰਾਨ ਸਮੱਸਿਆਵਾਂ ਪੈਦਾ ਕਰ ਸਕਦੀ ਹੈ
ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਇਹ ਨੀਤੀ ਲਾਗੂ ਨਹੀਂ ਸੀ, ਉਥੇ ਲੜਕੇ ਲੜਕੀਆਂ ਦੇ ਮੁਕਾਬਲੇ ਇਕ ਘੰਟਾ ਸਰੀਰਕ ਗਤੀਵਿਧੀਆਂ ਪੂਰੀਆਂ ਨਹੀਂ ਕਰ ਪਾਉਂਦੇ ਹਨ। ਹਾਲਾਂਕਿ, ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਜਿੱਥੇ ਸਕੂਲੀ ਵਰਦੀਆਂ ਲਾਜ਼ਮੀ ਸਨ, ਲੜਕੀਆਂ ਅਤੇ ਲੜਕਿਆਂ ਵਿੱਚ ਸਰੀਰਕ ਗਤੀਵਿਧੀਆਂ ਵਿੱਚ ਅੰਤਰ ਜ਼ਿਆਦਾ ਸੀ।
ਇਸ ਸਬੰਧੀ ਅਧਿਐਨ ਕਰਨ ਵਾਲੇ ਖੋਜਕਾਰਾਂ ਦਾ ਕਹਿਣਾ ਹੈ ਕਿ ਵੱਡੀ ਉਮਰ ਦੇ ਵਿਦਿਆਰਥੀਆਂ ਦੇ ਮੁਕਾਬਲੇ ਛੋਟੇ ਵਿਦਿਆਰਥੀ ਦਿਨ ਭਰ ਆਮ ਗਤੀਵਿਧੀਆਂ ਕਰਦੇ ਰਹਿੰਦੇ ਹਨ। ਜਿਵੇਂ ਕਿ ਦੁਪਹਿਰ ਦੇ ਖਾਣੇ ਦੌਰਾਨ ਦੌੜਨਾ ਅਤੇ ਹੋਰ ਸਰੀਰਕ ਗਤੀਵਿਧੀਆਂ ਵਿੱਚ ਵਧੇਰੇ ਸਰਗਰਮ ਹੋਣਾ। ਅਜਿਹੀ ਸਥਿਤੀ ਵਿੱਚ, ਕੁੜੀਆਂ ਛੋਟੀਆਂ ਸਕਰਟਾਂ ਜਾਂ ਵਧੇਰੇ ਖੁੱਲ੍ਹੇ ਕੱਪੜੇ ਪਾ ਕੇ ਅਜਿਹੀਆਂ ਆਮ ਅਤੇ ਸਰਗਰਮ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਬਚਦੀਆਂ ਹਨ ਕਿਉਂਕਿ ਉਹ ਇਨ੍ਹਾਂ ਕੱਪੜਿਆਂ ਵਿੱਚ ਘੁੰਮਣ-ਫਿਰਨ ਵਿੱਚ ਅਸਹਿਜ ਮਹਿਸੂਸ ਕਰਦੀਆਂ ਹਨ।
WHO ਕੀ ਕਹਿੰਦਾ ਹੈ?
WHO ਦਾ ਇਹ ਵੀ ਕਹਿਣਾ ਹੈ ਕਿ ਸਕੂਲਾਂ ਵਿੱਚ ਸਰੀਰਕ ਗਤੀਵਿਧੀਆਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਵਿੱਚ ਕੁੜੀਆਂ ਮੁੰਡਿਆਂ ਤੋਂ ਪਛੜ ਰਹੀਆਂ ਹਨ ਅਤੇ ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਜੋ ਇਸ ਅਧਿਐਨ ਵਿੱਚ ਕਿਹਾ ਗਿਆ ਹੈ। ਹਾਲਾਂਕਿ ਖੋਜਕਰਤਾਵਾਂ ਨੇ ਇਸ ਬਾਰੇ ਦਾਅਵਾ ਨਹੀਂ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲੀ ਵਰਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖੋਜਕਰਤਾਵਾਂ ਨੇ ਸਲਾਹ ਦਿੱਤੀ ਹੈ ਕਿ ਸਕੂਲੀ ਭਾਈਚਾਰੇ ਸਕੂਲੀ ਵਰਦੀਆਂ ਦੇ ਡਿਜ਼ਾਈਨ ਵਿੱਚ ਕੁਝ ਬਦਲਾਅ ਕਰ ਸਕਦੇ ਹਨ ਤਾਂ ਜੋ ਲੜਕੀਆਂ ਨੂੰ ਵਿਸ਼ੇਸ਼ ਵਰਦੀਆਂ ਰਾਹੀਂ ਸਕੂਲ ਵਿੱਚ ਹੋਰ ਸਰੀਰਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
Check out below Health Tools-
Calculate Your Body Mass Index ( BMI )